12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨ ਜਾਂਦੇ ਕਾਂਗਰਸ ਆਗੂ ਪੁਲਿਸ ਨੇ ਰੋਕੇ ਚਾਰ ਸਾਲਾਂ 'ਚ ਮਜ਼ਦੂਰਾਂ ਦੀ ਸਰਕਾਰ ਨੂੰ ਯਾਦ ਨਹੀਂ ਆਈ-ਰਾਜਾ ਵੜਿੰਗ <br/>

ਪੰਜਾਬ ਭਵਨ ਨੇੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸੀ ਵਰਕਰਾਂ ਨਾਲ ਸੜਕ 'ਤੇ ਬੈਠ ਕੇ ਧਰਨਾ ਦਿੰਦੇ ਹੋਏ | ਤਸਵੀਰ : ਗੁਰਿੰਦਰ ਸਿੰਘ <br/> 02-05-2026
ਚੰਡੀਗੜ੍ਹ, 1 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਅੱਜ ਪੰਜਾਬ ਕਾਂਗਰਸ ਵਲੋਂ ਮਜ਼ਦੂਰ ਦਿਵਸ ਮੌਕੇ ਉਨ੍ਹਾਂ ਦੀਆਂ ਉਜ਼ਰਤਾਂ ਵਿਚ ਵਾਧਾ ਕਰਨ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ | ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ 'ਚ ਕਾਂਗਰਸ ਆਗੂ ਅਤੇ ਵਰਕਰਾਂ ਨੂੰ ਵਿਧਾਨ ਸਭਾ ਵੱਲ ਮਾਰਚ ਕੱਢਦੇ ਹੋਏ ਚੰਡੀਗੜ੍ਹ ਪੁਲਿਸ ਵਲੋਂ ਪੰਜਾਬ ਭਵਨ ਨੇੜੇ ਰੋਕ ਦਿੱਤਾ ਗਿਆ | ਇਥੇ ਹੀ ਪੰਜਾਬ ਕਾਂਗਰਸ ਦੇ ਆਗੂਆਂ ਤੇ ਵਰਕਰਾਂ ਵਲੋਂ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ, ਜੋ ਲੰਮਾ ਸਮਾਂ ਜਾਰੀ ਰਿਹਾ | ਰਾਜਾ ਵੜਿੰਗ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ 'ਵਿਸ਼ੇਸ਼ ਇਜਲਾਸ' ਪੰਜਾਬ ਸਰਕਾਰ ਵਲੋਂ ਸਿਰਫ਼ ਇਕ ਡਰਾਮਾ ਹੈ, ਕਿਉਂਕਿ ਪਿਛਲੇ ਚਾਰ ਸਾਲਾਂ ਦੌਰਾਨ ਜਦੋਂ ਸਰਕਾਰ ਕੋਲ ਮੌਕਾ ਸੀ, ਉਸ ਨੇ ਮਜ਼ਦੂਰਾਂ ਦੀ ਭਲਾਈ ਵਾਸਤੇ ਕੋਈ ਕਾਨੂੰਨ ਨਹੀਂ ਬਣਾਇਆ, ਨਾ ਹੀ ਪਿਛਲੇ ਚਾਰ ਸਾਲਾਂ ਦੌਰਾਨ ਮਜ਼ਦੂਰ ਵਰਗ ਦੀਆਂ ਉਜਰਤਾਂ ਵਿਚ ਕੋਈ ਵਾਧਾ ਕਰਨ ਸੰਬੰਧੀ ਕਦਮ ਚੁੱਕਿਆ ਹੈ | ਵੜਿੰਗ ਨੇ ਮੰਗ ਕੀਤੀ ਕਿ ਘੱਟੋ-ਘੱਟ ਰੋਜ਼ਾਨਾ ਮਜ਼ਦੂਰੀ 750 ਰੁਪਏ ਕੀਤੀ ਜਾਵੇ | ਇਸ ਤੋਂ ਇਲਾਵਾ ਗੈਰ ਹੁਨਰਮੰਦ ਮਜ਼ਦੂਰਾਂ ਲਈ ਮਹੀਨਾਵਾਰ ਤਨਖ਼ਾਹ 15,000 ਤੋਂ 17,000 ਰੁਪਏ ਹੋਣੀ ਚਾਹੀਦੀ ਹੈ | ਇਸੇ ਤਰ੍ਹਾਂ, ਅਰਧ-ਹੁਨਰਮੰਦ ਮਜ਼ਦੂਰਾਂ ਲਈ 19,000 ਤੋਂ 20,000 ਰੁਪਏ ਅਤੇ ਹੁਨਰਮੰਦ ਮਜ਼ਦੂਰਾਂ ਲਈ 20,000 ਤੋਂ 22,000 ਰੁਪਏ ਮਹੀਨਾਵਾਰ ਤਨਖ਼ਾਹ ਹੋਣੀ ਚਾਹੀਦੀ ਹੈ | ਵੜਿੰਗ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਮਜ਼ਦੂਰਾਂ ਅਤੇ ਮਿਹਨਤੀ ਵਰਗ ਦੀ ਭਲਾਈ ਲਈ ਕੰਮ ਕੀਤਾ ਹੈ | ਉਨ੍ਹਾਂ ਨੇ ਮਗਨਰੇਗਾ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਇਹ ਦੁਨੀਆ ਅੰਦਰ ਆਪਣੀ ਕਿਸਮ ਦਾ ਪਹਿਲਾ ਕਾਨੂੰਨ ਸੀ, ਜਿਸ ਨੇ ਦੇਸ਼ ਭਰ ਦੇ ਗੈਰ-ਹੁਨਰਮੰਦ ਮਜ਼ਦੂਰਾਂ ਲਈ 100 ਦਿਨਾਂ ਦੇ ਰੁਜ਼ਗਾਰ ਦੀ ਗਾਰੰਟੀ ਦਿੱਤੀ ਸੀ | ਇਸ ਮੌਕੇ ਕੁਲਬੀਰ ਸਿੰਘ ਜ਼ੀਰਾ, ਕੁਲਜੀਤ ਸਿੰਘ ਬੇਦੀ ਅਤੇ ਹੋਰ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਰੈਸਟੋਰੈਂਟਾਂ, ਢਾਬਿਆਂ 'ਤੇ ਲੋਕਾਂ ਨੂੰ ਹੁਣ ਮਿਲੇਗਾ ਹੋਰ ਮਹਿੰਗਾ ਖਾਣਾ ਕਈ ਰੈਸਟੋਰੈਂਟਾਂ ਵਾਲੇ ਗੈਸ ਵਾਧੇ ਦੀਆਂ ਕੀ... ਅਗਲੀ ਖ਼ਬਰ ਮੁੱਖ ਮੰਤਰੀ ਨੂੰ ਵਿਧਾਨ ਸਭਾ 'ਚ ਲੱਗੇ ਦੋਸ਼ਾਂ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ-ਵੜਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।