ਤਿੰਨ ਬੰਦੀਆਂ ਨੇ ਪਟਿਆਲਾ ਜੇਲ੍ਹ ਦੀ ਟੱਪੀ ਕੰਧ, ਸਾਰੇ ਕਾਬੂ
ਅਜੀਤ ਡੈਸਕ
16-05-2026
ਜੇਲ੍ਹ ਦੀਆਂ ਚੱਕੀਆਂ 'ਚੋਂ ਬਾਹਰ ਕਿਵੇਂ ਆਏ ਤਿੰਨੋਂ ਬੰਦੀ
ਫਰਾਰ ਹੋਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨੋਂ ਬੰਦੀ ਪਟਿਆਲਾ ਜੇਲ੍ਹ ਦੀ ਇਕੋ ਚੱਕੀ ਵਿਚ ਬੰਦ ਸਨ | ਇਹ ਅਜਿਹਾ ਖੇਤਰ ਹੁੰਦਾ ਹੈ ਜਿਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੁੰਦੇ ਹਨ | ਚੱਕੀਆਂ ਤੋਂ ਲੈ ਕੇ ਸਿਖਲਾਈ ਦੀ ਸਕੂਲ ਦੀ ਦੂਰੀ ਲਗਪਗ ਅੱਧਾ ਕਿੱਲੋਮੀਟਰ ਦੇ ਕਰੀਬ ਹੈ | ਇਹ ਦੂਰੀ ਬੰਦੀਆਂ ਵਲੋਂ ਕਿਵੇਂ ਪਾਰ ਕੀਤੀ ਗਈ ਇਹ ਅਜੇ ਸਵਾਲ ਹੀ ਬਣਿਆ ਹੋਇਆ ਹੈ | ਸੂਤਰਾਂ ਦਾ ਕਹਿਣਾ ਹੈ ਕਿ ਜਿਹੜਾ ਇਨ੍ਹਾਂ ਬੰਦੀਆਂ ਨੇ ਭੱਜਣ ਲਈ ਰਾਹ ਚੁਣਿਆ ਸੀ ਉਸ ਦੀ ਦੂਰੀ ਇਕ ਕਿੱਲੋਮੀਟਰ ਦੀ ਕਰੀਬ ਬਣਦੀ ਹੈ | ਇੰਨਾ ਰਸਤਾ ਜੇਲ੍ਹ ਅੰਦਰ ਤੈਅ ਕਰਨਾ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ |