24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮੁੱਖ ਮੰਤਰੀ ਵਲੋਂ ਜਥੇਦਾਰ ਗੜਗੱਜ ਨੂੰ ਦਿੱਤੇ ਬੈਗਾਂ 'ਤੇ ਸਿੱਖ ਸਦਭਾਵਨਾ ਦਲ ਤੇ ਹੋਰ ਜਥੇਬੰਦੀਆਂ ਨੇ ਉਠਾਏ ਸਵਾਲ

ਪੰਜਾਬ ਪੈੱ੍ਰਸ ਕਲੱਬ ਵਿਖੇ ਗੱਲਬਾਤ ਕਰਦੇ ਹੋਏ ਭਾਈ ਬਲਦੇਵ ਸਿੰਘ ਵਡਾਲਾ, ਬਲਦੇਵ ਸਿੰਘ ਸਿਰਸਾ, ਸੁਖਜੀਤ ਸਿੰਘ ਖੋਸਾ ਤੇ ਹੋਰ | ਤਸਵੀਰ : ਮੁਨੀਸ਼<br/> 03-03-2026

ਬੈਗ ਬਾਰੇ 72 ਘੰਟਿਆਂ 'ਚ ਸਪੱਸ਼ਟ ਨਾ ਕਰਨ ਦੀ ਸੂਰਤ 'ਚ ਦਿੱਤਾ ਜਾਵੇਗਾ ਅਗਲਾ ਪ੍ਰੋਗਰਾਮ-ਭਾਈ ਵਡਾਲਾ
ਜਲੰਧਰ, 2 ਮਾਰਚ (ਹਰਵਿੰਦਰ ਸਿੰਘ ਫੁੱਲ)-ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਆਪਣੇ ਸਹਿਯੋਗੀ ਬਲਦੇਵ ਸਿੰਘ ਸਿਰਸਾ, ਭਾਈ ਸੁਖਜੀਤ ਸਿੰਘ ਖੋਸਾ ਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨਾਲ ਸਥਾਨਕ ਪੰਜਾਬ ਪੈੱ੍ਰਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿਛਲੇ ਸਮੇਂ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਿੱਤੇ ਗਏ ਬੈਗਾਂ 'ਤੇ ਸਵਾਲ ਉਠਾਉਂਦਿਆਂ 72 ਘੰਟਿਆਂ 'ਚ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ | ਉਨ੍ਹਾਂ ਕਿਹਾ ਕਿ 15 ਜਨਵਰੀ ਨੂੰ ਜਥੇਦਾਰ ਨੇ ਮੁੱਖ ਮੰਤਰੀ ਪੰਜਾਬ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੂੰ ਤਲਬ ਕੀਤਾ ਸੀ | ਜਿਸ 'ਤੇ ਮੁੱਖ ਮੰਤਰੀ ਨੇ ਰਾਸ਼ਟਰਪਤੀ ਦੇ ਮਹੱਤਵਪੂਰਨ ਸਮਾਗਮ ਨੂੰ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦਿੱਤਾ | ਉੱਥੇ ਉਨ੍ਹਾਂ ਨੇ ਕੁੱਝ ਦਸਤਾਵੇਜ਼ਾਂ ਦੇ ਬੈਗ ਵੀ ਜਥੇਦਾਰ ਗੜਗੱਜ ਅੱਗੇ ਪੇਸ਼ ਕੀਤੇ ਸਨ, ਜਿਨ੍ਹਾਂ 'ਤੇ ਅੱਜ ਤੱਕ ਰਹੱਸ ਬਣਿਆ ਹੋਇਆ ਹੈ ਕਿ ਬੈਗ 'ਚ ਆਿਖ਼ਰ ਹੈ ਕੀ ਜਨਤਕ ਕੀਤਾ ਜਾਵੇ ਤਾਂ ਜੋ ਸੱਚਾਈ ਸੰਗਤ ਦੇ ਸਾਹਮਣੇ ਆ ਸਕੇ | ਉਨ੍ਹਾਂ ਜਥੇਦਾਰ ਗੜਗੱਜ ਤੇ ਮੁੱਖ ਮੰਤਰੀ ਪੰਜਾਬ 72 ਘੰਟਿਆਂ 'ਚ ਸਥਿਤੀ ਸਪੱਸ਼ਟ ਕਰਨ | ਇਸ ਮੌਕੇ ਭਾਈ ਗੁਰ ਵਤਨ ਸਿੰਘ ਮੁਕੇਰੀਆਂ ਪੰਜਾਬ ਪ੍ਰਧਾਨ, ਭਾਈ ਹਰਮਿੰਦਰ ਸਿੰਘ ਸਿਆਲ, ਭਾਈ ਗੁਰਮੀਤ ਸਿੰਘ ਚੰਡੋਕ, ਭਾਈ ਸੁਰਿੰਦਰ ਸਿੰਘ, ਭਾਈ ਅਵਤਾਰ ਸਿੰਘ ਫਿਲੌਰ, ਭਾਈ ਅਵਤਾਰ ਸਿੰਘ ਕੈਂਟ, ਭਾਈ ਸਰਬਜੀਤ ਸਿੰਘ, ਭਾਈ ਹਰਪਿੰਦਰ ਸਿੰਘ ਮਹੱਦੀਪੁਰ, ਭਾਈ ਬਘੇਲ ਸਿੰਘ, ਭਾਈ ਸੁਖਜੀਤ ਸਿੰਘ ਡਰੋਲੀ, ਭਾਈ ਗੁਰਮੀਤ ਸਿੰਘ ਚੰਡੋਕ ਤੇ ਹੋਰ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ 6 ਮਾਰਚ ਨੂੰ ਸੱਦੀ ਅੰਤਿੰ੍ਰਗ ਕਮੇਟੀ ਦੀ ਇਕੱਤਰਤਾ ਅਗਲੀ ਖ਼ਬਰ ਮੋਗਾ ਦੀ 'ਬਦਲਾਵ ਰੈਲੀ' ਸੰਬੰਧੀ ਪੰਜਾਬ ਭਾਜਪਾ ਕੋਰ ਕਮੇਟੀ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।