29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਕੇਜਰੀਵਾਲ, ਭਗਵੰਤ ਮਾਨ ਤੇ ਆਤਿਸ਼ੀ ਵਲੋਂ ਅੰਬਾਲਾ ਜੇਲ੍ਹ 'ਚ 'ਆਪ' ਆਗੂ ਦੀਪਕ ਸਿੰਗਲਾ ਨਾਲ ਮੁਲਾਕਾਤ <br/>

ਅਜੀਤ ਡੈਸਕ 10-06-2026
ਅੰਬਾਲਾ, 9 ਜੂਨ (ਏਜੰਸੀ)-'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੀ ਵਿਧਾਇਕਾ ਆਤਿਸ਼ੀ ਨੇ ਮੰਗਲਵਾਰ ਨੂੰ 'ਆਪ' ਗੋਆ ਦੇ ਇੰਚਾਰਜ ਦੀਪਕ ਸਿੰਗਲਾ ਨਾਲ ਮੁਲਾਕਾਤ ਕੀਤੀ, ਜੋ ਕਰੋੜਾਂ ਦੇ ਹਵਾਲਾ ਮਾਮਲੇ 'ਚ ਅੰਬਾਲਾ ਕੇਂਦਰੀ ਜੇਲ੍ਹ 'ਚ ਬੰਦ ਹੈ | 'ਆਪ' ਸੂਤਰਾਂ ਨੇ ਦੱਸਿਆ ਕਿ ਜੇਲ੍ਹ 'ਚ ਪੁਲਿਸ ਦੀ ਤਾਇਨਾਤੀ ਵਿਚਕਾਰ ਇਹ ਮੁਲਾਕਾਤ ਲਗਭਗ ਅੱਧਾ ਘੰਟਾ ਚੱਲੀ | ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਸਿੰਗਲਾ ਦੀ ਗਿ੍ਫ਼ਤਾਰੀ ਦੀ ਨਿੰਦਾ ਕੀਤੀ ਤੇ ਇਸਨੂੰ ਰਾਜਨੀਤੀ ਤੋਂ ਪ੍ਰੇਰਿਤ ਕਾਰਵਾਈ ਕਰਾਰ ਦਿੱਤਾ | ਈ.ਡੀ. ਨੇ 18 ਮਈ ਨੂੰ ਓਰੀਐਂਟਲ ਬੈਂਕ ਆਫ਼ ਕਾਮਰਸ 'ਚ 150 ਕਰੋੜ ਰੁਪਏ ਦੇ 'ਘਪਲੇ' ਤੋਂ ਪੈਦਾ ਹੋਏ ਇਕ ਬਹੁ-ਕਰੋੜੀ ਹਵਾਲਾ ਮਾਮਲੇ 'ਚ ਸਿੰਗਲਾ ਨੂੰ ਗਿ੍ਫ਼ਤਾਰ ਕੀਤਾ ਸੀ | ਇਹ ਗਿ੍ਫ਼ਤਾਰੀ ਸਿੰਗਲਾ ਤੇ ਦਿੱਲੀ ਅਤੇ ਗੋਆ 'ਚ ਕਈ ਹਵਾਲਾ ਆਪਰੇਟਰਾਂ ਨਾਲ ਜੁੜੇ ਕਈ ਟਿਕਾਣਿਆਂ 'ਤੇ ਇਕੋ ਸਮੇਂ ਤਲਾਸ਼ੀ ਤੋਂ ਬਾਅਦ ਕੀਤੀ ਗਈ | ਇਹ ਦੋ ਸਾਲਾਂ 'ਚ ਦੂਜੀ ਵਾਰ ਸੀ ਜਦੋਂ ਸਿੰਗਲਾ ਨੂੰ ਸੰਘੀ ਏਜੰਸੀ ਦੁਆਰਾ ਕਾਰਵਾਈ ਦਾ ਸਾਹਮਣਾ ਕਰਨਾ ਪਿਆ | ਈ.ਡੀ. ਨੇ 2024 'ਚ ਉਸ 'ਤੇ ਛਾਪਾ ਮਾਰਿਆ ਸੀ |

ਪਿਛਲੀ ਖ਼ਬਰ ਫਿਲੌਰ ਪੁਲਿਸ ਵਲੋਂ ਹਾਈਟੈੱਕ ਨਾਕੇ ਦੌਰਾਨ ਗੱਡੀ ਵਿਚੋਂ 30 ਲੱਖ 82 ਹਜ਼ਾਰ ਰੁਪਏ ਬਰਾਮਦ ਅਗਲੀ ਖ਼ਬਰ ਦਾਖਾ 'ਚ ਸ਼ਹੀਦ ਬਾਬਾ ਨੱਥੂ ਜੀ ਦੀ ਬਰਸੀ ਨੂੰ ਸਮਰਪਿਤ ਸਮਾਗਮ 16 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।