28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਗੁਰਬੀਰ ਸਿੰਘ ਬਾਰ੍ਹਵੀਂ ਮੈਡੀਕਲ 'ਚੋਂ ਪੰਜਾਬ 'ਚੋਂ ਪਹਿਲੇ ਸਥਾਨ 'ਤੇ ਰਿਹਾ <br/>

ਅਜੀਤ ਡੈਸਕ 16-05-2026
ਕਿਹਾ, ਕਾਮਯਾਬ ਡਾਕਟਰ ਬਣ ਕੇ ਕਰਾਂਗਾ ਸੇਵਾ
ਚੋਹਲਾ ਸਾਹਿਬ (ਤਰਨ ਤਾਰਨ), 15 ਮਈ (ਬਲਵਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਨਾਲ ਸੰਬੰਧਿਤ ਅਕਾਲ ਅਕੈਡਮੀ ਦੇ ਦਦੇਹਰ ਸਾਹਿਬ ਦੇ ਵਿਦਿਆਰਥੀ ਗੁਰਬੀਰ ਸਿੰਘ ਨੇ ਸੀ. ਬੀ. ਐੱਸ. ਈ. ਬੋਰਡ ਦੀ ਬਾਰ੍ਹਵੀਂ ਜਮਾਤ ਦੀ ਮੈਡੀਕਲ ਪ੍ਰੀਖਿਆ ਵਿਚੋਂ 98.4 ਪ੍ਰਤੀਸ਼ਤ ਨੰਬਰ ਲੈ ਕੇ ਸੂਬੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਸਮੁੱਚੇ ਦੇਸ਼ ਵਿਚੋਂ ਚੌਥੇ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਮਾਣਮੱਤੀ ਪ੍ਰਾਪਤੀ 'ਤੇ ਗੁਰਬੀਰ ਦੇ ਪਿੰਡ ਕਿਰਤੋਵਾਲ, ਅਕਾਲ ਅਕੈਡਮੀ ਦਦੇਹਰ ਸਾਹਿਬ ਅਤੇ ਸਮੁੱਚੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ | ਗੁਰਬੀਰ ਸਿੰਘ ਦੇ ਪਿਤਾ ਗੁਰਜਿੰਦਰ ਸਿੰਘ ਤੇ ਅਕਾਲ ਅਕੈਡਮੀ ਦਦੇਹਰ ਸਾਹਿਬ ਦੇ ਪਿ੍ੰਸੀਪਲ ਦੀਪਿਕਾ ਕੌਰ ਨੇ ਦੱਸਿਆ ਕਿ ਗੁਰਬੀਰ ਇਕ ਹੋਣਹਾਰ ਅਤੇ ਮਿਹਨਤੀ ਵਿਦਿਆਰਥੀ ਹੈ | ਗੁਰਬੀਰ ਨੇ 'ਅਜੀਤ' ਨਾਲ ਗੱਲਬਾਤ ਕਰ ਰਹੇ ਦੱਸਿਆ ਕਿ ਇਹ ਕਾਮਯਾਬੀ ਉਸ ਦੀ ਸਖ਼ਤ ਮਿਹਨਤ ਅਤੇ ਲੰਬੇ ਸੰਘਰਸ਼ ਦਾ ਨਤੀਜਾ ਹੈ | ਉਹ ਭਵਿੱਖ ਵਿਚ ਇਕ ਕਾਮਯਾਬ ਡਾਕਟਰ ਬਣ ਕੇ ਬੇਸਹਾਰਾ ਅਤੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਨਾ ਚਾਹੁੰਦਾ ਹੈ |

ਪਿਛਲੀ ਖ਼ਬਰ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 17ਵੀਂ ਬਰਸੀ ਨਮਿਤ ਸਮਾਗਮ ਸ਼ੁਰੂ <br/> ਅਗਲੀ ਖ਼ਬਰ ਹੁਣ ਮੁਫ਼ਤ ਅਨਾਜ ਮੁੱਖ ਮੰਤਰੀ ਦੀ ਤਸਵੀਰ ਵਾਲੇ ਸਮਾਰਟ ਰਾਸ਼ਨ ਕਾਰਡਾਂ 'ਤੇ ਮਿਲੇਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।