19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਚੀਨੀ ਕੰਪਨੀ ਦੀ ਧਮਕੀ ਅੱਗੇ ਝੁਕਿਆ ਪਾਕਿ, ਗਧਿਆਂ ਦੇ ਮਾਸ ਦੇ ਨਿਰਯਾਤ ਲਈ ਦਿੱਤੀ ਮਨਜ਼ੂਰੀ

ਅਜੀਤ ਡੈਸਕ 05-05-2026

ਅੰਮਿ੍ਤਸਰ, 4 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਨੂੰ ਮਜਬੂਰਨ ਇਕ ਚੀਨੀ ਕੰਪਨੀ ਨੂੰ ਗਧਿਆਂ ਦਾ ਮਾਸ ਨਿਰਯਾਤ ਕਰਨ ਦੀ ਜਲਦਬਾਜ਼ੀ 'ਚ ਇਜਾਜ਼ਤ ਦੇਣੀ ਪਈ ਹੈ | ਦਰਅਸਲ, ਮਨਜ਼ੂਰੀ 'ਚ ਦੇਰੀ ਤੋਂ ਨਾਰਾਜ਼ ਮੈਸਰਜ਼ ਹੈਂਗੇਂਗ ਟ੍ਰੇਡ ਕੰਪਨੀ ਨੇ ਐਲਾਨ ਕੀਤਾ ਸੀ ਕਿ ਜੇਕਰ ਦੇਰੀ ਜਾਰੀ ਰਹੀ ਤਾਂ ਉਹ ਪਾਕਿ 'ਚ ਕੰਮ ਬੰਦ ਕਰ ਦੇਵੇਗੀ | ਕੰਪਨੀ ਨੇ ਹੋਰ ਚੀਨੀ ਨਿਵੇਸ਼ਕਾਂ ਨੂੰ ਵੀ ਪਾਕਿਸਤਾਨ 'ਚ ਨਿਵੇਸ਼ ਕਰਨ ਤੋਂ ਪਹਿਲਾਂ ਦੋ ਵਾਰ ਸੋਚਣ ਦੀ ਚਿਤਾਵਨੀ ਦਿੱਤੀ | ਇਸ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੇ ਤੁਰੰਤ ਕੰਪਨੀ ਨੂੰ ਗਧੇ ਦਾ ਮਾਸ ਨਿਰਯਾਤ ਕਰਨ ਦੀ ਇਜਾਜ਼ਤ ਦੇ ਦਿੱਤੀ | ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਦਫ਼ਤਰ ਦੇ ਦਖ਼ਲ ਤੋਂ ਬਾਅਦ ਇਹ ਮਾਮਲਾ ਹੱਲ ਹੋ ਗਿਆ | ਪ੍ਰਧਾਨ ਮੰਤਰੀ ਦਫ਼ਤਰ ਤੋਂ ਸੁਨੇਹਾ ਮਿਲਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਕੈਬਨਿਟ ਤੋਂ ਮਨਜ਼ੂਰੀ ਆ ਗਈ ਅਤੇ ਪਸ਼ੂ ਕੁਆਰੰਟੀਨ ਵਿਭਾਗ ਨੇ ਵੀ ਇਜਾਜ਼ਤ ਦੇ ਦਿੱਤੀ | ਚੀਨ ਨੂੰ ਗਧੇ ਦੇ ਮਾਸ ਦੇ ਨਿਰਯਾਤ ਲਈ ਇਹ ਪ੍ਰਵਾਨਗੀ ਮਹੀਨਿਆਂ ਤੋਂ ਲੰਬਿਤ ਸੀ | ਚੀਨ 'ਚ ਪਾਕਿਸਤਾਨੀ ਗਧਿਆਂ ਦੀ ਬਹੁਤ ਮੰਗ ਹੈ | ਇਹ ਨਾ ਸਿਰਫ਼ ਉਨ੍ਹਾਂ ਦੇ ਮਾਸ ਅਤੇ ਚਮੜੀ ਦੇ ਕਾਰਨ ਹੈ, ਸਗੋਂ ਚੀਨ 'ਚ ਗਧੇ ਦੀ ਚਮੜੀ ਦੀ ਵਰਤੋਂ ਕਰਕੇ ਇਕ ਰਵਾਇਤੀ ਦਵਾਈ ਨੂੰ ਏਜਿਆਓ ਵੀ ਬਣਾਈ ਜਾਂਦੀ ਹੈ |

ਪਿਛਲੀ ਖ਼ਬਰ ਪਾਕਿ ਨੇ ਅਮਰੀਕਾ ਦੁਆਰਾ ਬੰਦੀ ਬਣਾਏ ਈਰਾਨੀ ਜਹਾਜ਼ ਦੇ ਚਾਲਕ ਦਲ ਨੂੰ ਦਿੱਤੀ ਵਾਪਸੀ ਦੀ ਸਹੂਲਤ ਅਗਲੀ ਖ਼ਬਰ ਪਾਕਿ 'ਚ 'ਆਪ੍ਰੇਸ਼ਨ ਸੰਧੂਰ' ਦੌਰਾਨ ਤਬਾਹ ਹੋਏ ਅੱਤਵਾਦੀ ਹੈੱਡਕੁਆਰਟਰਾਂ ਵਿਖੇ ਮਨਾਇਆ ਜਾ ਰਿਹਾ 'ਜਿੱਤ' ਦਾ ਜਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।