23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪਿ੍ਯੰਕਾ ਚੋਪੜਾ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅਜੀਤ ਡੈਸਕ 13-04-2026

ਅੰਮਿ੍ਤਸਰ, 12 ਅਪ੍ਰੈਲ (ਹਰਮਿੰਦਰ ਸਿੰਘ)-ਬਾਲੀਵੱੁਡ ਅਦਾਕਾਰਾ ਪਿ੍ਯੰਕਾ ਚੋਪੜਾ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ | ਉਹ ਆਪਣੀ ਨਵੀਂ ਆ ਰਹੀ ਫਿਲਮ ਆਮਰੀ ਦੀ ਸ਼ੂਟਿੰਗ ਤੋਂ ਵਿਹਲੇ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਜਿਥੇ ਉਸਨੇ ਕਰੀਬ ਡੇਢ ਘੰਟਾ ਬਿਤਾਇਆ | ਪਿ੍ਯੰਕਾ ਚੋਪੜਾ ਕਰੀਬ ਇਕ ਹਫ਼ਤਾ ਪਹਿਲਾਂ ਵੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਈ ਸੀ, ਜਿਸ ਦੌਰਾਨ ਉਸ ਵਲੋਂ ਪਰਿਕਰਮਾ 'ਚ ਛਬੀਲ 'ਤੇ ਜੂਠੇ ਬਰਤਨਾਂ ਨੂੰ ਸਾਫ਼ ਕਰਨ ਦੀ ਸੇਵਾ ਵੀ ਕੀਤੀ ਸੀ | ਹੁਣ ਉਸ ਵਲੋਂ ਆਪਣੀ ਬੇਟੀ ਨੂੰ ਨਾਲ ਕੇ ਮੁੜ ਮੱਥਾ ਟੇਕਣ ਆਉਣ ਦੀ ਇੱਛਾ ਪ੍ਰਗਟਾਈ ਹੈ | ਪਿ੍ਯੰਕਾ ਚੋਪੜਾ ਵਲੋਂ ਪੂਰੀ ਪਰਿਕਰਮਾ ਕੀਤੀ ਗਈ ਤੇ ਇਸ ਦੌਰਾਨ ਉਸ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਗੁ: ਬਾਬਾ ਗੁਰਬਖ਼ਸ਼ ਸਿੰਘ, ਗੁ: ਬਾਬਾ ਦੀਪ ਸਿੰਘ ਸ਼ਹੀਦ, ਗੁ: ਦੁਖ ਭੰਜਨੀ ਬੇਰ, ਗੁ: ਸ੍ਰੀ ਥੜ੍ਹਾ ਸਾਹਿਬ, ਗੁ: ਸ਼ਹੀਦੀ ਯਾਦਗਾਰ ਸਾਹਿਬ, ਗੁ: ਝੰਡੇ ਬੂੰਗੇ ਸਾਹਿਬ ਵਿਖੇ ਵੀ ਮੱਥਾ ਟੇਕਿਆ | ਇਸ ਦੌਰਾਨ ਉਸ ਵਲੋਂ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਕਰੀਬ ਅੱਧਾ ਘੰਟਾ ਝੂਠੇ ਬਰਤਨਾਂ ਨੂੰ ਸਾਫ਼ ਕਰਨ ਦੀ ਸੇਵਾ ਕੀਤੀ | ਇਸ ਦੌਰਾਨ ਉਸ ਨੇ ਕਿਹਾ ਕਿ ਇਥੇ ਆ ਕੇ ਮਨ ਤਿ੍ਪਤ ਹੋ ਜਾਂਦਾ ਹੈ ਅਤੇ ਉਹ ਅਗਲੀ ਵਾਰ ਆਪਣੀ ਬੇਟੀ ਨੂੰ ਨਾਲ ਲੈ ਕੇ ਆਵੇਗੀ | ਇਸ ਮੌਕੇ ਉਨ੍ਹਾਂ ਨਾਲ ਸਰਬਜੀਤ ਸਿੰਘ ਆਈਡੀਆ ਵੀ ਮੌਜੂਦ ਸੀ |

ਪਿਛਲੀ ਖ਼ਬਰ ਅਰਵਿੰਦ ਕੇਜਰੀਵਾਲ, ਕੁਲਤਾਰ ਸਿੰਘ ਸੰਧਵਾਂ ਤੇ ਦੀਪਕ ਬਾਲੀ ਵਲੋਂ ਗਾਇਕਾ ਆਸ਼ਾ ਭੋਂਸਲੇ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।