11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਸਰਕਾਰ ਨੇ 15 ਪੀ.ਸੀ.ਐਸ. ਅਧਿਕਾਰੀ ਬਦਲੇ ਸਕੱਤਰ ਸਿੰਘ ਬੱਲ ਨੂੰ ਡਾਇਰੈਕਟਰ, ਸਕੂਲ ਸਿੱਖਿਆ ਲਗਾਇਆ <br/>

ਅਜੀਤ ਡੈਸਕ 11-05-2026
ਚੰਡੀਗੜ੍ਹ, 10 ਮਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਵਲੋਂ 15 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵਲੋਂ ਜਾਰੀ ਇਕ ਹੁਕਮ ਮੁਤਾਬਿਕ ਸ੍ਰੀ ਸਕੱਤਰ ਸਿੰਘ ਬੱਲ ਪੀ.ਸੀ.ਐਸ. ਨੂੰ ਡਾਇਰੈਕਟਰ, ਸਕੂਲ ਸਿੱਖਿਆ (ਸੈਕੰਡਰੀ), ਪੰਜਾਬ ਤੇ ਵਾਧੂ ਚਾਰਜ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐਸ. ਨਗਰ ਲਗਾਇਆ ਗਿਆ ਹੈ | ਇਸੇ ਤਰ੍ਹਾਂ ਤੇਜਦੀਪ ਸਿੰਘ ਸੈਣੀ ਨੂੰ ਵਧੀਕ ਮੁੱਖ ਪ੍ਰਸ਼ਾਸਕ, ਜਲੰਧਰ ਵਿਕਾਸ ਅਥਾਰਿਟੀ, ਜਲੰਧਰ, ਸ੍ਰੀ ਅਮਰਜੀਤ ਨੂੰ ਏ.ਡੀ.ਸੀ. (ਸ਼ਹਿਰੀ ਵਿਕਾਸ), ਜਲੰਧਰ, ਮਿਸ ਅਨੁਪਿ੍ਤਾ ਜੌਹਲ ਨੂੰ ਏ.ਡੀ.ਸੀ. (ਜਨਰਲ), ਪਟਿਆਲਾ, ਸ੍ਰੀਮਤੀ ਚਾਰੂਮਿਤਾ ਨੂੰ ਐਸ.ਡੀ.ਐਮ., ਅਜਨਾਲਾ, ਸ੍ਰੀਮਤੀ ਸਿਮਰਪ੍ਰੀਤ ਨੂੰ ਏ.ਡੀ.ਸੀ. (ਜਨਰਲ), ਮਾਨਸਾ, ਗੁਰਵਿੰਦਰ ਸਿੰਘ ਜੌਹਲ ਨੂੰ ਐਸ.ਡੀ.ਐਮ., ਧਰਮਕੋਟ ਅਤੇ ਵਾਧੂ ਚਾਰਜ ਕਮਿਸ਼ਨਰ, ਨਗਰ ਨਿਗਮ, ਮੋਗਾ, ਮਿਸ ਤੁਸ਼ਿਤਾ ਗੁਲਾਟੀ ਨੂੰ ਮੁੱਖ ਮੰਤਰੀ ਖੇਤਰੀ ਅਫ਼ਸਰ, ਲੁਧਿਆਣਾ, ਸ੍ਰੀ ਅਰਵਿੰਦਰ ਪਾਲ ਸਿੰਘ ਨੂੰ ਐਸ.ਡੀ.ਐਮ., ਗਿਦੜ੍ਹਬਾਹਾ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫਸਰ, ਸ੍ਰੀ ਮੁਕਤਸਰ ਸਾਹਿਬ, ਬਲਕਰਨ ਸਿੰਘ ਮਾਹਲ ਨੂੰ ਐਸ.ਡੀ.ਐਮ., ਰਾਮਪੂਰਾ ਫੂਲ, ਸ੍ਰੀ ਸੁਖਰਾਜ ਸਿੰਘ ਢਿੱਲੋਂ ਨੂੰ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ (ਹੈੱਡਕੁਆਟਰ), ਪਟਿਆਲਾ, ਬੇਅੰਤ ਸਿੰਘ ਸਿੱਧੂ ਨੂੰ ਐਸ.ਡੀ.ਐਮ., ਕੋਟਕਪੂਰਾ, ਜਸਪਾਲ ਸਿੰਘ ਬਰਾੜ ਨੂੰ ਐਸ.ਡੀ.ਐਮ. ਗੁਰੂ ਹਰਸਹਾਏ, ਅਮਨਦੀਪ ਸਿੰਘ ਮਾਵੀ ਨੂੰ ਐਸ.ਡੀ.ਐਮ., ਬਠਿੰਡਾ ਅਤੇ ਵਿਸ਼ਵਜੀਤ ਸਿੰਘ ਸਿੱਧੂ ਨੂੰ ਸਕੱਤਰ, ਰੀਜਨਲ ਟਰਾਂਸਪੋਰਟ ਅਥਾਰਿਟੀ, ਫਿਰੋਜ਼ਪੁਰ ਅਤੇ ਵਾਧੂ ਚਾਰਜ ਰੀਜਨਲ ਟਰਾਂਸਪੋਰਟ ਅਫਸਰ, ਫਿਰੋਜ਼ਪੁਰ ਲਗਾਇਆ ਗਿਆ ਹੈ |

ਪਿਛਲੀ ਖ਼ਬਰ ਨੂਰਪੁਰ ਬੇਦੀ ਵਿਚ ਚੱਲੀਆਂ ਗੋਲੀਆਂ, ਇੱਕ ਨੌਜਵਾਨ ਦੀ ਮੌਤ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਅਹਿਮਦਗੜ੍ਹ ਸਿਵਲ ਹਸਪਤਾਲ ਅਪਗ੍ਰੇਡ ਕਰਨ ਲਈ 7.87 ਕਰੋੜ ਦੀ ਪਹਿਲੀ ਕਿਸ਼ਤ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।