18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਬੱਸਾਂ ਨੂੰ ਰੰਗਣਾ ਸਰਕਾਰ ਦੀ ਅਸੁਰੱਖਿਆ ਦੀ ਭਾਵਨਾ ਨੂੰ ਦਰਸਾਉਂਦਾ ਹੈ-ਵੜਿੰਗ

ਅਜੀਤ ਡੈਸਕ 04-03-2026

ਚੰਡੀਗੜ੍ਹ, 3 ਮਾਰਚ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ਵਲੋਂ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਨੀਲੇ ਅਤੇ ਪੀਲੇ ਰੰਗ ਵਿਚ ਰੰਗਣ ਦੇ ਫ਼ੈਸਲੇ 'ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਰੰਗ ਵਾਲੀ ਸਕੀਮ 'ਆਪ' ਦੇ ਝੰਡਿਆਂ ਅਤੇ ਪੋਸਟਰਾਂ ਨਾਲ ਮਿਲਦੀ ਜੁਲਦੀ ਹੈ। ਵੜਿੰਗ ਨੇ ਕਿਹਾ ਕਿ ਚਾਰ ਸਾਲ ਦੀ ਸਰਕਾਰ ਦੇ ਬਾਅਦ ਜਦੋਂ ਦਿਖਾਉਣ ਲਈ ਕੁਝ ਨਹੀਂ ਬਚਦਾ, ਤਾਂ ਆਪਣੇ ਅਸਲੀ ਰੰਗ ਹੀ ਦਿਖਾਏ ਜਾਂਦੇ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਪਹਿਲਾਂ ਤੋਂ ਰੰਗੀਆਂ ਹੋਈਆਂ ਬੱਸਾਂ ਨੂੰ 'ਆਪ ਦੇ ਰੰਗਾਂ' ਵਿਚ ਰੰਗਣ ਦਾ ਕੀ ਮਕਸਦ ਹੈ। ਵੜਿੰਗ ਨੇ ਕਿਹਾ ਕਿ ਇਹ ਕਦਮ ਸਰਕਾਰ ਦੀ ਅਸੁਰੱਖਿਆ ਦੀ ਭਾਵਨਾ ਨੂੰ ਦਰਸਾਉਂਦਾ ਹੈ।

ਪਿਛਲੀ ਖ਼ਬਰ 'ਆਪ' ਨੇ ਬੱਸਾਂ ਨੂੰ ਚਲਦੇ ਫਿਰਦੇ ਹੋਰਡਿੰਗ ਬਣਾਇਆ-ਬਾਜਵਾ ਅਗਲੀ ਖ਼ਬਰ ਹੋਲੀ ਦੇ ਤਿਉਹਾਰ ਮੌਕੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਪੁਲਿਸ ਨੇ ਮੁੱਖ ਮਾਰਗ 'ਤੇ ਕੀਤੀ ਨਾਕਾਬੰਦੀ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।