26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਬਰਾੜ ਐਗਰੀਕਲਚਰ ਫਾਰਮ 'ਤੇ ਝੋਨੇ ਅਤੇ ਬਾਸਮਤੀ ਦੀਆਂ ਉੱਨਤ ਕਿਸਮਾਂ ਦੇ ਬੀਜ ਉਪਲਬਧ-ਬਰਾੜ <br/>

ਅਜੀਤ ਡੈਸਕ 17-05-2026
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਫ਼ਿਰੋਜ਼ਪੁਰ ਰੋਡ ਸਥਿਤ ਬਰਾੜ ਐਗਰੀਕਲਚਰ ਫਾਰਮ ਦੇ ਐਮ.ਡੀ. ਹਰਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਿਸਾਨ ਭਰਾਵਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪਾਸ ਝੋਨੇ ਦੀਆਂ ਉਨਤ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ ਤਾਂ ਜੋ ਵਧੇਰੇ ਮੁਨਾਫ਼ਾ ਲਿਆ ਜਾ ਸਕੇ | ਇਨ੍ਹਾਂ ਵਿਚੋਂ ਪੀ.ਆਰ. 126 ਵਧੇਰੇ ਝਾੜ ਦੇਣ ਵਾਲੀ ਕਿਸਮ ਹੈ | ਇਸ ਦਾ ਅÏਸਤਨ ਕਦ 102 ਸੈਂਮੀ ਤੱਕ ਹੁੰਦਾ ਹੈ | ਇਸ ਦਾ ਤਣਾ ਮਜ਼ਬੂਤ ਹੋਣ ਕਰਕੇ ਇਹ ਕਿਸਮ ਡਿਗਦੀ ਨਹੀਂ | ਇਹ ਕਿਸਮ ਸਮੇਤ ਪਨੀਰੀ 120 ਦਿਨਾਂ ਵਿਚ ਪੱਕੇ ਕੇ ਤਿਆਰ ਹੋ ਜਾਂਦੀ ਹੈ ਤੇ ਅÏਸਤਨ ਝਾੜ 30 ਤੋਂ 35 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ | ਇਸ ਕਿਸਮ ਨੂੰ 1 ਜੂਨ ਤੋਂ 20 ਜੂਨ ਤੱਕ (ਪਛੇਤਾ) ਬੀਜਣ ਨਾਲ ਵੱਧ ਝਾੜ ਹਾਸਿਲ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਝੋਨੇ ਤੋਂ ਇਲਾਵਾ ਬਾਸਮਤੀ ਦੀਆਂ ਕਿਸਮਾਂ ਦੀ ਬਿਜਾਈ ਕਰਕੇ ਕਿਸਾਨ ਭਰਾ ਵਧੇਰੇ ਮੁਨਾਫ਼ਾ ਲੈ ਸਕਦੇ ਹਨ | ਇਨ੍ਹਾਂ ਵਿਚੋਂ ਆਈ.ਏ.ਆਰ.ਆਈ. ਦਿੱਲੀ ਵਲੋਂ ਪਾਸ ਪੂਸਾ ਬਾਸਮਤੀ 1692 ਅਗੇਤੀ ਪੱਕਣ ਵਾਲੀ ਕਿਸਮ ਹੈ | ਇਸ ਦਾ ਕੱਦ 95 ਸੈਂਮੀ ਤੱਕ ਹੁੰਦਾ ਹੈ | ਬਿਜਾਈ ਦਾ ਸਮਾਂ 1 ਜੂਨ ਤੋਂ ਲੈ ਕੇ 30 ਜੂਨ ਤੱਕ ਹੈ | ਇਸ ਦਾ ਝਾੜ 24 ਤੋਂ 28 ਕੁਇੰਟਲ ਪ੍ਰਤੀ ਏਕੜ ਤੱਕ ਨਿਕਲਦਾ ਹੈ ਅਤੇ ਇਹ ਕਿਸਮ ਡਿਗਦੀ ਨਹੀਂ ਹੈ | ਪੂਸਾ ਬਾਸਮਤੀ 1885, ਪੀਬੀ 1401, ਪੂਸਾ ਬਾਸਮਤੀ 1718, ਪੂਸਾ ਬਾਸਮਤੀ 1509 ਕਿਸਮਾਂ ਵੀ ਵਧੇਰੇ ਲਾਹੇਵੰਦ ਹਨ | ਇਸ ਤੋਂ ਇਲਾਵਾ ਹੋਰ ਫ਼ਸਲਾਂ ਮੱਕੀ ਜੇ 1006, ਬਾਜਰੇ, ਗਿੰਨੀ ਘਾਹ 518, ਗਰਮੀਆਂ ਵਾਲਾ ਬਰਸੀਮ, ਹਾਈਬਿ੍ਡ ਚਰੀ ਅਤੇ ਹਾਈਬਿ੍ਡ ਸਬਜ਼ੀਆਂ ਦੇ ਬੀਜ ਅਤੇ ਪਨੀਰੀਆਂ ਉਪਲਬਧ ਹਨ |

ਪਿਛਲੀ ਖ਼ਬਰ ਕਾਂਗਰਸੀ ਆਗੂ ਨੂੰ ਗੈਂਗਸਟਰ ਤੋਂ ਫੋਨ ਕਰਵਾਉਣ ਵਾਲੇ ਡੀ.ਐਸ.ਪੀ. ਨੂੰ ਬਰਖਾਸਤ ਕੀਤਾ ਜਾਵੇ-ਵੜਿੰਗ ਅਗਲੀ ਖ਼ਬਰ ਸਤਿਕਾਰ ਸੋਧ ਐਕਟ ਸੰੰਬੰਧੀ 'ਪੰਥਕ ਇਤਰਾਜ਼ਾਂ' ਤੋਂ ਸੰਗਤਾਂ ਨੂੰ ਜਾਣੂ ਕਰਵਾਉਣ ਲਈ ਲਗਾਏ 'ਫਲੈਕਸ ਬੋਰਡ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।