04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਘਰ 'ਚ ਕਿੰਨਾ ਸੋਨਾ ਰੱਖਣ ਦੀ ਇਜਾਜ਼ਤ ਦਿੰਦੀ ਹੈ ਸਰਕਾਰ? <br/>

ਅਜੀਤ ਡੈਸਕ 15-05-2026
ਜਲੰਧਰ, 14 ਮਈ (ਡਾ. ਜਤਿੰਦਰ ਸਾਬੀ)-ਬੇਸ਼ੱਕ ਦੇਸ਼ ਵਿਚ ਕਿਸੇ ਵੀ ਵਿਆਕਤੀ ਨੂੰ ਸੋਨਾ ਕੋਲ ਰੱਖਣ ਦੀ ਕੋਈ ਵੀ ਸਪੱਸ਼ਟ ਕਾਨੂੰਨੀ ਸੀਮਾ ਤਹਿ ਨਹੀਂ ਹੈ | ਪਰ ਸੀ.ਬੀ.ਡੀ.ਟੀ. ਦੇ 11 ਮਈ 1994 ਨੂੰ ਜਾਰੀ ਇਕ ਪੱਤਰ ਵਿਚ ਇਨਕਮ ਟੈਕਸ ਦੇ ਅਧਿਕਾਰੀਆਂ ਨੂੰ ਕੁਝ ਦਿਸ਼ਾ ਨਿਰਦੇਸ਼ ਜ਼ਰੂਰ ਜਾਰੀ ਕੀਤੇ ਸਨ | ਸੀ.ਬੀ.ਡੀ.ਟੀ. ਦੇ ਨਿਯਮਾਂ ਅਨੁਸਾਰ ਇਕ ਵਿਆਹੀ ਮਹਿਲਾ ਕੋਲ 500 ਗ੍ਰਾਮ ਤੱਕ ਸੋਨੇ ਦੇ ਗਹਿਣੇ ਹੋਣ ਤਾਂ ਉਹ ਜ਼ਬਤ ਨਹੀਂ ਕੀਤੇ ਜਾ ਸਕਦੇ | ਅਣਵਿਆਹੀਆਂ ਮਹਿਲਾਵਾਂ ਲਈ ਇਹ ਸੀਮਾਂ 250 ਗ੍ਰਾਮ ਤੱਕ ਤਹਿ ਕੀਤੀ ਗਈ ਹੈ | ਮਰਦ ਬੇਸ਼ੱਕ ਅਣਵਿਆਇਆ ਹੋਵੇ ਜਾਂ ਵਿਆਹਿਆ ਉਸ ਲਈ ਸਿਰਫ 100 ਗ੍ਰਾਮ ਤੱਕ ਸੋਨੇ ਦੇ ਗਹਿਣੇ ਰੱਖਣ ਦੀ ਸੀਮਾਂ ਤਹਿ ਕੀਤੀ ਗਈ ਹੈ | ਇਨ੍ਹਾਂ ਸੀਮਾਂ ਅੰਦਰ ਪਾਏ ਗਏ ਸੋਨੇ ਦੇ ਗਹਿਣਿਆਂ ਨੂੰ ਇਨਕਮ ਟੈਕਸ ਅਧਿਕਾਰੀ ਜ਼ਬਤ ਨਹੀਂ ਕਰ ਸਕਦੇ | ਸਰਕਾਰ ਨੇ ਵੀ ਸਪੱਸ਼ਟ ਕੀਤਾ ਹੈ, ਕਿ ਕਿਸੇ ਵੀ ਵਿਅਕਤੀ ਨੇ ਸੋਨੇ ਦੀ ਜਾਣਕਾਰੀ ਆਪਣੀ ਇਨਕਮ ਟੈਕਸ ਦੀ ਰਿਟਰਨ ਵਿਚ ਭਰੀ ਹੈ ਤਾਂ ਉਸ ਦੇ ਗਹਿਣੇ ਜ਼ਬਤ ਨਹੀ ਕੀਤੇ ਜਾਣਗੇ | ਵਿੱਤੀ ਸਾਲ 2026 'ਚ ਦੇਸ਼ ਦੇ ਸੋਨੇ ਦਾ ਅਯਾਤ ਵੱਧ ਕੇ 72 ਅਰਬ ਡਾਲਰ ਤੱਕ ਪੁੱਜ ਗਿਆ ਹੈ | ਭਾਰਤ ਦੇ ਪ੍ਰਧਾਨ ਮੰਤਰੀ ਦੀ ਅਪੀਲ ਨੇ ਅਯਾਤ ਰਾਸ਼ੀ ਦੇ ਵਿਚ ਵਾਧੇ ਤੇ ਸਰਕਾਰ ਦੀ ਨਿਗਰਾਨੀ ਨੇ ਸੋਨੇ ਦੇ ਬਾਜ਼ਾਰ ਨੂੰ ਇਕ ਨਵਾਂ ਮੋੜ ਤੇ ਲਿਆ ਕੇ ਖ਼ੜਾ ਕਰ ਦਿੱਤਾ ਹੈ |

ਪਿਛਲੀ ਖ਼ਬਰ ਰ ਅਗਲੀ ਖ਼ਬਰ 8 ਨਗਰ ਨਿਗਮਾਂ, 76 ਨਗਰ ਕੌਂਸਲਾਂ ਤੇ 21 ਨਗਰ ਪੰਚਾਇਤਾਂ ਦੀਆਂ ਚੋਣਾਂ 'ਚ ਭਾਜਪਾ ਨੇ ਮਾਰੀ ਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।