11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਅੰਮਿ੍ਤਸਰ ਦੇ ਹਵਾਈ ਅੱਡੇ 'ਤੇ ਨਸ਼ੀਲੀਆਂ ਗੋਲੀਆਂ ਤੇ ਗਾਂਜੇ ਸਮੇਤ ਦੋ ਯਾਤਰੀ ਗਿ੍ਫ਼ਤਾਰ <br/>

ਅਜੀਤ ਡੈਸਕ 11-05-2026

ਅੰਮਿ੍ਤਸਰ/ਰਾਜਾਸਾਂਸੀ, 10 ਮਈ (ਰਾਜੇਸ਼ ਕੁਮਾਰ ਸ਼ਰਮਾ, ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਦੋ ਵੱਖ-ਵੱਖ ਮਾਮਲਿਆਂ ਵਿਚ ਨਸ਼ੀਲੀ ਗੋਲੀਆਂ ਤੇ ਗਾਂਜੇ ਸਮੇਤ ਦੋ ਯਾਤਰੀਆਂ ਨੂੰ ਗਿ੍ਫਤਾਰ ਕੀਤਾ ਹੈ | ਜਾਣਕਾਰੀ ਮੁਤਾਬਕ ਬੀਤੇ ਦਿਨੀਂ ਰਾਤ ਫਲਾਈਟ ਨੰਬਰ-ਐਮ ਐਚ-118 ਰਾਹੀਂ ਕੰਬੋਡੀਆ ਤੋਂ ਵਾਇਆ ਕੁਆਲਾਲੰਪੁਰ ਇੱਥੇ ਪਹੁੰਚੇ ਯਾਤਰੀ ਨੂੰ ਰੋਕਿਆ | ਉਸਦੇ ਸਾਮਾਨ ਦੀ ਐਕਸ-ਰੇ ਸਕੈਨਿੰਗ ਤੋਂ ਬਾਅਦ ਹੋਰ ਜਾਂਚ ਦੇ ਨਤੀਜੇ ਵਜੋਂ ਉਸ ਪਾਸੋਂ 25.25 ਕਿਲੋਗ੍ਰਾਮ ਵਜ਼ਨ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜੋ ਖਿਡੌਣਿਆਂ ਵਿਚ ਲੁਕੋਈਆਂ ਹੋਈਆਂ ਸਨ | ਯਾਤਰੀ ਖਿਲਾਫ ਨਾਰਕੋਟਿਕਸ ਡਰੱਗਜ਼ ਤੇ ਮਨੋਰੋਗ ਪਦਾਰਥ ਐਕਟ, 1985 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਇਸ ਤੋਂ ਇਲਾਵਾ ਡੀ.ਆਰ.ਆਈ. ਤੋਂ ਪ੍ਰਾਪਤ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਥਾਈ ਲਾਇਨ ਏਅਰ ਦੀ ਫਲਾਈਟ ਨੰਬਰ ਐਸਐਲ- 214 ਰਾਹੀਂ ਬੈਂਕਾਕ ਤੋਂ ਆਏ ਇਕ ਯਾਤਰੀ ਨੂੰ ਰੋਕਿਆ ਗਿਆ | ਉਸਦੇ ਸਮਾਨ ਵਿਚੋਂ ਅਧਿਕਾਰੀਆਂ ਨੂੰ ਦੋ ਪਾਰਦਰਸ਼ੀ ਪੋਲੀਥੀਨ ਬਰਾਮਦ ਹੋਏ, ਜਿਨ੍ਹਾਂ ਵਿਚ 5176 ਗ੍ਰਾਮ ਹਰੇ ਰੰਗ ਦਾ ਪਦਾਰਥ ਹਾਈਡ੍ਰੋਪੋਨਿਕ ਵੀਡ (ਗਾਂਜਾ) ਬਰਾਮਦ ਕੀਤਾ, ਜਿਸਦੀ ਕੀਮਤ 5.176 ਕਰੋੜ ਰੁਪਏ ਦੱਸੀ ਗਈ ਹੈ |

ਪਿਛਲੀ ਖ਼ਬਰ ਲੰਮਾ ਪਿੰਡ ਚੌਕ ਨੇੜੇ ਚੱਲਦੀ ਕਾਰ 'ਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ, ਤਿੰਨ ਦੋਸ਼ੀ ਕਾਬੂ <br/> ਅਗਲੀ ਖ਼ਬਰ ਪੰਜਾਬ ਮਿਉਂਸੀਪਲ ਵਰਕਰਜ਼ ਫੈਡਰੇਸ਼ਨ ਨੇ ਨਗਰ ਕੌਂਸਲਾਂ, ਨਗਰ ਪੰਚਾਇਤਾਂ ਵਲੋਂ ਕੀਤੀ ਹੜਤਾਲ ਨੂੰ ਦਿੱਤਾ ਭਰਵਾਂ ਹੁੰਗਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।