15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਪੁੱਕਾ ਦੇ ਵਫ਼ਦ ਵਲੋਂ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਮੁਲਾਕਾਤ <br/>

ਅਜੀਤ ਡੈਸਕ 13-06-2026
ਜਲੰਧਰ, 12 ਜੂਨ (ਅ.ਬ.)-ਪੁੱਕਾ (ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ) ਦੇ ਇਕ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕÏਰ ਨਾਲ ਮੁਲਾਕਾਤ ਕੀਤੀ | ਵਫ਼ਦ 'ਚ ਪੁੱਕਾ ਦੇ ਪ੍ਰਧਾਨ ਅਤੇ ਚੰਡੀਗੜ੍ਹ ਨੇੜੇ ਰਾਜਪੁਰਾ ਸਥਿਤ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਅਤੇ ਪੁੱਕਾ ਦੇ ਸਰਪ੍ਰਸਤ ਅਤੇ ਦੋਆਬਾ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਮਨਜੀਤ ਸਿੰਘ ਸ਼ਾਮਲ ਸਨ | ਇਹ ਮੁਲਾਕਾਤ 'ਮਹਿਲਾ ਪੱਤਰਕਾਰ ਪੁਰਸਕਾਰ' ਸਮਾਰੋਹ ਦÏਰਾਨ ਹੋਈ | ਇਸ ਮੌਕੇ 'ਦਿਸ਼ਾ ਮਹਿਲਾ ਭਲਾਈ ਟਰੱਸਟ' ਦੀ ਪ੍ਰਧਾਨ ਹਰਦੀਪ ਕÏਰ ਵਿਰਕ ਵੀ ਮÏਜੂਦ ਸਨ | ਗੱਲਬਾਤ ਦÏਰਾਨ ਡਾ. ਅੰਸ਼ੂ ਕਟਾਰੀਆ ਨੇ ਸਵੈ-ਵਿੱਤੀ ਕਾਲਜਾਂ ਨੂੰ ਦਰਪੇਸ਼ ਸਮੱਸਿਆਵਾਂ 'ਤੇ ਚਾਨਣਾ ਪਾਇਆ ਅਤੇ ਡਾ. ਗੁਰਪ੍ਰੀਤ ਕੌਰ ਨਾਲ ਉਨ੍ਹਾਂ 'ਤੇ ਚਰਚਾ ਕੀਤੀ | ਡਾ. ਕਟਾਰੀਆ ਅਤੇ ਸ. ਮਨਜੀਤ ਸਿੰਘ ਨੇ ਡਾ. ਗੁਰਪ੍ਰੀਤ ਕÏਰ ਨੂੰ ਆਪਣੇ ਕਾਲਜਾਂ ਰਾਹੀਂ ਪੰਜਾਬ ਦੇ ਨÏਜਵਾਨਾਂ ਨਾਲ ਗੱਲਬਾਤ ਕਰਨ ਦਾ ਸੱਦਾ ਵੀ ਦਿੱਤਾ | ਡਾ. ਗੁਰਪ੍ਰੀਤ ਕÏਰ ਨੇ ਦੱਸਿਆ ਕਿ ਉਸ ਨੂੰ ਹਮੇਸ਼ਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਪ੍ਰੇਰਣਾ ਮਿਲਦੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਨÏਜਵਾਨਾਂ ਨਾਲ ਜੁੜਨ ਅਤੇ ਗੱਲਬਾਤ ਕਰਨ ਲਈ ਲਗਾਤਾਰ ਉਤਸ਼ਾਹਿਤ ਕੀਤਾ ਹੈ |

ਪਿਛਲੀ ਖ਼ਬਰ ਭੋਗ 'ਤੇ ਵਿਸ਼ੇਸ਼ ਆਜ਼ਾਦੀ ਘੁਲਾਟੀਏ ਤੇ ਸਾਬਕਾ ਡੀ.ਈ.ਓ. ਗੁਰਨਾਮ ਸਿੰਘ ਧਾਲੀਵਾਲ <br/> ਅਗਲੀ ਖ਼ਬਰ ਪੰਜਾਬੀ ਕਵੀ ਸੁਰਜੀਤ ਰਾਮਪੁਰੀ ਜਨਮ-ਸ਼ਤਾਬਦੀ ਸਾਲ ਦਾ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।