19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਮੌਸਮ 'ਚ ਆਇਆ ਬਦਲਾਅ-ਸੂਬੇ 'ਚ ਬਿਜਲੀ ਦੀ ਮੰਗ ਲੰਘੇ ਸਾਲ ਨਾਲੋਂ 600 ਮੈਗਾਵਾਟ ਘਟੀ <br/>

ਅਜੀਤ ਡੈਸਕ 30-04-2026
ਪਟਿਆਲਾ, 29 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਸੂਬੇ ਦੇ ਕਈ ਹਿੱਸਿਆਂ 'ਚ ਪਏ ਮੀਂਹ ਨੇ ਜਿੱਥੇ ਲੋਕਾਂ ਨੂੰ ਰਾਹਤ ਦਿੱਤੀ ਹੈ ਉੱਥੇ ਹੀ ਸੂਬੇ ਦਾ ਬਿਜਲੀ ਲੋਡ ਘਟਣ ਨਾਲ ਪਾਵਰਕਾਮ ਨੂੰ ਵੀ ਸੁੱਖ ਦਾ ਸਾਹ ਆਇਆ ਹੈ | ਸੂਬੇ 'ਚ ਪਿਛਲੇ ਸਾਲਾਂ ਦੇ ਬਿਜਲੀ ਦੀ ਮੰਗ ਦੇ ਰਿਕਾਰਡ ਘੋਖੇ ਜਾਣ ਤਾਂ ਅਪ੍ਰੈਲ ਮਹੀਨੇ 'ਚ ਹੁਣ ਤਕ ਦੀ ਸਭ ਤੋਂ ਵਧ ਮੰਗ 12130 ਮੈਗਾਵਾਟ ਦਰਜ ਕੀਤੀ ਗਈ ਸੀ | ਮੰਗਲਵਾਰ ਨੂੰ ਸੂਬੇ ਦੇ ਕੁੱਝ ਹਿੱਸਿਆਂ 'ਚ ਬਾਰਿਸ਼ ਦੇ ਪੈਣ ਨਾਲ ਬਿਜਲੀ ਦੀ ਮੰਗ ਵਿਚ ਇਕਦਮ ਗਿਰਾਵਟ ਦਰਜ ਕੀਤੀ ਗਈ ਜੋ ਕਿ ਲੰਘੇ ਸਾਲ ਨਾਲੋਂ ਬਿਜਲੀ ਦੀ ਮੰਗ ਵੀ 600 ਮੈਗਾਵਾਟ ਘੱਟ ਗਈ ਹੈ | ਜੇਕਰ ਲੰਘੇ ਦੋ ਸਾਲਾਂ ਦੀ ਗਲ ਕੀਤੀ ਜਾਵੇ ਤਾਂ ਜਿੱਥੇ ਅੱਜ ਦੇ ਦਿਨ ਦੀ 2024 'ਚ ਬਿਜਲੀ ਦੀ ਮੰਗ 8716 ਮੈਗਾਵਾਟ ਸੀ ਉੱਥੇ ਹੀ 2025 'ਚ 10843 ਮੈਗਾਵਾਟ ਸੀ ਪਰੰਤੂ ਇਸ ਵਰ੍ਹੇ ਮੌਸਮ 'ਚ ਆਏ ਬਦਲਾਅ ਨੇ ਬਿਜਲੀ ਦੀ ਮੰਗ ਲੰਘੇ ਵਰ੍ਹੇ ਨਾਲੋਂ ਘੱਟ ਕੇ ਅੱਜ ਦੀ ਮੰਗ 10234 ਮੈਗਾਵਾਟ ਦਰਜ ਕੀਤੀ ਗਈ ਹੈ | ਮੌਸਮ ਵਿਭਾਗ ਵਲੋਂ 28 ਤੋਂ 30 ਅਪ੍ਰੈਲ ਵਿਚਕਾਰ ਮੌਸਮ ਦੇ ਬਦਲਾਅ ਦੀ ਅਤੇ ਬਾਰਿਸ਼ ਸਮੇਤ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਸੀ ਪਰੰਤੂ ਫਿਰ ਵੀ ਬਹੁਤੇ ਹਿੱਸਿਆਂ 'ਚ ਬਰਸਾਤ ਨਾ ਹੋਣ ਕਾਰਨ ਹਾਲੇ ਵੀ ਗਰਮੀ ਦਾ ਪ੍ਰਕੋਪ ਜਿਉਂ ਦਾ ਤਿਉਂ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਬਿਜਲੀ ਨਿਗਮ ਦੇ ਮੰਤਰੀ ਵਲੋਂ ਬਿਜਲੀ ਪ੍ਰਬੰਧਾਂ ਬਾਰੇ ਆਖੀ ਗੱਲ ਕਿੰਨੀ ਕੁ ਸੱਚ ਹੋਵੇਗੀ?

ਪਿਛਲੀ ਖ਼ਬਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਪੋਸਟ-ਮੈਟਿ੍ਕ ਸਕਾਲਰਸ਼ਿਪ ਘੁਟਾਲੇ 'ਚ ਦੋ ਐਫ਼.ਆਈ.ਆਰ. ਦਰਜ <br/> ਅਗਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।