08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸਾਲ 2025-26 ਲਈ ਈ.ਪੀ.ਐੱਫ. ਜਮ੍ਹਾਂ 'ਤੇ ਵਿਆਜ ਦਰ 8.25 ਫ਼ੀਸਦੀ ਬਰਕਰਾਰ

ਅਜੀਤ ਡੈਸਕ 03-03-2026
ਨਵੀਂ ਦਿੱਲੀ, 2 ਮਾਰਚ (ਪੀ. ਟੀ. ਆਈ.)-ਕਿਰਤ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਿਟਾਇਰਮੈਂਟ ਫੰਡ ਸੰਸਥਾ ਈ. ਪੀ. ਐੱਫ. ਨੇ. ਨੇ ਕਰਮਚਾਰੀ ਭਵਿੱਖ ਨਿਧੀ ਜਮ੍ਹਾਂ 'ਤੇ ਵਿਆਜ ਦਰ 2025-26 ਲਈ ਲਗਾਤਾਰ ਤੀਜੇ ਸਾਲ 8.25 ਫੀਸਦੀ 'ਤੇ ਤੈਅ ਕੀਤੀ ਹੈ | ਪਿਛਲੇ ਸਾਲ ਫਰਵਰੀ ਵਿਚ, ਈ.ਪੀ.ਐੱਫ.ਓ. ਨੇ 2024-25 ਲਈ ਵਿਆਜ ਦਰ 8.25 ਫੀਸਦੀ 'ਤੇ ਬਰਕਰਾਰ ਰੱਖੀ ਸੀ | ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਨੇ 2024 ਵਿਚ ਵਿਆਜ ਦਰ ਨੂੰ ਥੋੜ੍ਹਾ ਵਧਾ ਕੇ 2022-23 ਵਿਚ 8.15 ਪ੍ਰਤੀਸ਼ਤ ਤੋਂ 2023-24 ਲਈ 8.25 ਫੀਸਦੀ ਕਰ ਦਿੱਤਾ¢ ਮੰਤਰਾਲੇ ਨੇ ਕਿਹਾ ਕਿ ਕੇਂਦਰੀ ਟਰੱਸਟੀ ਬੋਰਡ ਨੇ ਸੋਮਵਾਰ ਨੂੰ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮੰਡਾਵੀਆ ਦੀ ਪ੍ਰਧਾਨਗੀ ਹੇਠ ਹੋਈ ਆਪਣੀ ਮੀਟਿੰਗ ਵਿੱਚ, ਵਿੱਤੀ ਸਾਲ 2025-26 ਲਈ ਮੈਂਬਰਾਂ ਦੇ ਖਾਤਿਆਂ ਵਿੱਚ ਈ. ਪੀ. ਐੱਫ. ਜਮ੍ਹਾਂ ਰਾਸ਼ੀ 'ਤੇ 8.25 ਫੀਸਦੀ ਦੀ ਸਾਲਾਨਾ ਵਿਆਜ ਦਰ ਜਮ੍ਹਾਂ ਕਰਨ ਦੀ ਸਿਫਾਰਸ਼ ਕੀਤੀ¢

ਪਿਛਲੀ ਖ਼ਬਰ ਸ਼ਰਾਬ ਨੀਤੀ ਮਾਮਲਾ-ਸੀ.ਬੀ.ਆਈ. ਵਲੋਂ ਵਿਸ਼ੇਸ਼ ਅਦਾਲਤ ਦੇ ਆਦੇਸ਼ ਨੂੰ ਦਿੱਲੀ ਹਾਈ ਕੋਰਟ 'ਚ ਚੁਣੌਤੀ ਅਗਲੀ ਖ਼ਬਰ ਭਾਰਤ ਵਲੋਂ ਕੈਨੇਡਾ 'ਚ ਅੰਤਰਰਾਸ਼ਟਰੀ ਹਿੰਸਾ ਨਾਲ ਸੰਬੰਧ ਹੋਣ ਦੇ ਦੋਸ਼ ਖ਼ਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।