06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮੱਧ ਪੂਰਬ ਸੰਕਟ ਕਾਰਨ ਬਰਾਮਦ ਪ੍ਰਭਾਵਿਤ ਪਰ ਵਿਸ਼ਵ ਬਾਜ਼ਾਰ ਵਿਚ ਭਾਰਤੀ ਬਾਸਮਤੀ ਦੀ ਮੰਗ ਅਜੇ ਵੀ ਮਜ਼ਬੂਤ

ਅਜੀਤ ਡੈਸਕ 07-06-2026

ਕੇਵਲ ਸਿੰਗਲਾ

ਮੂਨਕ, 6 ਜੂਨ-ਪੰਜਾਬ ਤੇ ਹਰਿਆਣਾ ਵਿਚ ਬਾਸਮਤੀ ਝੋਨੇ ਦੀ ਪਨੀਰੀ ਬਿਜਾਈ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ | ਇਸੇ ਦੌਰਾਨ ਮੱਧ ਪੂਰਬ ਵਿਚ ਜਾਰੀ ਭੂ-ਰਾਜਨੀਤਿਕ ਤਣਾਅ ਨੇ ਬਾਸਮਤੀ ਦੇ ਅੰਤਰਰਾਸ਼ਟਰੀ ਵਪਾਰ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਕਿਸਾਨਾਂ ਵਿਚ ਇਹ ਚਰਚਾ ਛਿੜੀ ਹੋਈ ਹੈ ਕਿ ਇਸ ਸਾਲ ਬਾਸਮਤੀ ਦੀ ਬਿਜਾਈ ਲਾਹੇਵੰਦ ਰਹੇਗੀ ਜਾਂ ਨਹੀਂ | ਤਾਜ਼ਾ ਜਾਣਕਾਰੀ ਅਨੁਸਾਰ ਭਾਰਤ ਅੱਜ ਵੀ ਵਿਸ਼ਵ ਬਾਸਮਤੀ ਵਪਾਰ ਦਾ 65 ਫ਼ੀਸਦੀ ਤੋਂ ਵੱਧ ਹਿੱਸਾ ਆਪਣੇ ਕਬਜ਼ੇ ਵਿਚ ਰੱਖਦਾ ਹੈ | ਦੇਸ਼ ਵਿਚ ਹਰ ਸਾਲ ਕਰੀਬ 8 ਤੋਂ 8.5 ਮਿਲੀਅਨ ਟਨ ਬਾਸਮਤੀ ਚੌਲਾਂ ਦਾ ਉਤਪਾਦਨ ਹੁੰਦਾ ਹੈ, ਜਦਕਿ 6.5 ਮਿਲੀਅਨ ਟਨ ਤੋਂ ਵੱਧ ਬਾਸਮਤੀ ਦੀ ਬਰਾਮਦ ਰਾਹੀਂ 5.67 ਅਰਬ ਡਾਲਰ ਤੋਂ ਵੱਧ ਦੀ ਵਿਦੇਸ਼ੀ ਮੁਦਰਾ ਪ੍ਰਾਪਤ ਹੁੰਦੀ ਹੈ | ਖਾੜੀ ਦੇਸ਼ਾਂ ਦੀ ਮੰਗ ਬਰਕਰਾਰ, ਪਰ ਸਪਲਾਈ 'ਚ ਵਿਘਨ ਭਾਰਤੀ ਬਾਸਮਤੀ ਦੇ ਸਭ ਤੋਂ ਵੱਡੇ ਖ਼ਰੀਦਦਾਰ ਸਾਊਦੀ ਅਰਬ, ਇਰਾਨ, ਇਰਾਕ ਅਤੇ ਯੂ.ਏ.ਈ. ਹਨ | ਮੱਧ ਪੂਰਬ ਵਿਚ ਵਧੇ ਤਣਾਅ ਅਤੇ ਸਮੁੰਦਰੀ ਆਵਾਜਾਈ ਵਿਚ ਆਈਆਂ ਮੁਸ਼ਕਿਲਾਂ ਕਾਰਨ ਬਾਸਮਤੀ ਦੀਆਂ ਖੇਪਾਂ ਦੀ ਡਲਿਵਰੀ ਪ੍ਰਭਾਵਿਤ ਹੋਈ ਹੈ | ਇਸ ਕਾਰਨ ਸਾਲ ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਨਿਰਯਾਤ ਵਿਚ ਲਗਭਗ 7 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ | ਵਪਾਰਕ ਮਾਹਿਰਾਂ ਦਾ ਕਹਿਣਾ ਹੈ ਕਿ ਬਾਸਮਤੀ ਦੀ ਮੰਗ ਵਿਚ ਕੋਈ ਵੱਡੀ ਕਮੀ ਨਹੀਂ ਆਈ | ਜੇਕਰ ਆਉਣ ਵਾਲੇ ਮਹੀਨਿਆਂ ਵਿਚ ਮੱਧ ਪੂਰਬ ਦਾ ਸੰਕਟ ਘਟਦਾ ਹੈ ਤਾਂ ਬਾਸਮਤੀ ਦੀ ਰੁਕੀ ਹੋਈ ਮੰਗ ਇੱਕ ਵਾਰ ਫਿਰ ਤੇਜ਼ੀ ਨਾਲ ਬਾਜ਼ਾਰ ਵਿਚ ਵਾਪਸ ਆ ਸਕਦੀ ਹੈ | ਪੂਸਾ ਬਾਸਮਤੀ ਦੀ ਔਸਤ ਨਿਰਯਾਤ ਕੀਮਤ ਕਰੀਬ 925 ਡਾਲਰ ਪ੍ਰਤੀ ਟਨ ਦੇ ਪੱਧਰ 'ਤੇ ਚੱਲ ਰਹੀ ਹੈ | ਇਸ ਦੇ ਬਾਵਜੂਦ ਬਾਸਮਤੀ ਅਜੇ ਵੀ ਆਮ ਝੋਨੇ ਦੇ ਮੁਕਾਬਲੇ ਵੱਧ ਮੁਨਾਫ਼ੇ ਵਾਲੀ ਫ਼ਸਲ ਮੰਨੀ ਜਾ ਰਹੀ ਹੈ | ਬਾਸਮਤੀ ਝੋਨੇ ਦੀ ਖ਼ਰੀਦ ਸਰਕਾਰੀ ਏਜੰਸੀਆਂ ਦੀ ਬਜਾਏ ਮੁੱਖ ਤੌਰ 'ਤੇ ਨਿੱਜੀ ਵਪਾਰੀਆਂ ਅਤੇ ਨਿਰਯਾਤਕਾਂ ਵਲੋਂ ਕੀਤੀ ਜਾਂਦੀ ਹੈ | ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਾਸਮਤੀ ਦੀਆਂ ਮੰਨੀਆਂ ਹੋਈਆਂ ਕਿਸਮਾਂ ਜਿਵੇਂ ਪੂਸਾ 1121 ਅਤੇ ਪੂਸਾ 1509 ਨੂੰ ਤਰਜੀਹ ਦੇਣ |

ਪਿਛਲੀ ਖ਼ਬਰ ਮਾਂ ਦੇ ਨਾਜਾਇਜ਼ ਸੰਬੰਧ ਬਣੇ ਨਾਬਾਲਗ ਲੜਕੀ ਦੇ ਕਤਲ ਦਾ ਕਾਰਨ ਅਗਲੀ ਖ਼ਬਰ ਖੇਤ ਵਾਹੁਣ ਗਏ ਨੌਜਵਾਨ ਦਾ ਬੇਰਹਿਮੀ ਨਾਲ ਕਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।