08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਖੇਮਕਰਨ ਬਾਰਡਰ ਤੋਂ ਪਾਕਿਸਤਾਨੀ ਤਸਕਰ 10 ਪੈਕੇਟ ਹੈਰੋਇਨ ਸਮੇਤ ਕਾਬੂ <br/>

ਅਜੀਤ ਡੈਸਕ 03-03-2026

ਖੇਮਕਰਨ, 2 ਮਾਰਚ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਖੇਤਰ 'ਚ ਪਾਕਿਸਤਾਨ ਨਾਲ ਲੱਗਦੀ ਸਰਹੱਦ 'ਤੇ ਪਾਕਿਸਤਾਨੀ ਤਸਕਰਾਂ ਵਲੋਂ ਹੈਰੋਇਨ ਤਸਕਰੀ ਦੀ ਵੱਡੀ ਕੋਸ਼ਿਸ਼ ਨੰੂ ਨਾਕਾਮ ਕਰਦੇ ਹੋਏ ਬੀ.ਐਸ.ਐਫ. ਨੇ ਤੜਕੇ ਇਕ ਪਾਕਿਸਤਾਨੀ ਨੌਜਵਾਨ ਤਸਕਰ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਪਾਸੋਂ 10 ਪੈਕੇਟ ਹੈਰੋਇਨ ਵੀ ਬਰਾਮਦ ਹੋਈ ਹੈ, ਜਿਸ ਦੀ ਕੀਮਤ ਕੌਮਾਂਤਰੀ ਬਜ਼ਾਰ 'ਚ 50 ਕਰੋੜ ਬਣਦੀ ਹੈ | ਫਿਲਹਾਲ ਕੇਂਦਰੀ ਜਾਂਚ ਏਜੰਸੀ ਨਾਕੋਟਿਕਸ ਕੰਟਰੋਲ ਬਿਊਰੋ (ਐਨ.ਬੀ.ਸੀ.) ਵਲੋਂ ਕਾਬੂ ਕੀਤੇ ਪਾਕਿਸਤਾਨੀ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ | ਇਸ ਘਟਨਾ ਸੰਬੰਧੀ ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਤੜਕੇ ਬੀ.ਐਸ.ਐਫ. ਦੀ 142 ਬਟਾਲੀਅਨ ਦੇ ਜਵਾਨਾਂ ਨੇ ਸੀਮਾ ਚੌਕੀ ਹਰਭਜਨ ਅਧੀਨ ਪੈਂਦੇ ਸੀਮਾ ਖੇਤਰ 'ਚ ਕੰਡਿਆਲੀ ਤਾਰ ਤੋਂ ਪਾਰ ਭਾਰਤੀ ਖੇਤਰ 'ਚ ਪਾਕਿਸਤਾਨ ਤਰਫੋਂ ਦਾਖਲ ਹੋਏ ਤਸਕਰਾਂ ਨੂੰ ਹਲਚਲ ਦੌਰਾਨ ਲਲਕਾਰਿਆ, ਜਿਸ ਤੋਂ ਬਾਅਦ ਬੀ.ਐਸ.ਐਫ. ਜਵਾਨਾਂ ਵਲੋਂ ਬੜੀ ਮੁਸ਼ਤੈਦੀ ਨਾਲ ਕੰਡਿਆਲੀ ਤਾਰ ਤੋਂ ਪਾਰ ਇਕ ਨੌਜਵਾਨ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ, ਜਿਸਦੀ ਪਛਾਣ ਅੱਬੂ ਬੱਕਰ (20) ਪੁੱਤਰ ਇਲੀਆਸ ਮੰਨੂੰ ਵਾਸੀ ਪਿੰਡ ਛਤਨਵਾਲ ਜ਼ਿਲ੍ਹਾ ਕਸੂਰ ਪਾਕਿਸਤਾਨ ਵਜੋਂ ਹੋਈ ਹੈ |

ਪਿਛਲੀ ਖ਼ਬਰ ਹੁਣ ਬੇਸਹਾਰਾ ਪਸ਼ੂਆਂ ਕਰਕੇ ਵਾਪਰੀ ਘਟਨਾ 'ਚ ਖੇਤਰ ਨਾਲ ਸੰਬੰਧਿਤ ਵਿਭਾਗ ਦੇਵੇਗਾ ਪੀੜਤ ਨੂੰ ਮੁਆਵਜ਼ਾ <br/> ਅਗਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਅੱਜ ਹੋਲੇ ਮਹੱਲੇ ਮੌਕੇ ਕੀਤੀ ਜਾਵੇਗੀ ਸਿਆਸੀ ਕਾਨਫਰੰਸ- ਚੰਦੂਮਾਜਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।