03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਪਾਕਿ ਨੇ ਫ਼ਤਹਿ-2 ਮਿਜ਼ਾਈਲ ਦਾ ਕੀਤਾ ਪ੍ਰੀਖਣ

ਅਜੀਤ ਡੈਸਕ 01-05-2026

ਅੰਮਿ੍ਤਸਰ, 30 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਵਲੋਂ ਅੱਜ ਸਵਦੇਸ਼ੀ ਤੌਰ 'ਤੇ ਵਿਕਸਤ ਫਤਿਹ-2 ਮਿਜ਼ਾਈਲ ਸਿਸਟਮ ਦਾ ਪ੍ਰੀਖਣ ਕੀਤਾ ਗਿਆ | ਇਹ 400 ਕਿੱਲੋਮੀਟਰ ਦੀ ਰੇਂਜ ਵਾਲਾ ਉੱਨਤ ਐਵੀਓਨਿਕਸ ਭਾਵ ਉੱਨਤ ਇਲੈੱਕਟ੍ਰਾਨਿਕ ਸਿਸਟਮ ਤੇ ਅਤਿ-ਆਧੁਨਿਕ ਨੈਵੀਗੇਸ਼ਨਲ ਸਹਾਇਤਾ ਨਾਲ ਲੈਸ ਗਾਈਡਡ ਰਾਕਟ ਸਿਸਟਮ ਹੈ | ਫਤਿਹ-2 ਮਿਜ਼ਾਈਲ ਪਾਕਿਸਤਾਨ ਦੀ ਆਪਣੀ ਕੰਪਨੀ ਗਲੋਬਲ ਇੰਡਸਟਰੀਅਲ ਐਂਡ ਡਿਫੈਂਸ ਸਲਿਊਸ਼ਨਜ਼ (ਜੀ. ਆਈ. ਡੀ. ਐੱਸ.) ਦੁਆਰਾ ਬਣਾਈ ਗਈ ਹੈ, ਜੋ ਕਿ ਸਰਕਾਰੀ ਮਲਕੀਅਤ ਵਾਲੀ ਰੱਖਿਆ ਕੰਪਨੀ ਹੈ | ਦੱਸਿਆ ਜਾ ਰਿਹਾ ਹੈ ਕਿ ਫਤਿਹ-2 ਇਕ ਗਾਈਡਡ ਮਲਟੀਪਲ ਲਾਂਚ ਰਾਕਟ ਸਿਸਟਮ ਹੈ, ਭਾਵ ਇਹ ਇੱਕੋ ਸਮੇਂ ਕਈ ਰਾਕਟ ਲਾਂਚ ਕਰ ਸਕਦਾ ਹੈ ਤੇ ਬਿਹਤਰ ਨਿਸ਼ਾਨਾ ਲਗਾ ਸਕਦਾ ਹੈ | ਇਸ ਲਾਂਚ ਨੂੰ ਰਣਨੀਤਕ ਯੋਜਨਾਵਾਂ ਡਿਵੀਜ਼ਨ, ਆਰਮੀ ਰਾਕਟ ਫੋਰਸ ਕਮਾਂਡ ਅਤੇ ਪਾਕਿਸਤਾਨ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਰਣਨੀਤਕ ਸੰਗਠਨਾਂ ਦੇ ਵਿਗਿਆਨੀਆਂ ਤੇ ਇੰਜੀਨੀਅਰਾਂ ਨੇ ਵੇਖਿਆ |

ਪਿਛਲੀ ਖ਼ਬਰ ਨਸ਼ਾ ਤਸਕਰ 6 ਕਿੱਲੋਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਮੁਹੱਈਆ ਕਰਵਾਉਣ ਦੀ ਸੇਵਾ 20 ਮਈ ਤੱਕ ਰੋਕੀ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।