09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸੀ.ਬੀ.ਆਈ. ਦਾ 'ਅਭੈ' ਜਲਦੀ ਹੀ ਡਿਜੀਟਲ ਗਿ੍ਫ਼ਤਾਰੀ ਗਰੋਹਾਂ ਦਾ ਮੁਕਾਬਲਾ ਕਰਨ ਲਈ ਹੋਵੇਗਾ ਲਾਂਚ

ਅਜੀਤ ਡੈਸਕ 20-04-2026
ਨਵੀਂ ਦਿੱਲੀ, 19 ਅਪ੍ਰੈਲ (ਏਜੰਸੀ)-ਦੇਸ਼ 'ਚ ਡਿਜੀਟਲ ਗਿ੍ਫ਼ਤਾਰੀਆਂ ਅਤੇ ਸਾਈਬਰ ਧੋਖਾਧੜੀ ਦੇ ਮਾਮਲਿਆਂ ਦੀ ਵਧ ਰਹੀ ਗਿਣਤੀ ਨੂੰ ਰੋਕਣ ਲਈ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ | ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਇਕ ਨਵਾਂ ਏਆਈ-ਅਧਾਰਿਤ ਚੈਟਬੋਟ 'ਅਭੈ' ਲਾਂਚ ਕਰ ਰਿਹਾ ਹੈ, ਜਿਸਦਾ ਉਦੇਸ਼ ਲੋਕਾਂ ਨੂੰ ਜਾਅਲੀ ਨੋਟਿਸਾਂ ਅਤੇ ਧੋਖਾਧੜੀ ਤੋਂ ਬਚਾਉਣਾ ਹੈ | ਇਹ ਪਹਿਲ ਅਜਿਹੇ ਸਮੇਂ ਆਈ ਹੈ ਜਦੋਂ ਦੇਸ਼ ਭਰ 'ਚ ਸਾਈਬਰ ਅਪਰਾਧ ਤੇਜ਼ੀ ਨਾਲ ਵਧ ਰਿਹਾ ਹੈ ਤੇ ਆਮ ਲੋਕ ਧੋਖਾਧੜੀ ਕਰਨ ਵਾਲਿਆਂ ਲਈ ਆਸਾਨ ਨਿਸ਼ਾਨਾ ਬਣ ਰਹੇ ਹਨ | ਇਹ ਚੈਟਬੋਟ ਸੋਮਵਾਰ ਨੂੰ ਵਿਸ਼ੇਸ਼ ਸਮਾਗਮ 'ਚ ਲਾਂਚ ਕੀਤਾ ਜਾਵੇਗਾ | ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਇਸ ਮÏਕੇ ਮÏਜੂਦ ਰਹਿਣਗੇ | ਅਭੈ ਚੈਟਬੋਟ ਦੀ ਮਦਦ ਨਾਲ, ਲੋਕ ਜਾਂਚ ਕਰ ਸਕਣਗੇ ਕਿ ਉਨ੍ਹਾਂ ਨੂੰ ਪ੍ਰਾਪਤ ਹੋਣ ਵਾਲਾ ਨੋਟਿਸ ਅਸਲੀ ਹੈ ਜਾਂ ਨਕਲੀ | ਇਹ ਵਿਸ਼ੇਸ਼ਤਾ ਉਨ੍ਹਾਂ ਮਾਮਲਿਆਂ 'ਚ ਵਿਸ਼ੇਸ਼ ਤÏਰ 'ਤੇ ਮਦਦਗਾਰ ਹੋਵੇਗੀ ਜਿਥੇ ਧੋਖਾਧੜੀ ਕਰਨ ਵਾਲੇ ਸੀ.ਬੀ.ਆਈ. ਅਧਿਕਾਰੀਆਂ ਦੇ ਰੂਪ 'ਚ ਪੇਸ਼ ਹੁੰਦੇ ਹਨ ਅਤੇ ਲੋਕਾਂ ਨੂੰ ਝੂਠੇ ਮਾਮਲਿਆਂ 'ਚ ਫਸਾਉਣ ਦੀ ਧਮਕੀ ਦਿੰਦੇ ਹਨ |

ਪਿਛਲੀ ਖ਼ਬਰ ਬਰਫ਼ਬਾਰੀ ਤੇ ਮੀਂਹ ਨੇ ਕਸ਼ਮੀਰ 'ਚ ਤਾਪਮਾਨ ਘਟਾਇਆ ਅਗਲੀ ਖ਼ਬਰ ਅੰਮਿ੍ਤਸਰੀ ਨਹੀਂ ਭੁੱਲੇ ਹਤਿਆਰੇ ਡਾਇਰ ਵਲੋਂ 107 ਵਰ੍ਹੇ ਪਹਿਲਾਂ ਜਾਰੀ ਕੀਤਾ 'ਕ੍ਰਾਲਿੰਗ ਆਰਡਰ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।