28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸੂਬੇ 'ਚ ਅਮਨ-ਸ਼ਾਂਤੀ ਤੇ ਵਿਕਾਸ ਲਈ ਖੇਤਰੀ ਪਾਰਟੀ ਅਕਾਲੀ ਦਲ ਦੀ ਸਰਕਾਰ ਲਿਆਉਣਾ ਜ਼ਰੂਰੀ-ਸੁਖਬੀਰ ਸਿੰਘ ਬਾਦਲ <br/>

ਅਜੀਤ ਡੈਸਕ 02-03-2026
ਮੁੱਲਾਂਪੁਰ-ਦਾਖਾ, 1 ਮਾਰਚ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਜਸਕਰਨ ਸਿੰਘ ਦਿਓਲ ਦੁਆਰਾ ਪਾਰਟੀ ਦੇ ਨਵੇਂ ਤਿਆਰ ਹਾਈਟੈੱਕ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਪਾਰਟੀ ਵਰਕਰਾਂ, ਵੋਟਰਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕੀਤਾ | ਮੰਚ ਤੋਂ ਸੰਬੋਧਨ ਸਮੇਂ ਸੁਖਬੀਰ ਸਿੰਘ ਬਾਦਲ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਾਰ-ਵਾਰ ਪੰਜਾਬੀਆਂ ਦੇ ਹਿੱਤਾਂ, ਅਧਿਕਾਰਾਂ ਅਤੇ ਭਾਵਨਾਵਾਂ 'ਤੇ ਹਮਲਾ ਕਰਕੇ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਸਾਜਿਸ਼ਾਂ ਰਚੀ ਬੈਠੀ ਹੈ | ਸ. ਸੁਖਬੀਰ ਸਿੰਘ ਕਿਹਾ ਕਿ ਪੰਜਾਬ 'ਚ ਅਮਨ-ਸ਼ਾਂਤੀ ਲਿਆਉਣ ਅਤੇ ਵਿਕਾਸ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣਾ ਜਰੂਰੀ ਹੈ ਤਾਂ ਹੀ ਪੰਜਾਬ ਖੁਸ਼ਹਾਲ ਬਣ ਸਕਦਾ ਹੈ | 'ਆਪ' ਪਾਰਟੀ 'ਤੇ ਵਾਰ-ਵਾਰ ਨਿਸ਼ਾਨਾ ਸਾਧਦਿਆਂ ਸੁਖਬੀਰ ਸਿੰਘ ਬਾਦਲ ਕਿਹਾ ਕਿ 'ਆਪ' ਦੇ ਨੀਤੀਘਾੜੇ ਗੈਰ ਪੰਜਾਬੀ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ, ਪੰਜਾਬ ਦੀਆਂ ਰਹੁ-ਰੀਤਾਂ ਅਤੇ ਧਾਰਮਿਕ ਵਿਰਸੇ ਸਬੰਧੀ ਕੋਈ ਵਿਸ਼ੇਸ਼ ਜਾਣਕਾਰੀ ਨਹੀਂ, ਤੁਸੀ ਦਿੱਲੀਂ ਵਾਲਿਆਂ ਨੂੰ ਪੰਜਾਬ ਦੇ ਖ਼ਜ਼ਾਨੇ 'ਤੇ ਬਿਠਾ ਦਿੱਤਾ | ਹਲਕਾ ਵਿਧਾਇਕ 'ਤੇ ਸ਼ਬਦੀ ਹਮਲੇ ਕਰਦਿਆਂ ਸੁਖਬੀਰ ਸਿੰਘ ਬਾਦਲ ਕਿਹਾ ਕਿ ਪਾਰਟੀ ਨਾਲ ਵਫ਼ਾਦਾਰੀ ਗਵਾਉਣ ਵਾਲਿਆਂ ਲਈ ਸ਼੍ਰੋਮਣੀ ਅਕਾਲੀ ਦਲ 'ਚ ਕੋਈ ਥਾਂ ਨਹੀਂ | ਮੇਰੇ ਵਲੋਂ ਜਸਕਰਨ ਸਿੰਘ ਦਿਓਲ ਨੂੰ ਹਲਕਾ ਦਾਖਾ 'ਚ ਬਤੌਰ ਪਾਰਟੀ ਸੇਵਾਦਾਰ ਸੇਵਾਵਾਂ ਲਈ ਅੱਗੇ ਲਿਆਂਦਾ ਗਿਆ ਹੈ | ਸੁਖਬੀਰ ਸਿੰਘ ਬਾਦਲ ਵਲੋਂ ਜਸਕਰਨ ਸਿੰਘ ਦਿਓਲ ਨੂੰ ਪਾਰਟੀ ਦੇ ਹਾਈਟੈੱਕ ਦਫ਼ਤਰ ਦੀ ਵਧਾਈ ਦਿੰਦਿਆਂ ਕਿਹਾ ਕਿ ਮੇਰਾ ਹੁਣ ਚੰਡੀਗੜ੍ਹ ਦਾ ਕੰਮ ਅੱਧਾ ਰਹਿ ਗਿਆ, ਇਥੋਂ ਹੀ ਸਿਆਸੀ ਸਰਗਰਮੀ ਵਧਾਈ ਜਾਵੇਗੀ | ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਭਰਵੇਂ ਇਕੱਠ ਨੂੰ ਮੰਚ ਤੋਂ ਪਾਰਟੀ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਢਿੱਲੋਂ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਗੁਰਚਰਨ ਸਿੰਘ ਗਰੇਵਾਲ, ਐੱਸ.ਆਰ ਕਲੇਰ, ਸਰਬਜੀਤ ਸਿੰਘ ਝਿੰਜਰ ਹੋਰਨਾਂ ਸੰਬੋਧਨ ਕੀਤਾ | ਹਲਕਾ ਦਾਖਾ 'ਚ ਸ਼੍ਰੋਮਣੀ ਅਕਾਲੀ ਦਲ ਦੀ ਇਕੱਤਰਤਾ ਸਮੇਂ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਹਲਕਾ ਰਾਏਕੋਟ ਇੰਚਾਰਜ ਬਲਵਿੰਦਰ ਸਿੰਘ ਸੰਧੂ, ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖ਼ਾਲਸਾ, ਜਥੇਦਾਰ ਜਗਜੀਤ ਸਿੰਘ ਤਲਵੰਡੀ, ਐਡਵੋਕੇਟ ਪ੍ਰੇਮ ਸਿੰਘ, ਐਡਵੋਕੇਟ ਪਰ-ਉਪਕਾਰ ਸਿੰਘ ਘੁੰਮਣ, ਭੁਪਿੰਦਰ ਸਿੰਘ ਭਿੰਦਾ ਲੁਧਿਆਣਾ, ਪ੍ਰਭਜੋਤ ਸਿੰਘ ਧਾਲੀਵਾਲ, ਜਸਦੀਪ ਸਿੰਘ ਕਾਉਂਕੇ, ਹਰਦੀਪ ਸਿੰਘ ਗਰੇਵਾਲ, ਨਿਰਮਲ ਸਿੰਘ ਰਤਨ, ਚੇਅਰਮੈਨ ਜਗਦੀਸ਼ ਸਿੰਘ ਗੋਰਸੀਆਂ, ਚੇਅਰਮੈਨ ਬਲਦੇਵ ਸਿੰਘ ਬੀੜ ਗਗੜਾ, ਤਰਸੇਮ ਸਿੰਘ ਚਚਰਾੜੀ, ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ, ਸਰਪੰਚ ਸਵਰਨ ਸਿੰਘ ਛੱਜਾਵਾਲ, ਡਾ: ਸੁਖਪਾਲ ਸਿੰਘ ਸੇਖੋਂ, ਚੇਅਰਮੈਨ ਲਖਵਿੰਦਰ ਸਿੰਘ, ਅਮਨਦੀਪ ਸਿੰਘ ਸਵੱਦੀ, ਸੁਰਜੀਤ ਸਿੰਘ ਕੋਠੇ ਹਾਂਸ, ਗੁੁਰਿੰਦਰਜੀਤ ਸਿੰਘ ਰੂੰਮੀ, ਸੁਰਿੰਦਰ ਸਿੰਘ ਲਤਾਲਾ, ਸਾਬਕਾ ਸਰਪੰਚ ਹਰਿੰਦਰ ਸਿੰਘ ਈਸੇਵਾਲ, ਜਸਵਿੰਦਰ ਸਿੰਘ ਛੀਨਾ, ਹਰਪਾਲ ਸਿੰਘ ਕੋਠੇ ਪੋਨਾ, ਅੰਮਿ੍ਤਪਾਲ ਸਿੰਘ ਖੰਡੂਰ, ਗੁਰਦੀਪ ਸਿੰਘ ਸਵੱਦੀ, ਸਤਵੰਤ ਸਿੰਘ ਮਲਸੀਹਾਂ, ਜਗਦੀਪ ਸਿੰਘ ਮੋਹੀ, ਚਮਕੌਰ ਸਿੰਘ ਭਰੋਵਾਲ, ਚੇਅਰਮੈਨ ਗੁਰਮੁੱਖ ਸਿੰਘ, ਦਲਬੀਰ ਸਿੰਘ ਲਤਾਲਾ, ਗੁਰਮੀਤ ਸਿੰਘ ਘੁੰਗਰਾਣਾ, ਮਨਪ੍ਰੀਤ ਸਿੰਘ ਗਹੌਰ, ਸਰਪੰਚ ਹਰਮੇਲ ਸਿੰਘ, ਜਗਜੀਤ ਸਿੰਘ ਦੇਤਵਾਲ, ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਪ੍ਰਧਾਨ ਸਿਮਰਨਜੀਤ ਕੌਰ ਧਾਲੀਵਾਲ, ਹੋਰ ਮੌਜੂਦ ਸਨ |

ਪਿਛਲੀ ਖ਼ਬਰ ਹੋਲੇ ਮਹੱਲੇ ਮੌਕੇ ਕੀਤੀ ਜਾ ਰਹੀ ਪੰਥਕ ਅਕਾਲੀ ਕਾਨਫ਼ਰੰਸ ਵਿਚ ਸ਼ਾਮਿਲ ਨਹੀਂ ਹੋਵਾਂਗਾ-ਗਿਆਨੀ ਰਘਬੀਰ ਸਿੰਘ <br/> ਅਗਲੀ ਖ਼ਬਰ ਵਿਆਹ 'ਚ ਚੱਲੀ ਗੋਲੀ ਦੌਰਾਨ ਇੱਕ ਵਿਅਕਤੀ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।