07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਡੀ ਗੋਬਿੰਦਗੜ੍ਹ 'ਚ ਉਦਯੋਗਪਤੀਆਂ ਤੇ ਲੋਹਾ ਕਾਰੋਬਾਰੀਆਂ ਦੀਆਂ ਸੁਣੀਆਂ ਸਮੱਸਿਆਵਾਂ

ਅਜੀਤ ਡੈਸਕ 03-05-2026

ਮੰਡੀ ਗੋਬਿੰਦਗੜ੍ਹ, 2 ਮਈ (ਰਾਜੇਸ਼ ਸ਼ਰਮਾ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਡੀ ਗੋਬਿੰਦਗੜ੍ਹ ਦੇ ਮਹਾਰਾਜਾ ਅਗਰਸੇਨ ਭਵਨ ਵਿਚ ਉਦਯੋਗਪਤੀਆਂ ਅਤੇ ਲੋਹਾ ਕਾਰੋਬਾਰ ਨਾਲ ਜੁੜੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ | ਇੱਥੇ ਦੱਸ ਦੇਈਏ ਕਿ ਹਰਿਆਣਾ ਦੇ ਮੁੱਖ ਮੰਤਰੀ ਦੀ ਪੰਜਾਬ ਵਿਚ ਵੱਧ ਰਹੀ ਆਮਦ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀ ਤਿਆਰੀ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ | ਇਸ ਦੌਰਾਨ ਸਟੀਲ ਕਾਰੋਬਾਰ ਨਾਲ ਸਬੰਧਿਤ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਇਕ ਤੋਂ ਬਾਅਦ ਇਕ ਆਪਣੀਆਂ ਮੰਗਾਂ ਰੱਖਦਿਆਂ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਿਆ, ਨਾਲ ਹੀ ਗੋਬਿੰਦਗੜ੍ਹ ਵਿਚ ਪਿਛਲੇ 28 ਸਾਲਾਂ ਤੋਂ ਲਟਕ ਰਹੇ ਰੇਲਵੇ ਓਵਰਬਿ੍ਜ ਦੇ ਨਿਰਮਾਣ ਦੀ ਮੰਗ ਵੀ ਮੁੱਖ ਤੌਰ 'ਤੇ ਉਠਾਈ ਗਈ | ਮੀਟਿੰਗ ਵਿਚ ਉਦਯੋਗਪਤੀਆਂ ਨੇ ਜੀ.ਐਸ.ਟੀ. ਵਿਭਾਗ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਦੋਸ਼ ਲਗਾਇਆ ਕਿ ਛਾਪੇਮਾਰੀ ਅਤੇ ਕਾਰਵਾਈ ਦੇ ਨਾਂਅ 'ਤੇ ਉਨ੍ਹਾਂ ਨੂੰ ਬੇਵਜ੍ਹਾ ਤੰਗ ਕੀਤਾ ਜਾ ਰਿਹਾ ਹੈ | ਆਲ ਇੰਡੀਆ ਸਟੀਲ ਰੀ-ਰੋਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਵਸ਼ਿਸ਼ਠ ਅਤੇ ਫਰਨੇਸ ਐਸੋਸੀਏਸ਼ਨ ਦੇ ਪ੍ਰਧਾਨ ਮਹਿੰਦਰ ਗੁਪਤਾ ਨੇ ਕਿਹਾ ਕਿ ਜੀ.ਐਸ.ਟੀ. ਹੇਠ ਭਾਰੀ ਜੁਰਮਾਨੇ ਲੱਗ ਰਹੇ ਹਨ, ਜਿਸ ਨਾਲ ਉਦਯੋਗ ਸੰਕਟ ਵਿਚ ਆ ਗਿਆ ਹੈ |
ਜੀ.ਐਸ.ਟੀ. ਕੌਂਸਲ ਵਿਚ ਉੱਠੇਗਾ ਮੁੱਦਾ, ਹੱਲ ਦਾ ਭਰੋਸਾ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੀਆਂ ਜੀ.ਐਸ.ਟੀ. ਸਬੰਧੀ ਸਮੱਸਿਆਵਾਂ ਨੂੰ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ਵਿਚ ਪਹਿਲ ਦੇ ਆਧਾਰ 'ਤੇ ਉਠਾਇਆ ਜਾਵੇਗਾ ਤੇ ਹੱਲ ਯਕੀਨੀ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਜੇ ਕੋਈ ਅਧਿਕਾਰੀ ਜਾਣ-ਬੁੱਝ ਕੇ ਉਦਯੋਗਪਤੀਆਂ ਨੂੰ ਤੰਗ ਕਰਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ |

ਪਿਛਲੀ ਖ਼ਬਰ ਸੱਚ ਬੋਲਣ ਵਾਲਿਆਂ 'ਤੇ ਐਫ.ਆਈ.ਆਰ. ਬਣਾਇਆ ਹਥਿਆਰ-ਤਰੁਣ ਚੁੱਘ ਅਗਲੀ ਖ਼ਬਰ ਆਮ ਆਦਮੀ ਪਾਰਟੀ ਨਾਲ ਮੈਂ ਡਟ ਕੇ ਖੜ੍ਹਾ ਹਾਂ, ਪਿੱਠ ਦਿਖਾ ਕੇ ਨਹੀਂ ਜਾਵਾਂਗਾ-ਸੰਤ ਬਲਬੀਰ ਸਿੰਘ ਸੀਚੇਵਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।