25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪਿੰਡ ਲੱਖਾ ਦੇ ਨੌਜਵਾਨ ਦੀ ਚਿੱਟੇ ਕਾਰਨ ਮੌਤ <br/>

ਅਜੀਤ ਡੈਸਕ 17-06-2026

ਹਠੂਰ (ਜਗਰਾਉਂ), 16 ਜੂਨ (ਜਸਵਿੰਦਰ ਸਿੰਘ ਛਿੰਦਾ)-ਚਿੱਟੇ ਦੇ ਭਿਆਨਕ ਨਸ਼ੇ ਨਾਲ ਜਗਰਾਉਂ ਦੀ ਦਾਣਾ ਮੰਡੀ 'ਚ ਪਿੰਡ ਲੱਖਾ ਦੇ ਦਲਿਤ ਕਿਰਤੀ ਨੌਜਵਾਨ ਧਰਮਪਾਲ ਸਿੰਘ (22) ਦੀ ਮੌਤ ਹੋ ਗਈ | ਮਿ੍ਤਕ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਬੇਟਾ ਧਰਮਪਾਲ ਜਗਰਾਉਂ ਮੰਡੀ 'ਚ ਆਪਣੇ ਭਤੀਜੇ ਜਗਤਾਰ ਸਿੰਘ ਨਾਲ ਮੂੰਗੀ ਦਾ ਫੂਸਾ ਇਕੱਠਾ ਕਰਨ ਦਾ ਸਾਂਝਾ ਕੰਮ ਕਰਦੇ ਸਨ | ਉਕਤ ਕੁਲਵੰਤ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਆਪਣੇ ਟਰੈਕਟਰ ਲਈ ਡੀਜ਼ਲ ਲਿਆਉਣ ਵਾਸਤੇ ਧਰਮਪਾਲ ਨੂੰ ਪੈਟਰੋਲ ਪੰਪ 'ਤੇ ਪੈਸੇ ਦੇ ਕੇ ਤੇਲ ਲੈਣ ਲਈ ਭੇਜਿਆ ਪਰ ਉਸ ਨੇ ਕਿਤੋਂ ਚਿੱਟੇ ਦਾ ਟੀਕਾ ਲਾ ਕੇ ਸਾਨੂੰ ਬਿਨਾਂ ਦੱਸੇ ਨਸ਼ੇ ਦੀ ਹਾਲਤ 'ਚ ਤੰਬੂ 'ਚ ਪੈ ਗਿਆ | ਕੁਝ ਸਮਾਂ ਉਡੀਕ ਕਰਨ 'ਤੇ ਜਦ ਉਹ ਨਾ ਆਇਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਕੀਤੀ ਤਾਂ ਨਸ਼ੇ ਦੀ ਹਾਲਤ 'ਚ ਤੰਬੂ 'ਚ ਬੇਹੋਸ਼ ਡਿੱਗਿਆ ਪਿਆ ਸੀ | ਉਸ ਨੂੰ ਹਸਪਤਾਲ ਲੈਕੇ ਗਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ | ਪੇਂਡੂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ ਅਤੇ ਅੰਤਿਮ ਸੰਸਕਾਰ ਤੇ ਇਕੱਤਰ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਨੌਜਵਾਨ ਮੁੰਡਿਆਂ ਦੀ ਬਹੁਤ ਹੀ ਸੂਖਮ ਸਾਜ਼ਿਸ਼ ਤਹਿਤ ਨਸਲਕੁਸ਼ੀ ਕੀਤੀ ਜਾ ਰਹੀ ਹੈ, ਜਿਸ ਕਰਕੇ ਨਸ਼ਿਆਂ ਖ਼ਿਲਾਫ਼ ਹਰ ਪੰਜਾਬੀ ਨੂੰ ਆਵਾਜ਼ ਬੁਲੰਦ ਕਰਨ ਦੀ ਅਹਿਮ ਜ਼ਰੂਰਤ ਹੈ |

ਪਿਛਲੀ ਖ਼ਬਰ ਬੈਂਸ ਵਲੋਂ ਅੰਮਿ੍ਤਸਰ 'ਚ ਰਾਤਰੀ ਸਫ਼ਾਈ ਮੁਹਿੰਮ ਦਾ ਨਿਰੀਖਣ <br/> ਅਗਲੀ ਖ਼ਬਰ ਨਸ਼ੇੜੀ ਪਤੀ ਵਲੋਂ ਗਲਾ ਘੁੱਟ ਕੇ ਪਤਨੀ ਦੀ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।