29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪਟਨਾ ਅਦਾਲਤ ਵਲੋਂ ਖ਼ਾਨ ਸਰ ਦੀ ਗ੍ਰਿਫ਼ਤਾਰੀ 'ਤੇ ਰੋਕ

ਅਜੀਤ ਡੈਸਕ 10-06-2026

ਪਟਨਾ, 9 ਜੂਨ (ਪੀ.ਟੀ.ਆਈ.)-ਗੋਲੀਬਾਰੀ ਮਾਮਲੇ 'ਚ ਖ਼ਾਨ ਸਰ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਅੱਜ ਪਟਨਾ ਸਿਵਲ ਕੋਰਟ 'ਚ ਸੁਣਵਾਈ ਹੋਈ। ਅਦਾਲਤ ਨੇ ਖ਼ਾਨ ਸਰ ਦੀ ਗ੍ਰਿਫ਼ਤਾਰੀ 'ਤੇ ਰੋਕ 'ਤੇ ਰੋਕ ਲਗਾ ਦਿੱਤੀ ਹੈ। ਇਸ ਦੌਰਾਨ ਅਦਾਲਤ ਨੇ ਪੁਲਿਸ ਤੋਂ ਕੇਸ ਡਾਇਰੀ ਵੀ ਵੀ ਮੰਗ ਕੀਤੀ ਹੈ। ਅਦਾਲਤ ਨੇ ਆਪਣੇ ਆਦੇਸ਼ 'ਚ ਕਿਹਾ ਹੈ ਕਿ ਅਗਲੇ ਹੁਕਮਾਂ ਜਾਂ ਅਗਲੀ ਸੁਣਵਾਈ ਤੱਕ ਸੰਬੰਧਿਤ ਵਿਅਕਤੀ ਖ਼ਿਲਾਫ਼ ਕੋਈ ਸਖ਼ਤ ਜਾਂ ਦਬਾਅਪੂਰਨ ਕਾਰਵਾਈ ਨਾ ਕੀਤੀ ਜਾਵੇ। ਖ਼ਾਨ ਸਰ ਵਲੋਂ ਪੇਸ਼ ਹੋਏ ਵਕੀਲ ਅਰਵਿੰਦ ਕੁਮਾਰ ਮਹੂਆਰ ਨੇ ਅਦਾਲਤ ਨੂੰ ਕਿਹਾ ਕਿ ਗੋਲੀ ਆਤਮਰੱਖਿਆ ਲਈ ਚਲਾਈ ਗਈ ਸੀ। ਕਿਸੇ ਤਰ੍ਹਾਂ ਦਾ ਡਰ ਜਾਂ ਸਹਿਮ ਫ਼ੈਲਾਉਣਾ ਮਕਸਦ ਨਹੀਂ ਸੀ। ਖ਼ਾਨ ਸਰ ਦੇ ਵਕੀਲ ਨੇ ਦੱਸਿਆ ਕਿ ਖਾਨ ਸਰ ਦੀ ਅਗਾਊ ਜ਼ਮਾਨਤ ਪਟੀਸ਼ਨ 'ਤੇ 20 ਜੂਨ ਨੂੰ ਸੁਣਵਾਈ ਹੋਵੇਗੀ।

ਪਿਛਲੀ ਖ਼ਬਰ ਬਲਾਕ ਮਾਜਰੀ ਦੇ ਪਿੰਡ ਦੀਆਂ ਸੰਪਰਕ ਸੜਕਾਂ 'ਤੇ ਪਾਏ ਗਟਕੇ ਕਾਰਨ ਵਾਪਰ ਰਹੇ ਨੇ ਹਾਦਸੇ <br/> ਅਗਲੀ ਖ਼ਬਰ ਫਿਲੌਰ ਪੁਲਿਸ ਵਲੋਂ ਹਾਈਟੈੱਕ ਨਾਕੇ ਦੌਰਾਨ ਗੱਡੀ ਵਿਚੋਂ 30 ਲੱਖ 82 ਹਜ਼ਾਰ ਰੁਪਏ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।