17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਤਰਨ ਤਾਰਨ ਦਾ ਸ਼ੂਟਰ ਗੁਰਸ਼ੇਰ ਸਿੰਘ ਸ਼ੇਰਾ ਗੁੜਗਾਓਾ ਵਿਚ ਪੁਲਿਸ ਨੇ ਮੁਕਾਬਲੇ ਵਿਚ ਮਾਰਿਆ, ਦੂਜਾ ਜ਼ਖ਼ਮੀ ਗਾਇਕ ਫਾਜ਼ਲਪੁਰੀਆ ਦੇ ਮੈਨੇਜ਼ਰ ਦੇ ਘਰ ਗੋਲੀਆਂ ਚਲਾਉਣ ਦਾ ਮਾਮਲਾ <br/>

ਅਜੀਤ ਡੈਸਕ 13-05-2026

ਤਰਨ ਤਾਰਨ, 12 ਮਈ (ਹਰਿੰਦਰ ਸਿੰਘ)-ਪਿਛਲੇ ਦਿਨੀਂ ਗੁੜਗਾਓਾ ਵਿਖੇ ਰਹਿੰਦੇ ਸਿੰਗਰ ਰਾਹੁਲ ਫਾਜ਼ਲਪੁਰੀਆ ਦੇ ਮੈਨੇਜ਼ਰ ਸੌਰਵ ਯਾਦਵ ਦੇ ਘਰ ਵਿਚ ਫਾਇਰਿੰਗ ਕਰਨ ਵਾਲੇ ਸ਼ੂਟਰ ਤਰਨ ਤਾਰਨ ਦੇ ਪਿੰਡ ਨੋਨੇ ਨਿਵਾਸੀ ਗੁਰਸ਼ੇਰ ਸਿੰਘ ਸ਼ੇਰਾ ਨੂੰ ਗੁੜਗਾਓਾ ਪੁਲਿਸ ਨੇ ਹਥਿਆਰਾਂ ਦੀ ਬਰਾਮਦਗੀ ਸਮੇਂ ਪੁਲਿਸ 'ਤੇ ਗੋਲੀ ਚਲਾਉਣ ਮੌਕੇ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ, ਜਦਕਿ ਉਸ ਦਾ ਦੂਜਾ ਸਾਥੀ ਜਸਪਾਲ ਸਿੰਘ ਉਰਫ਼ ਬਬਲਾ ਗੋਲੀ ਲੱਗਣ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਵਰਣਨਯੋਗ ਹੈ ਕਿ ਇਨ੍ਹਾਂ ਦੋਵਾਂ ਸ਼ੂਟਰਾਂ ਨੂੰ ਪਿਛਲੇ ਦਿਨੀਂ ਗੁੜਗਾਓਾ ਪੁਲਿਸ ਵਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਤਰਨ ਤਾਰਨ ਦੇ ਪਿੰਡ ਨੋਨੇ ਤੋਂ ਗਿ੍ਫ਼ਤਾਰ ਕੀਤਾ ਸੀ | ਸਿੰਗਰ ਫਾਜ਼ਲਪੁਰੀਆ ਦੇ ਮੈਨੇਜ਼ਰ ਸੌਰਵ ਯਾਦਵ ਦੇ ਘਰ ਉਪਰ ਫਾਇਰਿੰਗ ਕਰਕੇ ਪੰਜ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ | ਗੁੜਗਾਓਾ ਦੇ ਐਸ.ਐਸ.ਪੀ. ਸੰਦੀਪ ਅਨੁਸਾਰ ਦੋਨੋਂ ਸ਼ੂਟਰ ਦੀਪਕ ਨਾਂਦਲ ਗੈਂਗ ਨਾਲ ਜੁੜੇ ਸਨ | ਸ਼ੇਰਾ ਅਤੇ ਬਬਲਾ ਉਪਰ ਪੰਜਾਬ ਵਿਚ ਵੀ ਕੇਸ ਦਰਜ ਹਨ |

ਪਿਛਲੀ ਖ਼ਬਰ ਪਾਕਿਸਤਾਨ 'ਚ ਰੁੱਖਾਂ ਦੀ ਕਟਾਈ ਨੂੰ ਲੈ ਕੇ ਦੋ ਸਮੂਹਾਂ ਵਿਚਕਾਰ ਗੋਲੀਬਾਰੀ, 7 ਮੌਤਾਂ <br/> ਅਗਲੀ ਖ਼ਬਰ ਪਾਕਿ ਮੱਧ ਪੂਰਬ ਸੰਕਟ ਦੌਰਾਨ ਖੇਡ ਰਿਹਾ 'ਡਬਲ ਗੇਮ'-ਅਮਰੀਕੀ ਪ੍ਰਸ਼ਾਸਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।