27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਵਿਆਹ ਦੇ ਝੂਠੇ ਵਾਅਦੇ ਤੇ ਔਰਤ ਦਾ ਸ਼ੋਸ਼ਣ ਕਰਨ ਦੇ ਦੋਸ਼ੀ ਦੀ ਅਗਾਊਾ ਜ਼ਮਾਨਤ ਪਟੀਸ਼ਨ ਰੱਦ <br/>

ਅਜੀਤ ਡੈਸਕ 17-06-2026
ਨਵੀਂ ਦਿੱਲੀ, 16 ਜੂਨ (ਪੀ.ਟੀ.ਆਈ.)-ਦਿੱਲੀ ਦੀ ਇਕ ਅਦਾਲਤ ਨੇ ਵਿਆਹ ਦੇ ਝੂਠੇ ਵਾਅਦੇ 'ਤੇ ਇੱਕ ਅÏਰਤ ਨਾਲ ਸਰੀਰਕ ਸੰਬੰਧ ਬਣਾਉਣ ਦੇ ਦੋਸ਼ੀ ਵਿਅਕਤੀ ਦੀ ਅਗਾਊਾ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ¢ ਅਦਾਲਤ ਨੇ ਨੋਟ ਕੀਤਾ ਕਿ ਦੋਸ਼ੀ ਨੇ ਅÏਰਤ ਦੀ ਸਹਿਮਤੀ ਲੈਣ ਲਈ ਉਸਨੂੰ 'ਭਵਿੱਖ ਦੀ ਪਤਨੀ' ਕਹਿ ਕੇ ਸੰਬੋਧਿਤ ਕੀਤਾ¢ਸਤੀਸ਼ ਕੁਮਾਰ ਦੀ ਪਟੀਸ਼ਨ 'ਤੇ ਐਡੀਸ਼ਨਲ ਸੈਸ਼ਨ ਜੱਜ ਹਰਗੁਰਵਿੰਦਰ ਸਿੰਘ ਜੱਗੀ ਸੁਣਵਾਈ ਕਰ ਰਹੇ ਸਨ¢ ਕੁਮਾਰ 'ਤੇ ਵਿਆਹ ਦੇ ਝੂਠੇ ਵਾਅਦੇ 'ਤੇ ਕੇਰਲ ਦੀ ਇੱਕ ਅÏਰਤ ਨਾਲ ਸਰੀਰਕ ਸਬੰਧ ਬਣਾਉਣ ਦਾ ਦੋਸ਼ ਹੈ¢ ਨੌਂ ਜੂਨ ਦੇ ਆਪਣੇ ਹੁਕਮ ਵਿੱਚ, ਅਦਾਲਤ ਨੇ ਕਿਹਾ, 'ਦੋਸ਼ਾਂ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਬਿਨੈਕਾਰ ਦੇ ਟਾਲ-ਮਟੋਲ ਕਰਨ ਵਾਲੇ, ਭਗੌੜੇ ਵਿਵਹਾਰ, ਡਿਜੀਟਲ ਸਬੂਤਾਂ ਦੀ ਪ੍ਰਾਪਤੀ ਅਤੇ ਡਾਕਟਰੀ ਜਾਂਚ ਲਈ ਉਸਦੀ ਹਿਰਾਸਤ ਵਿੱਚ ਪੁੱਛਗਿੱਛ ਦੀ ਤੁਰੰਤ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸਨੂੰ ਗਿ੍ਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੇ ਕੇ ਸੁਰੱਖਿਆ ਪ੍ਰਦਾਨ ਕਰਨ ਨਾਲ ਚੱਲ ਰਹੀ ਜਾਂਚ 'ਤੇ ਮਾੜਾ ਪ੍ਰਭਾਵ ਪਵੇਗਾ¢' ਇਸਤਗਾਸਾ ਪੱਖ ਦੇ ਅਨੁਸਾਰ, ਸ਼ਿਕਾਇਤਕਰਤਾ ਕੇਰਲ ਦੀ ਇੱਕ 23 ਸਾਲਾ ਸਾਈਬਰ ਸੁਰੱਖਿਆ ਪੇਸ਼ੇਵਰ - ਇੱਕ ਮੈਟਰੀਮੋਨੀਅਲ ਪੋਰਟਲ ਰਾਹੀਂ ਦੋਸ਼ੀ ਦੇ ਸੰਪਰਕ ਵਿੱਚ ਆਈ ਸੀ¢ਉਸਨੇ ਦੋਸ਼ ਲਗਾਇਆ ਕਿ ਕੁਮਾਰ ਨੇ ਵਿਆਹ ਦਾ ਵਾਅਦਾ ਕਰਕੇ ਉਸਨੂੰ ਦਿੱਲੀ ਆਉਣ ਲਈ ਮਨਾ ਲਿਆ ਅਤੇ ਦੋਵੇਂ ਲਗਭਗ 19 ਦਿਨਾਂ ਤੱਕ ਛਤਰਪੁਰ ਵਿੱਚ ਇੱਕ ਏਅਰ.ਬੀ.ਐੱਨ.ਬੀ. ਰਿਹਾਇਸ਼ ਵਿੱਚ ਇਕੱਠੇ ਰਹੇ¢ਦੋਸ਼ੀ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 69 (ਧੋਖਾਧੜੀ) ਅਤੇ 351 (ਅਪਰਾਧਿਕ ਧਮਕੀ) ਦੇ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਸੀ¢

ਪਿਛਲੀ ਖ਼ਬਰ ਵੱਖ-ਵੱਖ ਕਰਮਚਾਰੀ ਐਸੋਸੀਏਸ਼ਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ-ਚੀਮਾ <br/> ਅਗਲੀ ਖ਼ਬਰ ਇਜ਼ਰਾਈਲ ਨੂੰ ਲਿਬਨਾਨ ਤੋਂ ਪਿੱਛੇ ਹਟਣਾ ਪਵੇਗਾ-ਈਰਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।