22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਤੀਜੇ ਨੰਬਰ 'ਤੇ ਆਈ ਜਸ਼ਨਦੀਪ ਕੌਰ ਆਈ.ਪੀ.ਐਸ. ਬਣਨਾ ਚਾਹੁੰਦੀ ਹੈ

ਅਜੀਤ ਡੈਸਕ 12-04-2026

ਫ਼ਰੀਦਕੋਟ, 11 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪੰਜਾਬ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਜਸ਼ਨਦੀਪ ਕੌਰ ਸਪੁੱਤਰੀ ਹਰਪ੍ਰੀਤ ਸਿੰਘ ਵਾਸੀ ਪਿੰਡ ਭਲੂਰ ਨੇ 600 ਅੰਕਾਂ ਵਿਚੋਂ 598 ਅੰਕ ਪ੍ਰਾਪਤ ਕਰਕੇ ਸੂਬਾ ਭਰ 'ਚ ਤੀਸਰੀ ਪੁਜ਼ੀਸ਼ਨ ਲੈ ਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂਅ ਪੂਰੇ ਪੰਜਾਬ ਵਿਚ ਰੌਸ਼ਨ ਕੀਤਾ ਹੈ | ਹਰਪ੍ਰੀਤ ਸਿੰਘ ਤੇ ਕੁਲਵਿੰਦਰ ਕੌਰ ਦੀ ਹੋਣਹਾਰ ਧੀ ਜਸ਼ਨਦੀਪ ਕੌਰ ਆਪਣੇ ਭਰਾ ਤੋਂ ਵੱਡੀ ਹੈ, ਸ਼ੁਰੂ ਤੋਂ ਹੀ ਪੜ੍ਹਾਈ 'ਚ ਹੁਸ਼ਿਆਰ ਰਹੀ ਹੈ | ਜਸ਼ਨਦੀਪ ਕੌਰ ਦੇ ਪਿਤਾ ਹਰਪ੍ਰੀਤ ਸਿੰਘ ਤੇ ਮਾਤਾ ਕੁਲਵਿੰਦਰ ਕੌਰ ਨੇ ਵੀ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਸ ਦੀ ਬੇਟੀ ਬਹੁਤ ਮਿਹਨਤੀ ਹੈ ਤੇ ਹਮੇਸ਼ਾ ਹੀ ਪੜ੍ਹਦੀ ਰਹਿੰਦੀ ਹੈ | ਜਸ਼ਨਦੀਪ ਕੌਰ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਭਾਰਤ ਸਰਕਾਰ ਦੇ ਸਿਵਲ ਸਰਵਿਸਿਜ਼ ਪ੍ਰੀਖਿਆ ਪਾਸ ਕਰਕੇ ਆਈ.ਪੀ.ਐਸ. ਅਧਿਕਾਰੀ ਬਣ ਕੇ ਦੇਸ਼ ਦੀ ਸੇਵਾ ਕਰਨੀ ਚਾਹੁੰਦੀ ਹੈ |

ਪਿਛਲੀ ਖ਼ਬਰ ਵਿਸ਼ਵ ਸਿੱਖ ਕੌਂਸਲ ਯੂ. ਐੱਸ. ਏ. ਵਲੋਂ ਸਕੂਲੀ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਡੀ.ਈ.ਓ. ਕਹਿੰਦਾ 'ਸਕੂਲ ਆਓ', ਐਸ.ਡੀ.ਐਮ. ਕਹਿੰਦਾ 'ਚੋਣ ਡਿਊਟੀ ਕਰੋ' ਅਧਿਆਪਕ ਭਾਰੀ ਦੁਬਿਧਾ ਵਿਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।