21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਦੇਸ਼ 'ਚ 'ਆਪ' ਉਹੀ ਵਿਕਲਪ ਬਣ ਰਹੀ ਹੈ, ਜਿਸ ਦੀ ਜਨਤਾ ਨੂੰ 'ਤਲਾਸ਼' ਹੈ-ਆਤਿਸ਼ੀ <br/>

ਅਜੀਤ ਡੈਸਕ 29-04-2026

ਨਵੀਂ ਦਿੱਲੀ, 28 ਅਪ੍ਰੈਲ (ਜਗਤਾਰ ਸਿੰਘ)-ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰ ਦੇ ਭਾਜਪਾ ਵਿਚ ਸ਼ਾਮਿਲ ਹੋਣ ਤੋਂ ਬਾਅਦ ਵੀ ਭਾਜਪਾ ਲਗਾਤਾਰ 'ਆਪ' 'ਤੇ ਹਮਲਾਵਰ ਹੈ ਅਤੇ ਹੁਣ ਕੇਜਰੀਵਾਲ ਤੇ 'ਆਪ' ਦੀ ਰਾਜਨੀਤੀ ਖ਼ਤਮ ਹੋਣ ਬਾਰੇ ਤਨਜ਼ ਕੱਸਿਆ ਜਾ ਰਿਹਾ ਹੈ | ਇਸੇ ਬਾਰੇ ਪਾਰਟੀ ਦੀ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਪ੍ਰਤੀਕਿਰਿਆ ਦਿੱਤੀ ਹੈ ¢ ਆਤਿਸ਼ੀ ਨੇ ਕਿਹਾ ਕਿ ਭਾਜਪਾ ਨੇ ਪਿਛਲੇ 15 ਸਾਲਾਂ ਵਿਚ 15 ਵਾਰੀ ਆਪ ਦਾ 'ਸ਼ੋਕ ਸੁਨੇਹਾ' ਲਿਖਿਆ ਹੈ¢ ਹਰ 6 ਮਹੀਨੇ ਬਾਅਦ ਭਾਜਪਾ ਐਲਾਨ ਕਰਦੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਖ਼ਤਮ ਹੋ ਚੁੱਕੀ ਹੈ ਪਰ ਅਸਲ ਵਿਚ ਕੇਜਰੀਵਾਲ ਦੀ ਅਗਵਾਈ ਵਿਚ 'ਆਪ' ਦੇਸ਼ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਪਾਰਟੀ ਹੈ ¢ ਆਤਿਸ਼ੀ ਨੇ ਕਿਹਾ ਕਿ ਸਿਰਫ਼ 10 ਸਾਲਾਂ ਵਿਚ ਪਾਰਟੀ ਨੇ ਦਿੱਲੀ ਵਿਚ ਤਿੰਨ ਵਾਰੀ ਸਰਕਾਰ ਬਣਾਈ, ਫਿਰ ਪੰਜਾਬ ਵਿਚ ਭਾਰੀ ਬਹੁਮਤ ਨਾਲ ਸਰਕਾਰ ਬਣਾਈ¢ ਗੁਜਰਾਤ ਤੇ ਗੋਆ ਵਿਚ ਸਾਡੇ ਵਿਧਾਇਕ ਚੁਣੇ ਗਏ ਅਤੇ ਜੰਮੂ ਕਸ਼ਮੀਰ ਵਿਚ ਵੀ ਸਾਡਾ ਇਕ ਵਿਧਾਇਕ ਹੈ¢ ਇਹ ਗੱਲਾਂ ਸਾਫ਼ ਤੌਰ 'ਤੇ ਦਰਸਾਉਂਦੀਆਂ ਹਨ ਕਿ ਦੇਸ਼ ਦੇ ਲੋਕ ਇਕ ਵਿਕਲਪ ਅਤੇ ਅਲੱਗ ਤਰ੍ਹਾਂ ਦੀ ਰਾਜਨੀਤੀ ਦੀ ਤਲਾਸ਼ ਵਿਚ ਹਨ¢ ਆਤਿਸ਼ੀ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਉਹੀ ਵਿਕਲਪ ਬਣ ਰਹੀ ਹੈ, ਜਿਸ ਦੀ ਜਨਤਾ ਨੂੰ ਤਲਾਸ਼ ਹੈ |

ਪਿਛਲੀ ਖ਼ਬਰ ਵਿਧਾਨ ਸਭਾਵਾਂ 'ਚ ਔਰਤ ਰਾਖਵਾਂਕਰਨ ਲਾਗੂ ਕਰਨ ਲਈ ਕੋਈ ਕਸਰ ਨਹੀਂ ਛੱਡਾਂਗੇ-ਮੋਦੀ <br/> ਅਗਲੀ ਖ਼ਬਰ ਸਵਾਤੀ ਮਾਲੀਵਾਲ ਰਸਮੀ ਤੌਰ 'ਤੇ ਭਾਜਪਾ 'ਚ ਹੋਈ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।