09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਘਰੇਲੂ ਝਗੜੇ ਕਾਰਨ ਪਤਨੀ ਦਾ ਕਤਲ <br/>

ਅਜੀਤ ਡੈਸਕ 20-04-2026

ਮਾਛੀਵਾੜਾ ਸਾਹਿਬ, 19 ਅਪ੍ਰੈਲ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਪਿੰਡ ਮੰਡ ਸੁੱਖੇਵਾਲ ਵਿਚ ਵਾਪਰੀ ਖ਼ੌਫ਼ਨਾਕ ਘਟਨਾ ਵਿਚ ਪਤੀ ਨੇ ਘਰੇਲੂ ਝਗੜੇ ਦੇ ਚੱਲਦਿਆਂ ਆਪਣੀ 33 ਸਾਲਾ ਪਤਨੀ ਰਾਜਵਿੰਦਰ ਕੌਰ ਦੀ ਗਲਾ ਘੁੱਟ ਕੇ ਕਤਲ ਕਰ ਦਿੱਤਾ | ਇਹ ਘਟਨਾ ਐਤਵਾਰ ਦੀ ਦੁਪਹਿਰ ਉਸ ਸਮੇਂ ਵਾਪਰੀ ਜਦੋਂ ਘਰ ਵਿਚ ਉਸ ਦੇ ਪਤੀ ਗੁਰਪ੍ਰੀਤ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ | ਹਾਲਾਂਕਿ ਝਗੜੇ ਦਾ ਕਾਰਨ ਠੋਸ ਰੂਪ ਵਿਚ ਸਾਹਮਣੇ ਤਾਂ ਨਹੀ ਆਇਆ, ਪਰ ਇਸ ਕਤਲ ਦੀ ਵਜ੍ਹਾ ਗੁਰਪ੍ਰੀਤ ਦੁਆਰਾ ਆਪਣੀ ਪਤਨੀ ਰਾਜਵਿੰਦਰ ਕੌਰ ਦੇ ਚਰਿੱਤਰ 'ਤੇ ਸ਼ੱਕ ਕਰਨਾ ਦੱਸਿਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਗੁਰਪ੍ਰੀਤ ਕੰਬਾਈਨ ਡਰਾਈਵਰ ਹੈ ਤੇ ਕੁੱਝ ਦਿਨ ਪਹਿਲਾਂ ਹੀ ਘਰ ਆਇਆ ਸੀ | ਮਿ੍ਤਕਾ ਰਾਜਵਿੰਦਰ ਕੌਰ ਦੀ 5 ਸਾਲਾਂ ਦੀ ਮਾਸੂਮ ਬੇਟੀ ਤੇ 1 ਸਾਲ ਦਾ ਬੇਟਾ ਹੈ | ਫਿਲਹਾਲ ਥਾਣਾ ਮੁਖੀ ਪਵਿੱਤਰ ਸਿੰਘ ਨੇ ਪੁਲਿਸ ਟੀਮ ਨਾਲ ਘਟਨਾ ਵਾਲੀ ਜਗ੍ਹਾ ਦਾ ਮੁਆਇਨਾ ਕਰਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤੀ ਹੈ ਤੇ ਕਾਤਲ ਗੁਰਪ੍ਰੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ | ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਦੇ ਆਉਣ 'ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |

ਪਿਛਲੀ ਖ਼ਬਰ ਅੰਮਿ੍ਤਸਰੀ ਨਹੀਂ ਭੁੱਲੇ ਹਤਿਆਰੇ ਡਾਇਰ ਵਲੋਂ 107 ਵਰ੍ਹੇ ਪਹਿਲਾਂ ਜਾਰੀ ਕੀਤਾ 'ਕ੍ਰਾਲਿੰਗ ਆਰਡਰ' <br/> ਅਗਲੀ ਖ਼ਬਰ ਆਲਮੀ ਵਿਰਾਸਤ ਦਿਵਸ ਮੌਕੇ ਵੀ ਵਿਰਾਸਤੀ ਸਮਾਰਕ ਰਹੇ ਅਣਗੌਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।