09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸਮਾਣਾ ਵਿਖੇ ਫੋਟੋਗ੍ਰਾਫ਼ਰ ਵਲੋਂ ਖੁਦਕੁਸ਼ੀ

ਅਜੀਤ ਡੈਸਕ 20-04-2026

ਸਮਾਣਾ, 19 ਅਪ੍ਰੈਲ (ਹਰਵਿੰਦਰ ਸਿੰਘ ਟੋਨੀ)-ਸਥਾਨਕ ਸ਼ਹਿਰ 'ਚ ਸਥਿਤ ਇਕ ਨਿੱਜੀ ਪੈਲੇਸ 'ਚ ਕਲੱਬ ਦੇ ਸਮਾਗਮ ਦੌਰਾਨ ਇਕ ਫ਼ੋਟੋਗ੍ਰਾਫ਼ਰ 'ਤੇ ਪਰਸ ਚੁੱਕਣ ਦਾ ਦੋਸ਼ ਲਗਾ ਕੇ ਉਸਦੀ ਕੁੱਟਮਾਰ ਕੀਤੀ ਗਈ | ਫ਼ੋਟੋਗ੍ਰਾਫ਼ਰ ਵਲੋਂ ਬੇਇੱਜ਼ਤੀ ਨਾ ਸਹਾਰਦਿਆਂ ਭਾਖੜਾ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ | ਉਸਦੀ ਲਾਸ਼ ਭਾਖੜਾ ਨਹਿਰ ਦੇ ਸਿਰਸਾ ਬਰਾਂਚ 'ਚ ਗੋਤਾਖੋਰਾਂ ਵਲੋਂ ਬਰਾਮਦ ਕਰ ਲਏ ਜਾਣ 'ਤੇ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ | ਜਾਣਕਾਰੀ ਮੁਤਾਬਕ ਪੈਲੇਸ 'ਚ ਕਲੱਬ ਦੇ ਚਲ ਰਹੇ ਸਮਾਗਮ ਦੌਰਾਨ ਸਥਾਨਕ ਸਰਾਂਪੱਤੀ ਦਾ ਰਹਿਣ ਵਾਲਾ ਸਤਨਾਮ ਸਿੰਘ ਉਰਫ਼ ਸੱਤਾ ਇਕ ਫ਼ੋਟੋਗ੍ਰਾਫ਼ਰ ਨਾਲ ਸਹਾਇਕ ਵਜੋਂ ਕੰਮ ਕਰਨ ਗਿਆ ਸੀ | ਜਿਥੇ ਸਮਾਗਮ ਖ਼ਤਮ ਹੋਣ ਉਪਰੰਤ ਕਿਸੇ ਦਾ ਪਰਸ ਡਿੱਗ ਜਾਣ ਦਾ ਰੌਲਾ ਪੈ ਗਿਆ ਤਾਂ ਸਤਨਾਮ ਸਿੰਘ ਉਰਫ਼ ਸੱਤਾ 'ਤੇ ਪਰਸ ਚੁੱਕੇ ਹੋਣ ਦਾ ਸ਼ੱਕ ਕਰਦਿਆਂ ਉਸਨੂੰ ਪੈਲੇਸ 'ਚ ਬੁਲਾਇਆ ਗਿਆ ਤੇ ਗੁੱਸੇ 'ਚ ਆਏ ਇਕ ਵਿਅਕਤੀ ਨੇ ਸਤਨਾਮ ਸਿੰਘ ਦੇ ਜ਼ੋਰਦਾਰ ਥੱਪੜ ਦੇ ਮਾਰਿਆ | ਜਿਸ ਕਾਰਨ ਉਸ ਦੀ ਪੱਗ ਲੱਥ ਗਈ ਤੇ ਉਹ ਪੈਲੇਸ 'ਚੋਂ ਚਲਾ ਗਿਆ ਅਤੇ ਉਸਨੇ ਖੁਦਕੁਸ਼ੀ ਕਰ ਲਈ | ਇਸ ਦੌਰਾਨ ਸਤਨਾਮ ਸਿੰਘ ਦੀ ਲਾਸ਼ ਮਿਲ ਜਾਣ 'ਤੇ ਉਸ ਦੀ ਭੈਣ ਤੇ ਰਿਸ਼ਤੇਦਾਰਾਂ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤੇ ਜਾਣ ਤਕ ਤੇ ਪੁਲਿਸ ਵਲੋਂ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਲਾਸ਼ ਦਾ ਸੰਸਕਾਰ ਨਾ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਮਹਿਲਾ ਰਾਖਵਾਂਕਰਨ ਬਿੱਲ 'ਤੇ ਦੇਸ਼ ਨੂੰ ਗੁਮਰਾਹ ਕਰਨਾ ਬਹੁਤ ਮੰਦਭਾਗਾ-ਮਮਤਾ <br/> ਅਗਲੀ ਖ਼ਬਰ ਪੁਰਾਣੀ ਰੰਜਿਸ਼ ਦੇ ਚਲਦਿਆਂ ਕਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।