03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਬੇਮੌਸਮੀ ਬਾਰਿਸ਼ ਨੇ ਜਿੱਥੇ ਕਣਕ ਦਾ ਝਾੜ ਘਟਾਇਆ ਉੱਥੇ ਹੁਣ ਤੂੜੀ ਦੇ ਝਾੜ 'ਤੇ ਵੀ ਪੈਣ ਲੱਗੀ ਮਾਰ

ਅਜੀਤ ਡੈਸਕ 01-05-2026

ਫ਼ਾਜ਼ਿਲਕਾ, 30 ਅਪ੍ਰੈਲ (ਦਵਿੰਦਰ ਪਾਲ ਸਿੰਘ)-ਪੰਜਾਬ ਅੰਦਰ ਬੇਮੌਸਮੀ ਵਰਖਾ ਨਾਲ ਜਿੱਥੇ ਕਿਸਾਨ ਵਰਗ ਦਾ ਕਣਕ ਦੇ ਝਾੜ 'ਤੇ ਮਾੜਾ ਅਸਰ ਪਿਆ ਹੈ, ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਆਮ ਪਿੰਡਾਂ ਅੰਦਰ 10 ਤੋਂ 15 ਫੀਸਦੀ ਕਣਕ ਦਾ ਝਾੜ ਘੱਟ ਨਿਕਲਣ ਨਾਲ ਕਿਸਾਨ ਮਾਯੂਸੀ ਦੇ ਆਲਮ ਵਿਚ ਹੈ | ਉੱਥੇ ਹੀ ਹੁਣ ਬੇਮੌਸਮੀ ਵਰਖਾ ਦੀ ਮਾਰ ਨਾਲ ਤੂੜੀ ਵੀ ਪ੍ਰਤੀ ਏਕੜ ਘੱਟ ਨਿਕਲ ਰਹੀ ਹੈ | ਜਿਸ ਦਾ ਸਿੱਧਾਂ ਨੁਕਸਾਨ ਕਿਸਾਨ ਵਰਗ ਦਾ ਤਾਂ ਹੈ ਹੀ ਇਸ ਦੇ ਨਾਲ ਹੀ ਤੂੜੀ ਬਣਾਉਣ ਵਾਲੇ ਮਸ਼ੀਨ ਮਾਲਕਾਂ ਨੂੰ ਵੀ ਘੱਟ ਮਜ਼ਦੂਰੀ ਬਣ ਰਹੀ ਹੈ | ਬੇਮੌਸਮੀ ਵਰਖਾ ਨਾਲ ਕਣਕ ਦਾ ਜੋ ਨਾੜ ਸੀ ਉਹ ਭੂਤਾਂ 'ਤੇ ਕਾਲਾ ਹੋ ਗਿਆ | ਕਣਕ ਦੀ ਫ਼ਸਲ ਧਰਤੀ 'ਤੇ ਵਿਛਣ ਨਾਲ ਵੀ ਤੂੜੀ ਅਤੇ ਝਾੜ 'ਤੇ ਮਾੜਾ ਅਸਰ ਪਿਆ ਹੈ | ਇਸ ਸਬੰਧੀ ਇਲਾਕੇ ਦੇ ਵੱਖ-ਵੱਖ ਪਿੰਡਾ ਕਰਨੀ ਖੇੜਾ, ਅਭੁੱਨ, ਬਾਘੇਵਾਲਾ, ਪੂਰਨ ਪੱਟੀ, ਪੱਕਾ ਚਿਸ਼ਤੀ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਹਿਲਾ ਇਕ ਏਕੜ ਵਿਚੋਂ ਦੋ ਟਰਾਲੀਆਂ ਪੂਰੀਆਂ ਭਰੀਆਂ ਬਣ ਜਾਂਦੀਆਂ ਸਨ, ਜਦ ਕਿ ਕਈ ਵਾਰ ਤਾਂ ਭਾਰੇ ਲਾਂਗੇ ਨਾਲ ਹੋਰ ਜ਼ਿਆਦਾ ਵੀ ਤੂੜੀ ਬਣ ਜਾਂਦੀ ਸੀ | ਇਸ ਵਾਰ ਜ਼ਿਆਦਾ ਤਰ ਖੇਤਾਂ ਵਿਚੋਂ ਇਕ ਟਰਾਲੀ ਹੀ ਨਿਕਲ ਰਹੀ ਹੈ | ਉਨ੍ਹਾਂ ਦੱਸਿਆ ਕਿ ਘੱਟ ਤੂੜੀ ਹੋਣ ਦੀ ਮਾਰ ਛੋਟੇ ਕਿਸਾਨ 'ਤੇ ਮਜ਼ਦੂਰ ਵਰਗ ਨੂੰ ਵੀ ਪੈ ਰਹੀ ਹੈ | ਤੂੜੀ ਦੇ ਕਾਰੋਬਾਰ ਨਾਲ ਜੁੜੇ ਮਸ਼ੀਨ ਮਾਲਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਲੱਖਾਂ ਰੁਪਏ ਖ਼ਰਚ ਕਰ ਕੇ ਤੂੜੀ ਬਣਾਉਣ ਵਾਲੀਆ ਮਸ਼ੀਨਾਂ ਖ਼ਰੀਦੀਆਂ ਹਨ | ਉਨ੍ਹਾਂ ਨੂੰ ਪ੍ਰਤੀ ਟਰਾਲੀ ਤੂੜੀ ਬਣਾਉਣ ਦੀ ਮਜ਼ਦੂਰੀ ਮਿਲਦੀ ਹੈ | ਉਨ੍ਹਾਂ ਦੱਸਿਆ ਪ੍ਰਤੀ ਏਕੜ ਤੂੜੀ ਘੱਟ ਨਿਕਲ਼ਣ ਨਾਲ ਉਨ੍ਹਾਂ ਦੇ ਕਾਰੋਬਾਰ 'ਤੇ ਬਹੁਤ ਮਾੜਾ ਅਸਰ ਪਿਆ ਹੈ | ਤੂੜੀ ਦੀ ਘਾਟ ਨਾਲ ਜਿੱਥੇ ਇਸ ਦੇ ਭਾਅ ਵਿਚ ਵਾਧਾ ਹੋਵੇਗਾ ਉੱਥੇ ਹੀ ਵਪਾਰੀ, ਮਜ਼ਦੂਰ 'ਤੇ ਸਨਅਤ ਵਰਗ ਦੇ ਲੋਕਾਂ ਨੂੰ ਤੂੜੀ ਦੀ ਘਾਟ ਨਾਲ ਮੁਸ਼ਕਿਲਾਂ ਸਹਿਣੀਆਂ ਪੈਣਗੀਆਂ |

ਪਿਛਲੀ ਖ਼ਬਰ ਰਾਸ਼ਟਰੀ ਸਫਾਈ ਕਰਮਚਾਰੀ ਕਮਿਸ਼ਨ ਦੇ ਦਖਲ ਪਿੱਛੋਂ ਕੇਂਦਰ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ <br/> ਅਗਲੀ ਖ਼ਬਰ ਨਸ਼ਾ ਤਸਕਰ 6 ਕਿੱਲੋਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।