24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਰਾਵੀ ਦਰਿਆ 'ਚ ਡੁੱਬਣ ਨਾਲ 12 ਸਾਲਾ ਬੱਚੇ ਦੀ ਮੌਤ <br/>

ਅਜੀਤ ਡੈਸਕ 13-04-2026

ਡੇਰਾ ਬਾਬਾ ਨਾਨਕ, 12 ਅਪ੍ਰੈਲ (ਹੀਰਾ ਸਿੰਘ ਮਾਂਗਟ)-ਡੇਰਾ ਬਾਬਾ ਨਾਨਕ ਨਜ਼ਦੀਕ ਪੈਂਦੇ ਪਿੰਡ ਧਰਮਕੋਟ ਪੱਤਨ ਵਿਖੇ ਰਾਵੀ ਦਰਿਆ ਵਿਚ ਡੁੱਬਣ ਨਾਲ ਇਕ 12 ਸਾਲਾ ਬੱਚੇ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਪ੍ਰਭਜੋਤ ਸਿੰਘ (12) ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਧਰਮਕੋਟ ਪੱਤਨ ਵਜੋਂ ਹੋਈ ਹੈ | ਇਸ ਸਬੰਧੀ ਮਿ੍ਤਕ ਬੱਚੇ ਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਬੀਤੇ ਕੱਲ੍ਹ 11-12 ਵਜੇ ਦੇ ਕਰੀਬ ਆਪਣੇ ਘਰੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦਾ ਮੇਲਾ ਮਨਾਉਣ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਮੌਕੇ ਮੱਥਾ ਟੇਕਣ ਲਈ ਗਿਆ ਸੀ | ਜਦ ਦੇਰ ਸ਼ਾਮ ਤੱਕ ਉਹ ਘਰ ਨਾ ਆਇਆ ਤਾਂ ਅਸੀਂ ਉਸਨੂੰ ਲੱਭਣਾ ਸ਼ੁਰੂ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਸਾਨੂੰ ਗੁਰਦੁਆਰਾ ਸਾਹਿਬ ਜਾ ਕੇ ਪਤਾ ਚੱਲਿਆ ਕਿ ਉਹ ਦੁਪਹਿਰ ਆਪਣੇ ਇਕ ਦੋਸਤ ਦੇ ਨਾਲ ਪਿੰਡ ਦੇ ਨਜ਼ਦੀਕ ਵਗਦੇ ਰਾਵੀ ਦਰਿਆ ਵਿਚ ਨਹਾਉਣ ਵਾਸਤੇ ਜਾਂਦਾ ਦੇਖਿਆ ਗਿਆ ਹੈ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੇ ਦੋਸਤ ਕੋਲੋਂ ਪਤਾ ਚੱਲਿਆ ਕਿ ਪਾਣੀ ਵਿਚ ਖੇਡਦਿਆਂ ਪ੍ਰਭਜੋਤ ਦਾ ਪੈਰ ਡੂੰਘੇ ਪਾਣੀ ਵਿਚ ਫਿਸਲਣ ਕਾਰਨ ਉਹ ਪਾਣੀ ਵਿਚ ਡੁੱਬ ਗਿਆ ਹੈ | ਅੱਜ ਸਵੇਰੇ ਪਿੰਡ ਵਾਸੀਆਂ ਤੇ ਮਛੇਰਿਆਂ ਦੀ ਮਦਦ ਨਾਲ ਪ੍ਰਭਜੋਤ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ |

ਪਿਛਲੀ ਖ਼ਬਰ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਲੱਗੀ ਭਿਆਨਕ ਅੱਗ <br/> ਅਗਲੀ ਖ਼ਬਰ ਸ਼ਾਂਤੀ ਗੱਲਬਾਤ ਫ਼ੇਲ੍ਹ: ਬਾਸਮਤੀ ਚੌਲਾਂ ਦੇ ਭਾਅ ਵਿਚ ਗਿਰਾਵਟ, ਬਰਾਮਦਕਾਰ ਤੇ ਕਿਸਾਨ ਚਿੰਤਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।