08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸਰੀ ਵਿਖੇ ਵਿਸਾਖੀ ਮੌਕੇ ਸਜਾਇਆ ਨਗਰ ਕੀਰਤਨ <br/>

ਅਜੀਤ ਡੈਸਕ 20-04-2026

ਸਰੀ, 19 ਅਪ੍ਰੈਲ (ਇੰਟ.)-ਕੈਨੇਡਾ ਦੇ ਪੱਛਮੀ ਤੱਟ 'ਤੇ ਵੱਸੇ ਤੇ ਬਹੁਗਿਣਤੀ ਸਿੱਖ ਅਬਾਦੀ ਵਾਲੇ ਸ਼ਹਿਰ ਸਰੀ 'ਚ 1999 ਤੋਂ ਸ਼ੁਰੂ ਕੀਤੇ ਵਿਸਾਖੀ ਨਗਰ ਕੀਰਤਨ 'ਚ ਲੱਖਾਂ ਦੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ | ਵਿਸਾਖੀ ਮੌਕੇ ਸਾਰਾ ਸ਼ਹਿਰ ਗੁਰਬਾਣੀ ਤੇ ਸਿੱਖ ਵਿਰਾਸਤ 'ਚ ਰੰਗਿਆ ਹੋਇਆ ਸੀ | ਸਿਟੀ ਆਫ਼ ਸਰੀ ਦੇ ਅਮਲੇ ਤੇ ਪੁਲਿਸ ਵਲੋਂ ਪ੍ਰਬੰਧਾਂ ਦੀ ਦੇਖ ਰੇਖ ਤੇ ਸੁਰੱਖਿਆ ਦੀ ਜਿੰਮੇਵਾਰੀ ਨਿਭਾਈ ਗਈ | ਭਾਰਤ ਤੋਂ ਬਾਹਰ ਹੁਣ ਤੱਕ ਦੇ ਸਭ ਤੋਂ ਵੱਡੇ ਨਗਰ ਕੀਰਤਨ 'ਚ ਸੰਗਤ ਨੇ ਵਿਸਾਖੀ ਦੇ ਜਸ਼ਨ ਮਨਾਏ | ਪ੍ਰਬੰਧਕਾਂ ਨੇ ਦੱਸਿਆ ਕਿ ਪੰਜ ਪਿਆਰਿਆਂ ਦੀ ਅਗਵਾਈ 'ਚ ਸੁੰਦਰ ਪਾਲਕੀ ਸਾਹਿਬ 'ਤੇ ਸੁਸ਼ੋਭਿਤ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਵੇਰੇ 9 ਵਜੇ ਦੇ ਕਰੀਬ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਤੋਂ ਸ਼ੁਰੂ ਹੋਇਆ ਨਗਰ ਕੀਰਤਨ 124 ਸਟਰੀਟ ਤੋਂ 75 ਐਵੇਨਿਊ ਤੋਂ ਹੁੰਦਾ ਹੋਇਆ, ਫਿਰ 76 ਐਵੇਨਿਊ ਦੇ ਨਾਲ, ਤੇ ਅੰਤ ਵਿਚ 128 ਸਟਰੀਟ ਤੇ ਦਿਨ ਦੇ ਅੰਤ 'ਚ ਗੁਰਦੁਆਰਾ ਸਾਹਿਬ ਵਾਪਸ ਆ ਕੇ ਸੰਪਨ ਹੋਇਆ | ਪ੍ਰਬੰਧਕਾਂ ਨੇ ਕਿਹਾ ਕਿ 27ਵੇਂ ਸਾਲਾਨਾ ਨਗਰ ਕੀਰਤਨ 'ਚ 450,000 ਤੋਂ ਵੱਧ ਸੰਗਤ ਨੇ ਹਾਜ਼ਰੀ ਭਰੀ, ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਨਗਰ ਕੀਰਤਨ ਬਣ ਕੇ ਉਭਰਿਆ ਹੈ | ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੱਖਾਂ ਗਿਣਤੀ 'ਚ ਪਹੁੰਚੀ ਸੰਗਤ ਲਈ ਹਜ਼ਾਰਾਂ ਵਲੰਟੀਅਰਾਂ ਨੇ ਲੰਗਰ ਦੀ ਸੇਵਾ ਨਿਭਾਈ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ | ਉਨ੍ਹਾਂ ਦੱਸਿਆ ਕਿ ਇਸ ਸਾਲ ਇਹ ਨਗਰ ਕੀਰਤਨ ਭਾਈ ਹਰਦੀਪ ਸਿੰਘ ਨਿੱਝਰ ਦੀ ਯਾਦ ਨੂੰ ਸਮਰਪਿਤ ਰਿਹਾ | ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਕਿ ਨਗਰ ਕੀਰਤਨ 'ਚ ਐਂਟਰੀ ਕਿਸੇ ਵੀ ਭਾਈਚਾਰਕ ਸਮੂਹਾਂ ਲਈ ਖੁੱਲ੍ਹੀ ਸੀ, ਜਿਵੇਂ ਕਿ ਮਾਰਚਿੰਗ ਬੈਂਡ, ਸਕੂਲ ਸਮੂਹ, ਸੱਭਿਆਚਾਰਕ ਸਮੂਹ, ਭਾਈਚਾਰਕ ਸੰਗਠਨ, ਸੰਗਠਨ ਤੇ ਹੋਰ |

ਪਿਛਲੀ ਖ਼ਬਰ ਇੱਟਾਂ ਦੇ ਰੇਟਾਂ 'ਚ ਭਾਰੀ ਵਾਧਾ, ਘਰ ਬਣਾਉਣਾ ਆਮ ਆਦਮੀ ਲਈ ਬਣਿਆ ਚੁਣੌਤੀ <br/> ਅਗਲੀ ਖ਼ਬਰ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਆਪਸੀ ਪਿਆਰ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰੋ-ਨਵੀਨ ਜਿੰਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।