06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸਿੱਖਿਆ ਵਿਭਾਗ ਤੇ ਖੇਡ ਵਿਭਾਗ ਪੰਜਾਬ ਨੇ ਖਿਡਾਰੀਆਂ ਦੇ ਸਮਰ ਕੋਚਿੰਗ ਕੈਂਪਾਂ ਤੋਂ ਹੱਥ ਪਿੱਛੇ ਖਿੱਚਿਆ

ਅਜੀਤ ਡੈਸਕ 07-06-2026

ਜਲੰਧਰ, 6 ਜੂਨ (ਡਾ.ਜਤਿੰਦਰ ਸਾਬੀ)-ਗਰਮੀਆਂ ਦੀਆਂ ਛੁੱਟੀਆਂ ਦਾ ਪੰਦਰਵਾੜਾ ਬੀਤ ਗਿਆ ਹੈ | ਪੇਂਡੂ ਤੇ ਸ਼ਹਿਰੀ ਖਿਡਾਰੀ ਇਨ੍ਹਾਂ ਦਿਨਾਂ ਵਿਚ ਪੰਜਾਬ ਸਰਕਾਰ ਦੀ ਖੇਡਾਂ ਪ੍ਰਤੀ ਉਦਾਸੀਨਤਾ ਕਾਰਨ ਘਰਾਂ ਵਿਚ ਵਿਹਲੇ ਬੈਠੇ ਮੋਬਾਈਲ ਫੋਨਾਂ ਉੱਪਰ ਰੀਲਾਂ ਬਣਾ ਕੇ ਆਪਣੇ ਮਾਨਸਿਕ ਸੰਤੁਲਨ ਨੂੰ ਖੁੰਢਾ ਕਰ ਰਹੇ ਹਨ | ਉਥੇ ਖੇਡਾਂ ਨਾਲ ਸਬੰਧਿਤ ਅਧਿਆਪਕ ਆਪਣੇ ਘਰੇਲੂ ਕੰਮਾਂ ਕਾਰਾਂ ਕਾਰਨ ਜਾਂ ਸੈਰ ਸਪਾਟਾ ਕਰਨ ਠੰਢ ਇਲਾਕਿਆਂ ਜਾਂ ਵਿਦੇਸ਼ ਯਾਤਰਾਵਾਂ ਵਿਚ ਮਸ਼ਰੂਫ ਹਨ | ਖੇਡ ਵਿਭਾਗ ਪੰਜਾਬ ਵਲੋਂ ਭਾਵੇਂ ਅਪ੍ਰੈਲ ਮਹੀਨੇ ਵਿਚ ਗੈਰ ਰਿਹਾਇਸ਼ੀ ਖੇਡ ਵਿੰਗ ਅਤੇ ਰਿਹਾਇਸ਼ੀ ਖੇਡ ਵਿੰਗ ਲਈ ਖਿਡਾਰੀਆਂ ਦੀ ਚੋਣ ਕਰ ਲਈ ਸੀ | ਪਰ ਦੂਰਅੰਦੇਸ਼ੀ ਸੋਚ ਦੀ ਘਾਟ ਕਾਰਨ ਇਨ੍ਹਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਘਰਾਂ ਵਿਚ ਵਿਹਲੇ ਬੈਠੇ ਖਿਡਾਰੀਆਂ ਨੂੰ ਗਰਾਉਡਾਂ ਵਿਚ ਲਿਆਉਣ ਦੀ ਨੀਤੀ ਲਾਗੂ ਕਰਵਾਉਣ ਵਿਚ ਅਸਫਲ ਰਹੀ ਹੈ | ਖੇਡ ਹਲਕਿਆਂ ਵਿਚ ਲੰਮੇ ਸਮੇਂ ਤੋਂ ਜੁੜੇ ਅਮਰਜੀਤ ਸ਼ਾਸਤਰੀ ਜੂਡੋ ਕੋਚ ਨੇ ਪੰਜਾਬ ਸਰਕਾਰ ਦੀ ਖੇਡਾਂ ਪ੍ਰਤੀ ਨਿਰਾਸ਼ਾਜਨਕ ਹਾਲਾਤ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਨਾ ਤਾਂ ਖੇਡ ਮੰਤਰੀ ਪੰਜਾਬ ਤੇ ਨਾ ਹੀ ਸਿਖਿਆ ਮੰਤਰੀ ਪੰਜਾਬ ਦੇ ਏਜੰਡੇ ਉਪਰ ਪੰਜਾਬ ਦੇ ਖਿਡਾਰੀਆਂ ਦਾ ਭਵਿੱਖ ਸਵਾਰਨ ਦੀ ਕੋਈ ਯੋਜਨਾ ਹੈ | ਪਿਛਲੇ ਦਸ ਸਾਲਾਂ ਤੋਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਰਹੇ ਕੁਆਲੀਫਾਈਡ ਕੋਚਾਂ ਨੂੰ ਪੱਕੇ ਕਰਨ ਦੀ ਬਜਾਏ ਉਨ੍ਹਾਂ ਵਲੋਂ ਸਿਖਲਾਈ ਪ੍ਰਾਪਤ ਸ਼ਾਗਰਿਦਾਂ ਨੂੰ ਪੱਕੀਆਂ ਆਸਾਮੀਆਂ ਤੇ ਰੈਗੂਲਰ ਕੋਚ ਭਰਤੀ ਕਰਕੇ ਜਿਥੇ ਪੰਜਾਬ ਦੇ ਸੂਝਵਾਨ ਖੇਡ ਅਧਿਆਪਕਾਂ ਲਈ ਉਚੇਰੀ ਖੇਡ ਸਿਖਿਆ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ | ਪੁਰਾਣੇ ਕੋਚਾਂ ਨੇ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਕਾਰਨ ਇਨ੍ਹਾਂ ਗਰਮੀ ਦੀਆਂ ਛੁੱਟੀਆਂ ਵਿਚ ਆਪਣੀ ਮਨਮਰਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਆਉਣ ਵਾਲੇ ਦਿਨਾਂ ਵਿਚ ਦੇਖਣ ਨੂੰ ਮਿਲੇਗਾ |

ਪਿਛਲੀ ਖ਼ਬਰ ਅਟਾਰੀ ਸਰਹੱਦ 'ਤੇ ਗਾਇਕ ਏ. ਆਰ. ਰਹਿਮਾਨ ਬੀ.ਐਸ.ਐਫ. ਦੇ ਜਵਾਨਾਂ ਦਾ ਕਰਨਗੇ ਮਨੋਰੰਜਨ ਅਗਲੀ ਖ਼ਬਰ ਖ਼ਾਲਿਸਤਾਨ ਰੈਫਰੈਂਡਮ-2020 ਦੇ ਮਾਮਲੇ 'ਚ ਪ੍ਰਗਟ ਸਿੰਘ ਦੀ ਜ਼ਮਾਨਤ ਅਰਜ਼ੀ ਖਾਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।