22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸੂਬੇ ਭਰ 'ਚੋਂ ਦੂਜੇ ਸਥਾਨ 'ਤੇ ਰਹੀ ਜਪਨੀਤ ਕੌਰ

ਅਜੀਤ ਡੈਸਕ 12-04-2026

ਲਹਿਰਾਗਾਗਾ, 11 ਅਪੈ੍ਰਲ (ਅਸ਼ੋਕ ਗਰਗ)-ਮਿਹਨਤ ਤੇ ਕੁੱਝ ਕਰ ਵਿਖਾਉਣ ਦਾ ਜਨੂਨ ਕਦੇ ਵੀ ਅਜਾਈਾ ਨੀਂ ਜਾਂਦਾ | ਸਫਲਤਾ ਉਨ੍ਹਾਂ ਦੇ ਹਮੇਸ਼ਾਂ ਪੈਰ ਚੁੰਮਦੀ ਹੈ, ਜੋ ਲੋਕ ਲਗਨ ਨਾਲ ਅੱਗੇ ਵਧਦੇ ਹਨ, ਦੇਸ਼ ਪੱਧਰ 'ਤੇ ਖੇਡਾਂ ਦੇ ਖੇਤਰ 'ਚ ਨਾਂਅ ਕਮਾ ਚੁੱਕੀ ਜਪਨੀਤ ਕੌਰ ਪੰਜਾਬ ਭਰ ਦੀਆਂ ਲੜਕੀਆਂ ਲਈ ਮਿਸਾਲ ਬਣੀ ਹੈ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨ ਕੀਤੇ ਗਏ ਅੱਠਵੀਂ ਕਲਾਸ ਦੇ ਨਤੀਜੇ ਵਿਚੋਂ ਪੰਜਾਬ ਭਰ ਵਿਚੋਂ ਦੂਜਾ ਸਥਾਨ ਹਾਸਲ ਕਰਨ ਵਾਲੀ ਹਲਕਾ ਲਹਿਰਾਗਾਗਾ ਦੇ ਪਿੰਡ ਅੜਕਵਾਸ ਦੇ ਸਰਕਾਰੀ ਮਿਡਲ ਸਕੂਲ ਦੀ ਵਿਦਿਆਰਥਣ ਜਪਨੀਤ ਕੌਰ ਸਪੁੱਤਰੀ ਕੁਲਦੀਪ ਸਿੰਘ, ਜਗਦੀਪ ਰੂਬੀ (598/600) ਦੀ ਹੌਂਸਲਾ ਅਫਜ਼ਾਈ ਕਰਦਿਆਂ ਕੀਤਾ | ਜਪਨੀਤ ਕੌਰ ਨੇ ਪਿਛਲੇ ਸਾਲ ਉਸ ਨੇ 69ਵੀਂ ਨੈਸ਼ਨਲ ਸਕੂਲ ਗੇਮਜ਼ ਵਿਚ ਭਾਗ ਲੈਂਦਿਆਂ ਐਥਲੈਟਿਕਸ ਵਿਚ ਆਪਣਾ ਨਾਮ ਰੌਸ਼ਨ ਕੀਤਾ ਸੀ | ਜਪਨੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਤੇ ਮਾਤਾ ਜਗਦੀਪ ਰੂਬੀ ਕਿੱਤੇ ਵਜੋਂ ਅਧਿਆਪਕ ਹਨ | ਇਸ ਮੌਕੇ ਐਸ.ਡੀ.ਐਮ. ਲਹਿਰਾਗਾਗਾ ਰਾਕੇਸ਼ ਪ੍ਰਕਾਸ਼ ਗਰਗ, ਨਗਰ ਕੌਂਸਲ ਲਹਿਰਾਗਾਗਾ ਦੀ ਪ੍ਰਧਾਨ ਮੈਡਮ ਕਾਂਤਾ ਗੋਇਲ, ਮਾਰਕੀਟ ਕਮੇਟੀ ਦੇ ਚੇਅਰਮੈਨ ਸੀਸ਼ਪਾਲ ਆਨੰਦ, ਜਗਦੀਸ਼ ਪਾਪੜਾ ਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਡੀ.ਈ.ਓ. ਕਹਿੰਦਾ 'ਸਕੂਲ ਆਓ', ਐਸ.ਡੀ.ਐਮ. ਕਹਿੰਦਾ 'ਚੋਣ ਡਿਊਟੀ ਕਰੋ' ਅਧਿਆਪਕ ਭਾਰੀ ਦੁਬਿਧਾ ਵਿਚ <br/> ਅਗਲੀ ਖ਼ਬਰ ਝਗੜੇ ਦੌਰਾਨ ਚੱਲੀ ਗੋਲੀ, ਇਕ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।