23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

12ਵੀਂ ਜਮਾਤ 'ਚੋਂ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਬਣਨਾ ਚਾਹੁੰਦੀ ਇੰਜੀਨੀਅਰ <br/>

ਅਜੀਤ ਡੈਸਕ 14-05-2026

ਲੁਧਿਆਣਾ, 13 ਮਈ (ਭੁਪਿੰਦਰ ਸਿੰਘ ਬੈਂਸ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿਚ ਦਿਵਾਂਸ਼ੀ ਨੇ ਸੌ ਫੀਸਦੀ ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿਚ ਤੀਜਾ ਸਥਾਨ ਹਾਸਲ ਕੀਤਾ ਹੈ | ਦਿਵਾਂਸ਼ੀ ਦੀ ਇਸ ਸ਼ਾਨਦਾਰ ਕਾਮਯਾਬੀ ਨਾਲ ਪਰਿਵਾਰ ਅਤੇ ਸਕੂਲ ਵਿਚ ਖੁਸ਼ੀ ਦਾ ਮਾਹੌਲ ਹੈ | ਵਿਸ਼ੇਸ਼ ਗਲੱਬਾਤ ਦੌਰਾਨ ਦਿਵਾਂਸ਼ੀ ਨੇ ਦੱਸਿਆ ਕਿ ਉਹ ਭਵਿੱਖ ਵਿਚ ਬੀ.ਟੈੱਕ ਕਰਕੇ ਇੰਜੀਨੀਅਰ ਬਣਨਾ ਚਾਹੁੰਦੀ ਹੈ | ਉਸਨੇ ਕਿਹਾ ਕਿ ਉਸਦੀ ਇਸ ਸਫਲਤਾ ਦੇ ਪਿੱਛੇ ਸੈਲਫ ਸਟੱਡੀ ਅਤੇ ਅਧਿਆਪਕਾਂ ਦੀ ਅਗਵਾਈ ਦਾ ਵੱਡਾ ਯੋਗਦਾਨ ਹੈ | ਉਸਨੇ ਸਕੂਲ ਵਿਚ ਪੜ੍ਹਾਏ ਗਏ ਸਿਲੇਬਸ ਨੰੂ ਪੂਰੀ ਗੰਭੀਰਤਾ ਨਾਲ ਸਮਝਿਆ ਅਤੇ ਨਿਯਮਿਤ ਤੌਰ 'ਤੇ ਪੜ੍ਹਾਈ ਕੀਤੀ | ਦਿਵਾਂਸ਼ੀ ਨੇ ਦੱਸਿਆ ਕਿ ਉਹ ਰੋਜ਼ਾਨਾ 5 ਤੋਂ 6 ਘੰਟੇ ਪੜ੍ਹਾਈ ਕਰਦੀ ਸੀ ਅਤੇ ਪ੍ਰੀਖਿਆ ਦੌਰਾਨ ਉਸਨੇ ਮੋਬਾਈਲ ਫੋਨ ਦੀ ਵਰਤੋਂ ਬਹੁਤ ਘੱਟ ਕੀਤੀ | ਪੜ੍ਹਾਈ ਦੇ ਨਾਲ ਨਾਲ ਉਹ ਖੇਡਾਂ ਵਿਚ ਵੀ ਰੁਚੀ ਰੱਖਦੀ ਹੈ ਅਤੇ ਸੂਬਾ ਪੱਧਰ ਤੱਕ ਸਾਫਟਬਾਲ ਖੇਡ ਚੁੱਕੀ ਹੈ | ਦਿਵਾਂਸ਼ੀ ਨੇ ਦੱਸਿਆ ਕਿ ਉਸਦੇ ਪਿਤਾ ਵਿਨੀਤ ਜੌਹਰ ਸੇਲਜ਼ਮੈਨ ਹਨ, ਜਦਕਿ ਮਾਤਾ ਨੀਤੂ ਇਕ ਅਧਿਆਪਕ ਹਨ |

ਪਿਛਲੀ ਖ਼ਬਰ 12ਵੀਂ ਦੀ ਪ੍ਰੀਖਿਆ 'ਚ ਦੂਜਾ ਸਥਾਨ ਹਾਸਿਲ ਕਰਨ ਵਾਲੀ ਸੁਹਾਨੀ ਬਣਨਾ ਚਾਹੁੰਦੀ ਹੈ ਜੱਜ <br/> ਅਗਲੀ ਖ਼ਬਰ ਮਾਮਲਾ ਨਗਰ ਸੁਧਾਰ ਟਰੱਸਟ ਦੀ 25 ਏਕੜ ਸਕੀਮ 'ਚੋਂ ਹਰੇ ਭਰੇ ਰੁੱਖ ਪੁੱਟਣ ਦਾ, ਐਨ.ਜੀ.ਟੀ. ਵਲੋਂ ਗਠਿਤ ਵਿਸ਼ੇਸ਼ ਜਾਂਚ ਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।