14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਏ.ਟੀ.ਐਮ. 'ਚੋਂ ਲੱਖਾਂ ਰੁਪਏ ਲੈ ਕੇ ਚੋਰ ਫ਼ਰਾਰ

ਅਜੀਤ ਡੈਸਕ 04-03-2026
ਰਾਜਪੁਰਾ, 3 ਮਾਰਚ (ਰਣਜੀਤ ਸਿੰਘ)-ਰਾਜਪੁਰਾ-ਕਾਲਕਾ ਰੋਡ 'ਤੇ ਓਵਰਬਿ੍ਜ ਦੇ ਨੇੜੇ ਚੋਰਾਂ ਨੇ ਐਕਸਿਸ ਬੈਂਕ ਦੇ ਏ.ਟੀ.ਐਮ. ਨੂੰ ਨਿਸ਼ਾਨਾ ਬਣਾਇਆ ਤੇ ਗੈਸ ਕਟਰ ਦੀ ਸਹਾਇਤਾ ਨਾਲ ਏ.ਟੀ.ਐਮ. ਕੱਟ ਕੇ ਲੱਖਾਂ ਦਾ ਨਕਦੀ ਲੈ ਕੇ ਫ਼ਰਾਰ ਹੋ ਗਏ | ਹਾਲ ਦੀ ਘੜੀ ਕੋਈ ਵੀ ਅਫ਼ਸਰ ਇਹ ਦੱਸਣ ਨੰੂ ਤਿਆਰ ਨਹੀਂ ਕਿ ਚੋਰ ਕਿੰਨਾ ਕੈਸ਼ ਲੈ ਗਏ ਹਨ | ਜਾਣਕਾਰੀ ਮੁਤਾਬਿਕ ਇੱਥੋਂ ਦੇ ਓਵਰਬਿ੍ਜ ਦੇ ਨੇੜੇ ਐਕਸਿਸ ਬੈਂਕ ਦਾ ਏ.ਟੀ.ਐਮ. ਹੈ | ਸੂਤਰਾਂ ਮੁਤਾਬਕ ਚੋਰਾਂ ਨੇ ਇਸ ਏ.ਟੀ.ਐਮ. ਨੂੰ ਸਵੇਰੇ ਚਾਰ ਕੁ ਵਜੇ ਏ.ਟੀ.ਐਮ. ਨੂੰ ਗੈਸ ਕਟਰ ਦੀ ਸਹਾਇਤਾ ਨਾਲ ਕੱਟਿਆ ਤੇ ਲੱਖਾਂ ਰੁਪਏ ਲੈ ਕੇ ਫਰਾਰ ਹੋ ਗਏ | ਚੋਰ ਕਾਰ ਵਿਚ ਸਵਾਰ ਹੋ ਕੇ ਆਏ ਸਨ | ਲੋਕਾਂ ਦਾ ਕਹਿਣਾ ਸੀ ਕਿ ਜਿਹੜੀ ਪੈਟਰੋਲਿੰਗ ਪਾਰਟੀ ਸਾਰਾ ਦਿਨ ਮੋਟਰ ਸਾਈਕਲਾਂ 'ਤੇ ਘੁੰਮਦੀ ਹੈ, ਕੀ ਪੁਲਿਸ ਦੀ ਰਾਤ ਦੀ ਪੈਟਰੋਲਿੰਗ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਹੈ | ਇਸ ਸੰਬੰਧੀ ਐੱਸ.ਐੱਚ.ਓ. ਗੁਰਸੇਵਕ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੁਲਿਸ ਸੀ.ਸੀ.ਟੀ.ਵੀ. ਕੈਮਰੇ ਖੰਘਾਲ ਰਹੀ ਹੈ ਤੇ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ |

ਪਿਛਲੀ ਖ਼ਬਰ ਜ਼ੀਰਕਪੁਰ-ਸ਼ਿਮਲਾ ਰੋਡ ਦੇ ਨਜ਼ਦੀਕ ਨੌਜਵਾਨ ਦਾ ਕਤਲ ਅਗਲੀ ਖ਼ਬਰ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਕਿਸਾਨ ਅਤੇ ਦਲਿਤ ਵਿਰੋਧੀ ਹੋ ਨਿੱਬੜੀਆਂ-ਵਿਧਾਇਕ ਇਯਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।