08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪੰਜਾਬ ਨੂੰ ਮੁੜ ਪੁਲਿਸ ਰਾਜ ਬਣਨ ਤੋਂ ਰੋਕਣ ਲਈ ਸਿੱਖ ਕੌਮ ਇੱਕਜੁੱਟ ਹੋਵੇ-ਜਗਤਾਰ ਸਿੰਘ ਤਾਰਾ

ਅਜੀਤ ਡੈਸਕ 03-03-2026

ਆਪਣੇ ਵਕੀਲ ਇਮਾਨ ਸਿੰਘ ਖਾਰਾ ਰਾਹੀਂ ਭੇਜਿਆ ਸੁਨੇਹਾ
ਬਠਿੰਡਾ, 2 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਕਤਲ ਮਾਮਲੇ 'ਚ ਬੁੜੈਲ ਜੇਲ੍ਹ 'ਚ ਬੰਦ ਸਿੱਖ ਆਗੂ ਜਗਤਾਰ ਸਿੰਘ ਤਾਰਾ ਨੇ ਪੰਜਾਬ 'ਚ ਦਿਨੋਂ-ਦਿਨ ਵੱਧ ਰਹੇ ਪੁਲਿਸ ਮੁਕਾਬਲਿਆਂ 'ਤੇ ਚਿੰਤਾਂ ਪ੍ਰਗਟ ਕਰਦਿਆਂ ਪੰਜਾਬ ਨੂੰ ਮੁੜ ਪੁਲਿਸ ਰਾਜ ਬਣਨ ਤੋਂ ਰੋਕਣ ਲਈ ਸਿੱਖ ਕੌਮ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ | ਭਾਈ ਤਾਰਾ ਨੇ ਇਹ ਸੁਨੇਹਾ ਆਪਣੇ ਵਕੀਲ ਅਤੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁੱਖ ਬੁਲਾਰੇ ਇਮਾਨ ਸਿੰਘ ਖਾਰਾ ਦੇ ਰਾਹੀਂ ਭੇਜਿਆ ਹੈ | ਉਨ੍ਹਾਂ ਕਿਹਾ ਹੈ ਕਿ ਜਿਵੇਂ 1980 ਤੇ 1990 ਦੇ ਦਹਾਕੇ ਵਿਚ ਨੌਜਵਾਨਾਂ ਦੇ ਫ਼ਰਜ਼ੀ ਪੁਲਿਸ ਮੁਕਾਬਲੇ ਬਣਾ ਕੇ ਉਨ੍ਹਾਂ ਨੂੰ ਮਾਰਿਆ ਜਾਂਦਾ ਸੀ ਤੇ ਅੱਜ ਫ਼ਰਜ਼ੀ ਮੁਕਾਬਲੇ ਕਰਕੇ ਉਸੇ ਤਰ੍ਹਾਂ ਦੀ ਹੌਲੀ-ਹੌਲੀ ਪਿਰਤ ਪਾਈ ਜਾ ਰਹੀ ਹੈ | ਜਗਤਾਰ ਸਿੰਘ ਤਾਰਾ ਨੇ ਕਿਹਾ ਕਿ ਮੈਂ ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ ਅਤੇ ਸਿੱਖ ਕੌਮ ਨੂੰ ਸੁਨੇਹਾ ਦਿੰਦਾ ਹਾਂ ਕਿ ਪੁਲਿਸ ਦੇ ਇਨ੍ਹਾਂ ਵਿਤਾਰਿਆਂ ਦੇ ਉਲਟ ਇੱਕ ਹੋ ਕੇ ਆਵਾਜ਼ ਚੁੱਕੀ ਜਾਵੇ |

ਪਿਛਲੀ ਖ਼ਬਰ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ 'ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਮਾਰੀਆਂ ਬੁਛਾੜਾਂ <br/> ਅਗਲੀ ਖ਼ਬਰ ਸ਼ਰਾਬ ਨੀਤੀ ਮਾਮਲਾ-ਸੀ.ਬੀ.ਆਈ. ਵਲੋਂ ਵਿਸ਼ੇਸ਼ ਅਦਾਲਤ ਦੇ ਆਦੇਸ਼ ਨੂੰ ਦਿੱਲੀ ਹਾਈ ਕੋਰਟ 'ਚ ਚੁਣੌਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।