22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਇੰਜੀ. ਪੁੰਨਰਦੀਪ ਸਿੰਘ ਬਰਾੜ ਨੇ ਪੀ.ਐੱਸ.ਪੀ.ਸੀ.ਐੱਲ. ਦੇ ਡਾਇਰੈਕਟਰ/ਜਨਰੇਸ਼ਨ ਵਜੋਂ ਅਹੁਦਾ ਸੰਭਾਲਿਆ <br/>

ਅਜੀਤ ਡੈਸਕ 06-06-2026
ਪਟਿਆਲਾ , 5 ਜੂਨ (ਧਰਮਿੰਦਰ ਸਿੰਘ ਸਿੱਧੂ)-ਇੰਜੀਨੀਅਰ ਪੁੰਨਰਦੀਪ ਸਿੰਘ ਬਰਾੜ ਨੇ ਸ਼ੁੱਕਰਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ'ਚ ਡਾਇਰੈਕਟਰ/ਜਨਰੇਸ਼ਨ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਇੰਜੀਨੀਅਰ ਬਰਾੜ ਲੁਧਿਆਣਾ ਵਿਖੇ ਇੰਜੀਨੀਅਰ-ਇਨ-ਚੀਫ਼ ਵਜੋਂ ਸੇਵਾ ਨਿਭਾ ਰਹੇ ਸਨ | ਬਿਜਲੀ ਖੇਤਰ ਵਿਚ 34 ਸਾਲਾਂ ਤੋਂ ਵੱਧ ਦੇ ਤਜਰਬੇ ਦੇ ਨਾਲ ਉਹ ਇਸ ਅਹੁਦੇ ਲਈ ਵਿਆਪਕ ਤਕਨੀਕੀ ਅਤੇ ਪ੍ਰਸਾਸ਼ਨਿਕ ਮੁਹਾਰਤਾ ਰੱਖਦੇ ਹਨ | ਅਹੁਦਾ ਸੰਭਾਲਣ ਤੋਂ ਬਾਅਦ ਇੰਜੀਨੀਅਰ ਬਰਾੜ ਨੇ ਉਨ੍ਹਾਂ ਵਿਚ ਭਰੋਸਾ ਪ੍ਰਗਟਾਉਣ ਅਤੇ ਇਹ ਜ਼ਿੰਮੇਵਾਰੀ ਸੌਂਪਣ ਲਈ ਮੁੱਖ ਮੰਤਰੀ ਭਗਵੰਤ ਮਾਨ, ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਮੈਨੇਜਿੰਗ ਡਾਇਰੈਕਟਰ (ਸੀ.ਐੱਮ.ਡੀ.) ਪੀ.ਐੱਸ.ਪੀ.ਸੀ.ਐੱਲ. ਡਾ. ਬਸੰਤ ਗਰਗ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰੇ ਦੀ 42ਵੀਂ ਵਰੇ੍ਹਗੰਢ ਮੌਕੇ ਸ਼ਹੀਦੀ ਸਮਾਗਮ ਅੱਜ <br/> ਅਗਲੀ ਖ਼ਬਰ ਮੁਅੱਤਲ ਸਿੰਧੂ ਜਲ ਸੰਧੀ ਦੇ ਮੱਦੇਨਜ਼ਰ ਪਾਕਿ ਨੇ 4 ਡੈਮ ਪ੍ਰਾਜੈਕਟਾਂ 'ਚ ਲਿਆਂਦੀ ਤੇਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।