24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਨੇ ਵੱਖ-ਵੱਖ ਜ਼ਿਲਿ੍ਹਆਂ 'ਚ ਲਗਾਏ ਆਬਜ਼ਰਵਰ <br/>

ਅਜੀਤ ਡੈਸਕ 17-06-2026

ਚੰਡੀਗੜ੍ਹ, 16 ਜੂਨ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਪਾਰਟੀ ਨੂੰ ਸਰਕਲ ਪੱਧਰ ਤੱਕ ਮਜ਼ਬੂਤ ਕਰਨ ਲਈ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇ ਭਰ ਦੇ ਵੱਖ-ਵੱਖ ਜ਼ਿਲ੍ਹਾ ਆਬਜ਼ਰਵਰਾਂ ਦੀ ਨਿਯੁਕਤੀ ਕੀਤੀ ਗਈ ਹੈ | ਜਿਨ੍ਹਾਂ ਦੀ ਜ਼ਿਲੇ੍ਹਵਾਰ ਸੂਚੀ ਅਨੁਸਾਰ ਅੰਮਿ੍ਤਸਰ ਲਈ ਸੁੱਚਾ ਸਿੰਘ ਛੋਟੇਪੁਰ, ਭਾਈ ਮਨਜੀਤ ਸਿੰਘ, ਯੁਵਰਾਜ ਸਿੰਘ, ਅਵਤਾਰ ਸਿੰਘ ਜੌਹਲ ਅਤੇ ਸੁਖਦੇਵ ਸਿੰਘ ਫਗਵਾੜਾ ਨੂੰ ਅਬਜ਼ਰਵਰ ਲਗਾਇਆ ਗਿਆ ਹੈ | ਇਸੇ ਤਰ੍ਹਾਂ ਤਰਨ ਤਾਰਨ-ਕਪੂਰਥਲਾ ਲਈ ਰਣਜੀਤ ਸਿੰਘ ਛੱਜਲਵੱਡੀ, ਰਘਬੀਰ ਸਿੰਘ ਰਾਜਾਸਾਂਸੀ, ਗੁਰਵਿੰਦਰ ਸਿੰਘ ਸ਼ਾਮਪੁਰਾ ਅਤੇ ਮਧੂਪਾਲ ਸਿੰਘ ਗੋਗਾ, ਗੁਰਦਾਸਪੁਰ-ਪਠਾਨਕੋਟ ਲਈ ਅਦੇਸ਼ ਪ੍ਰਤਾਪ ਸਿੰਘ ਕੈਰੋਂ, ਅਜੇਪਾਲ ਸਿੰਘ ਮੀਰਾਂਕੋਟ, ਜਰਨੈਲ ਸਿੰਘ ਗੜ੍ਹਦੀਵਾਲ, ਇੰਦਰਬੀਰ ਸਿੰਘ ਈਸਾਪੁਰ ਅਤੇ ਜਤਿੰਦਰ ਸਿੰਘ ਪਲਾਹੀਠ, ਹੁਸ਼ਿਆਰਪੁਰ-ਨਵਾਂ ਸ਼ਹਿਰ ਲਈ ਗੁਰਪ੍ਰਤਾਪ ਸਿੰਘ ਵਡਾਲਾ, ਅਮਰੀਕ ਸਿੰਘ ਸ਼ਾਹਪੁਰ, ਸੁਰਤੇਜ ਸਿੰਘ ਬਾਸੀ, ਮਨਮੋਹਨ ਸਿੰਘ ਪੱਖੋਕੇ ਅਤੇ ਸੁਖਵਿੰਦਰ ਸਿੰਘ ਮੁੰਡੀਆਂ, ਜਲੰਧਰ ਲਈ ਬੀਬੀ ਜਗੀਰ ਕੌਰ, ਗੁਰਜੀਤ ਸਿੰਘ ਤਲਵੰਡੀ, ਗੁਰਵਿੰਦਰ ਸਿੰਘ ਡੂਮਛੇੜੀ, ਜਗਬੀਰ ਸਿੰਘ ਜਫਰਵਾਲ ਅਤੇ ਸਵਿੰਦਰ ਸਿੰਘ ਦੋਬਲੀਆ, ਮੁਹਾਲੀ-ਰੋਪੜ ਲਈ ਜੱਜ ਨਿਰਮਲ ਸਿੰਘ, ਭੁਪਿੰਦਰ ਸਿੰਘ ਸ਼ੇਖੂਪੁਰ, ਸਤਵਿੰਦਰ ਸਿੰਘ ਟੌਹੜਾ, ਅਮਿਤ ਸੇਠੀ, ਭਜਨ ਸਿੰਘ ਸ਼ੇਰਗਿੱਲ ਅਤੇ ਬੀਬੀ ਰਾਜਿੰਦਰ ਕੌਰ ਚੰਡੀਗੜ੍ਹ, ਫ਼ਤਹਿਗੜ੍ਹ ਸਾਹਿਬ-ਖੰਨਾ ਲਈ ਬੀਬੀ ਪਰਮਜੀਤ ਕੌਰ ਗੁਲਸ਼ਨ, ਜਰਨੈਲ ਸਿੰਘ ਕਰਤਾਰਪੁਰ, ਹਰਿੰਦਰਪਾਲ ਸਿੰਘ ਟੌਹੜਾ, ਹਰਬੰਸ ਸਿੰਘ ਕੰਧੋਲਾ ਅਤੇ ਕੁਲਵਿੰਦਰ ਸਿੰਘ ਲਵਲੀ | ਪਟਿਆਲਾ ਲਈ ਗਗਨਜੀਤ ਸਿੰਘ ਬਰਨਾਲਾ, ਗੁਰਬਚਨ ਸਿੰਘ ਬਚੀ, ਹਰਵੇਲ ਸਿੰਘ ਮਾਧੋਪੁਰ, ਰਣਬੀਰ ਸਿੰਘ ਪੂਨੀਆ ਅਤੇ ਬਲਤੇਜ ਸਿੰਘ ਅਮਲੋਹ, ਸੰਗਰੂਰ-ਮਾਲੇਰਕੋਟਲਾ ਲਈ ਹਰਿੰਦਰਪਾਲ ਸਿੰਘ ਚੰਦੂਮਾਜਰਾ, ਕਰਨ ਸਿੰਘ ਡੀ.ਟੀ.ਓ., ਮਿੱਠੂ ਸਿੰਘ ਕਾਹਨੇਕੇ, ਸੁਖਵੰਤ ਸਿੰਘ ਪੰਜਲੈਂਡ ਅਤੇ ਰਵਿੰਦਰ ਸਿੰਘ ਸ਼ਾਹਪੁਰ | ਬਰਨਾਲਾ-ਮਾਨਸਾ ਲਈ ਪ੍ਰਕਾਸ਼ ਚੰਦ ਗਰਗ, ਤੇਜਾ ਸਿੰਘ ਕਮਾਲਪੁਰ, ਸੁਖਬੀਰ ਸਿੰਘ ਅਬਲੋਵਾਲ, ਹਰਦੇਵ ਸਿੰਘ ਰੋਗਲਾ ਅਤੇ ਮਲਕੀਤ ਸਿੰਘ ਚੰਗਾਲ, ਬਠਿੰਡਾ ਲਈ ਪਰਮਿੰਦਰ ਸਿੰਘ ਢੀਂਡਸਾ, ਸੁਖਵਿੰਦਰ ਸਿੰਘ ਅÏਲਖ, ਬਲਦੇਵ ਸਿੰਘ ਮਾਣੂਕੇ, ਕਰਨ ਸਿੰਘ ਘੁਮਾਣ ਅਤੇ ਮਲਕੀਤ ਸਿੰਘ ਸਮਾਉਂ | ਮੁਕਤਸਰ-ਫਾਜ਼ਿਲਕਾ ਲਈ ਇਕਬਾਲ ਸਿੰਘ ਝੂੰਦਾਂ, ਸਰਬਜੀਤ ਸਿੰਘ ਡੂੰਮਵਾਲੀ, ਚਰਨਜੀਤ ਸਿੰਘ ਬਠਿੰਡਾ, ਕਰਨੈਲ ਸਿੰਘ ਭਾਵੜਾ ਅਤੇ ਭੁਪਿੰਦਰ ਸਿੰਘ ਸੇਮਾ, ਫਰੀਦਕੋਟ-ਫਿਰੋਜ਼ਪੁਰ ਲਈ ਸਵਰਨ ਸਿੰਘ ਫਿਲੌਰ, ਜਗਬੀਰ ਸਿੰਘ ਘੁੰਮਣ, ਅਮਰਜੀਤ ਸਿੰਘ ਲੰਡੇਕੇ, ਜਗਤਾਰ ਸਿੰਘ ਰਾਜੇਆਣਾ ਅਤੇ ਪਰਮਪਾਲ ਸਿੰਘ ਸਭਰਾ, ਮੋਗਾ-ਜਗਰਾਉਂ ਲਈ ਸੰਤਾ ਸਿੰਘ ਉਮੈਦਪੁਰੀ, ਕਰਨੈਲ ਸਿੰਘ ਪੀਰ ਮੁਹੰਮਦ, ਜਸਵੰਤ ਸਿੰਘ ਪੁੜੈਣ, ਅਵਤਾਰ ਸਿੰਘ ਕਲੇਰ, ਰਾਜਵਿੰਦਰ ਸਿੰਘ ਹਿੱਸੋਵਾਲ ਅਤੇ ਅਮਨਿੰਦਰ ਸਿੰਘ ਬੰਨੀ ਬਰਾੜ ਅਤੇ ਲੁਧਿਆਣਾ ਲਈ ਬੀਬੀ ਜਗੀਰ ਕੌਰ, ਭਰਪੂਰ ਸਿੰਘ ਧਾਂਦਰਾ, ਬੀਬੀ ਹਰਜੀਤ ਕੌਰ ਤਲਵੰਡੀ, ਜਗਜੀਤ ਸਿੰਘ ਗਾਬਾ, ਮਹਿੰਦਰਪਾਲ ਸਿੰਘ ਬਿਨਾਕਾ ਅਤੇ ਸੁਰਜੀਤ ਸਿੰਘ ਬੋਪਾਰਾਏ ਆਬਜ਼ਰਵਰ ਲਗਾਏ ਗਏ ਹਨ | ਮੀਡੀਆ ਇੰਚਾਰਜ ਤਜਿੰਦਰ ਸਿੰਘ ਪੰਨੂੰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰਤਾਪ ਸਿੰਘ ਵਡਾਲਾ ਨੇ ਨਵੇਂ ਨਿਯੁਕਤ ਹੋਏ ਸਾਰੇ ਆਬਜ਼ਰਵਰਾਂ ਨੂੰ ਅਪੀਲ ਕੀਤੀ ਕਿ ਪਾਰਟੀ ਪ੍ਰਧਾਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਆਗੂ ਆਪਣੇ ਜ਼ਿਲਿ੍ਹਆਂ ਵਿਚ ਦਸ ਦਿਨਾਂ ਦੇ ਅੰਦਰ ਅੰਦਰ ਹਲਕਾਵਾਰ ਢਾਂਚਾ ਜਥੇਬੰਦ ਕਰਕੇ ਹਲਕਿਆਂ 'ਚ ਮੀਟਿੰਗਾਂ ਦਾ ਸਿਲਸਿਲਾ ਆਰੰਭ ਕਰਨ ਲਈ ਤਰੀਕਾਂ ਦਾ ਐਲਾਨ ਕਰਨ |

ਪਿਛਲੀ ਖ਼ਬਰ ਪ੍ਰਧਾਨ ਧਾਮੀ ਨੇ 20 ਜੂਨ ਨੂੰ ਸੱਦੀ ਅੰਤਿ੍ੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਅਗਲੀ ਖ਼ਬਰ ਬੈਂਸ ਵਲੋਂ ਅੰਮਿ੍ਤਸਰ 'ਚ ਰਾਤਰੀ ਸਫ਼ਾਈ ਮੁਹਿੰਮ ਦਾ ਨਿਰੀਖਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।