23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਪੰਜਾਬ 'ਚ ਅੱਜ ਤੋਂ ਖੁਸ਼ਕ ਰਹੇਗਾ ਮੌਸਮ, ਤਾਪਮਾਨ 'ਚ ਵਾਧੇ ਦੇ ਆਸਾਰ

ਅਜੀਤ ਡੈਸਕ 13-04-2026
ਚੰਡੀਗੜ੍ਹ, 12 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)–ਪੱਛਮੀ ਗੜਬੜੀ ਦੇ ਪਹਾੜੀ ਖੇਤਰਾਂ ਤੱਕ ਸੀਮਤ ਰਹਿਣ ਕਾਰਨ ਪੰਜਾਬ 'ਚ ਮੌਸਮ ਨੇ ਮੁੜ ਤੋਂ ਖੁਸ਼ਕ ਰੁਖ ਅਖ਼ਤਿਆਰ ਕਰ ਲਿਆ ਹੈ | ਸਰਹੱਦੀ ਇਲਾਕਿਆਂ ਖ਼ਾਸ ਕਰਕੇ ਪਠਾਨਕੋਟ ਅਤੇ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਨਾਲ ਲੱਗਦੇ ਖੇਤਰਾਂ 'ਚ ਰਾਤ ਸਮੇਂ ਹਲਕਾ ਮੀਂਹ ਪਿਆ, ਪਰ ਮੈਦਾਨੀ ਇਲਾਕਿਆਂ 'ਚ ਅਸਰ ਘੱਟ ਰਿਹਾ | ਮੌਸਮ ਵਿਭਾਗ ਮੁਤਾਬਕ 13 ਅਪ੍ਰੈਲ ਨੂੰ ਪੰਜਾਬ ਭਰ 'ਚ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਜਦੋਂਕਿ ਦਿਨ ਦੌਰਾਨ ਹਲਕੀਆਂ ਤੋਂ ਦਰਮਿਆਨੀ ਹਵਾਵਾਂ ਵੀ ਚੱਲਣਗੀਆਂ | ਇਸ ਦੌਰਾਨ ਤਾਪਮਾਨ 'ਚ ਹੌਲੀ-ਹੌਲੀ ਵਾਧਾ ਦਰਜ ਕੀਤਾ ਜਾ ਰਿਹਾ ਹੈ | ਪਿਛਲੇ ਦਿਨ ਦੇ ਮੁਕਾਬਲੇ ਤਾਪਮਾਨ 'ਚ ਕਰੀਬ 1.6 ਡਿਗਰੀ ਸੈਲਸੀਅਸ ਦਾ ਇਜ਼ਾਫ਼ਾ ਹੋਇਆ ਹੈ, ਹਾਲਾਂਕਿ ਇਹ ਅਜੇ ਵੀ ਆਮ ਨਾਲੋਂ ਲਗਭਗ 3 ਡਿਗਰੀ ਘੱਟ ਦਰਜ ਕੀਤਾ ਗਿਆ ਹੈ | ਸੂਬੇ ਦੇ ਵੱਖ-ਵੱਖ ਸ਼ਹਿਰਾਂ 'ਚ ਦਰਜ ਤਾਪਮਾਨ ਅਨੁਸਾਰ ਪਟਿਆਲਾ 'ਚ ਸਭ ਤੋਂ ਵੱਧ ਤਾਪਮਾਨ 33.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਚੰਡੀਗੜ੍ਹ 'ਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 2.1 ਡਿਗਰੀ ਘੱਟ ਹੈ | ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਗਰਮੀ ਦਾ ਅਸਰ ਵਧੇਗਾ ਤੇ ਤਾਪਮਾਨ 32 ਤੋਂ 35 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ | ਖ਼ਾਸ ਕਰਕੇ ਅੰਮਿ੍ਤਸਰ, ਫ਼ਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ, ਮੂਨਕ ਅਤੇ ਮਾਨਸਾ 'ਚ ਤਾਪਮਾਨ ਵਧਣ ਦੀ ਸੰਭਾਵਨਾ ਜਤਾਈ ਗਈ ਹੈ | ਇਸ ਦੇ ਨਾਲ ਹੀ 15 ਅਪ੍ਰੈਲ ਤੋਂ ਪੱਛਮੀ ਹਿਮਾਲਿਆਈ ਖੇਤਰ 'ਚ ਇੱਕ ਨਵੀਂ ਪਰ ਕਮਜ਼ੋਰ ਪੱਛਮੀ ਗੜਬੜੀ ਦੇ ਪ੍ਰਭਾਵ ਨਾਲ ਮੌਸਮ 'ਚ ਹਲਕੀਆਂ ਤਬਦੀਲੀਆਂ ਆ ਸਕਦੀਆਂ ਹਨ, ਪਰ ਵੱਡੇ ਬਦਲਾਅ ਦੀ ਸੰਭਾਵਨਾ ਘੱਟ ਹੈ |
ਪਿਛਲੀ ਖ਼ਬਰ ਗੁ. ਬੜੂ ਸਾਹਿਬ ਵਿਖੇ ਤਿੰਨ ਰੋਜ਼ਾ 'ਵਿਸਾਖੀ ਸਮਾਗਮ' ਅੱਜ ਤੋਂ ਸ਼ੁਰੂ ਅਗਲੀ ਖ਼ਬਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਵਰਿੰਦਾਵਨ ਹਾਦਸੇ ਦੇ ਮਿ੍ਤਕਾਂ ਦੇ ਪਰਿਵਾਰਾਂ ਨਾਲ ਕੀਤਾ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।