25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਅਭਿਸ਼ੇਕ ਬੈਨਰਜੀ ਵਲੋਂ ਲੋਕ ਸਭਾ ਸਪੀਕਰ ਨੂੰ ਟੀ. ਐਮ. ਸੀ. ਦੇ ਕਿਸੇ ਵੱਖਰੇ ਗੁੱਟ ਨੂੰ ਮਾਨਤਾ ਨਾ ਦੇਣ ਦੀ ਅਪੀਲ <br/>

ਅਜੀਤ ਡੈਸਕ 15-06-2026
ਨਵੀਂ ਦਿੱਲੀ, 14 ਜੂਨ (ਏਜੰਸੀ)-ਬਾਗੀ ਸੰਸਦ ਮੈਂਬਰਾਂ ਦੀ ਸਪੀਕਰ ਓਮ ਬਿਰਲਾ ਨਾਲ ਪ੍ਰਸਤਾਵਿਤ ਬੈਠਕ ਤੋਂ ਪਹਿਲਾਂ ਲੋਕ ਸਭਾ 'ਚ ਤਿ੍ਣਮੂਲ ਕਾਂਗਰਸ ਦੇ ਸੰਸਦੀ ਦਲ ਦੇ ਨੇਤਾ ਅਭਿਸ਼ੇਕ ਬੈਨਰਜੀ ਨੇ ਸਪੀਕਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਉਹ ਪਾਰਟੀ ਦੇ ਅਲੱਗ ਗੁੱਟ ਹੋਣ ਦਾ ਦਾਅਵਾ ਕਰਨ ਵਾਲੇ ਕਿਸੇ ਵੀ ਸਮੂਹ ਨੂੰ ਕੋਈ ਮਾਨਤਾ, ਦਰਜਾ ਜਾਂ ਸਹੂਲਤ ਨਾ ਦੇਣ | ਪੱਤਰ 'ਚ ਪਾਰਟੀ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਅਪੀਲ ਕੀਤੀ ਕਿ ਉਨ੍ਹਾਂ ਦੀ ਗੱਲ ਰਿਕਾਰਡ 'ਤੇ ਰੱਖੀ ਜਾਵੇ ਕਿ ਆਲ ਇੰਡੀਆ ਤਿ੍ਣਮੂਲ ਕਾਂਗਰਸ ਨੂੰ ਸਦਨ 'ਚ ਸਿਰਫ ਉਸ ਦੇ ਅਧਿਕਾਰਤ ਨੇਤਾ ਅਤੇ ਵਿ੍ਹਪ ਜ਼ਰੀਏ ਪ੍ਰਤੀਨਿਧਤਾ ਕਰਨ ਵਾਲੀ ਇਕ ਹੀ ਰਾਜਨੀਤਕ ਪਾਰਟੀ ਮੰਨਿਆ ਜਾਵੇ ਅਤੇ ਬਾਗੀ ਸੰਸਦ ਮੈਂਬਰਾਂ ਦੀ ਕਿਸੇ ਵੀ ਗੱਲ 'ਤੇ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਪਾਰਟੀ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ | 10 ਜੂਨ ਦੀ ਤਰੀਕ ਵਾਲਾ ਇਹ ਪੱਤਰ ਐਤਵਾਰ ਨੂੰ ਟੀ. ਐਮ. ਸੀ. ਸੰਸਦ ਮੈਂਬਰਾਂ ਸਾਗਰਿਕਾ ਘੋਸ਼ ਅਤੇ ਕੀਰਤੀ ਆਜ਼ਾਦ ਨੇ ਬਿਰਲਾ ਦੀ ਰਿਹਾਇਸ਼ 'ਤੇ ਸੌਂਪਿਆ | ਅਭਿਸ਼ੇਕ ਨੇ ਪੱਤਰ 'ਚ ਕਿਹਾ ਕਿ ਤਿ੍ਣਮੂਲ ਕਾਂਗਰਸ ਨੂੰ ਸਦਨ 'ਚ ਸਿਰਫ ਉਸ ਦੇ ਅਧਿਕਾਰਤ ਨੇਤਾ ਅਤੇ ਵਿ੍ਹਪ ਜ਼ਰੀਏ ਪ੍ਰਤੀਨਿਧਤਾ ਕਰਨ ਵਾਲੀ ਇਕ ਹੀ ਰਾਜਨੀਤਕ ਪਾਰਟੀ ਮੰਨਿਆ ਜਾਵੇ ਅਤੇ ਤਿ੍ਣਮੂਲ ਕਾਂਗਰਸ ਦੇ ਕਿਸੇ ਵੀ ਵੱਖ ਸਮੂਹ ਜਾਂ ਗੁੱਟ ਨੂੰ ਕੋਈ ਮਾਨਤਾ, ਦਰਜਾ ਜਾਂ ਸਹੂਲਤ ਦੇਣ ਤੋਂ ਇਨਕਾਰ ਕੀਤਾ ਜਾਵੇ | ਬੈਨਰਜੀ ਨੇ ਇਹ ਵੀ ਤਰਕ ਦਿੱਤਾ ਕਿ ਕਿਸੇ ਵੀ ਰਲੇਵੇਂ ਦੇ ਦਾਅਵੇ ਲਈ ਰਾਜਨੀਤਕ ਪਾਰਟੀ ਦਾ ਰਲੇਵਾਂ ਅਤੇ ਦੋ ਤਿਹਾਈ ਵਿਧਾਇਕਾਂ ਦੀ ਸਮਰਥਨ ਦੋਵੇਂ ਜ਼ਰੂਰੀ ਹੋਣਗੇ ਅਤੇ ਕਾਨੂੰਨ ਤਹਿਤ ਇਨ੍ਹਾਂ 'ਚੋਂ ਸਿਰਫ ਇਕ ਸ਼ਰਤ ਨੂੰ ਪੂਰਾ ਕਰਨਾ ਕਾਫੀ ਨਹੀਂ ਹੋਵੇਗਾ | ਅਭਿਸ਼ੇਕ ਨੇ ਕਿਹਾ ਕਿ ਤਿ੍ਣਮੂਲ ਕਾਂਗਰਸ ਦਸਵੀਂ ਅਨੁਸੂਚੀ ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਆਚਰਣ ਖ਼ਿਲਾਫ਼ ਦਲ-ਬਦਲੀ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਸ਼ੁਰੂ ਕਰਨ ਦਾ ਆਪਣਾ ਅਧਿਕਾਰ ਸੁਰੱਖਿਅਤ ਰੱਖਦੀ ਹੈ |

ਪਿਛਲੀ ਖ਼ਬਰ ਦੇਹਰਾਦੂਨ 'ਚ ਭਾਜਪਾ ਵਰਕਰ ਦੀ ਕੁੱਟ-ਕੁੱਟ ਕੇ ਹੱਤਿਆ-12 ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਯੂ.ਪੀ. ਦੇ ਮੁਜ਼ੱਫਰਨਗਰ 'ਚ ਅÏਰਤ ਨਾਲ ਸਮੂਹਿਕ ਜਬਰ ਜਨਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।