28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪਾਕਿ ਦੇ ਰੱਖਿਆ ਬਜਟ 'ਚ 17.6 ਫ਼ੀਸਦੀ ਵਾਧੇ ਨਾਲ 3 ਖਰਬ ਅਲਾਟ <br/>

ਅਜੀਤ ਡੈਸਕ 17-06-2026

ਅੰਮਿ੍ਤਸਰ, 16 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਨੇ 2026-27 ਦਾ ਬਜਟ ਪੇਸ਼ ਕਰਦੇ ਹੋਏ ਰੱਖਿਆ ਬਜਟ 'ਚ ਪਿਛਲੇ ਸਾਲ ਦੇ ਮੁਕਾਬਲੇ 17.6 ਫ਼ੀਸਦੀ ਦਾ ਵੱਡਾ ਵਾਧਾ ਕਰਨ ਦਾ ਪ੍ਰਸਤਾਵ ਰੱਖਿਆ ਹੈ | ਨੈਸ਼ਨਲ ਅਸੈਂਬਲੀ 'ਚ ਬਜਟ ਭਾਸ਼ਣ ਦਿੰਦੇ ਹੋਏ ਸੰਘੀ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨੇ ਕਿਹਾ ਕਿ ਇਸ ਸਾਲ ਦੇ ਰੱਖਿਆ ਬਜਟ 'ਚ 3 ਖਰਬ ਪਾਕਿਸਤਾਨੀ ਰੁਪਏ ਅਲਾਟ ਕੀਤੇ ਗਏ ਹਨ | ਦੱਸਿਆ ਜਾ ਰਿਹਾ ਹੈ ਕਿ ਪਿਛਲੇ ਵਿੱਤੀ ਸਾਲ 2025-26 ਲਈ ਰੱਖਿਆ ਬਜਟ 'ਚ 20.2 ਫ਼ੀਸਦੀ ਵਧਾ ਕੇ ਇਸ ਨੂੰ 2,550 ਅਰਬ ਰੁਪਏ ਕੀਤਾ ਗਿਆ ਸੀ, ਜਿਸ ਨੂੰ ਬਾਅਦ 'ਚ ਸੋਧ ਕੇ 2,595 ਅਰਬ ਰੁਪਏ ਕਰ ਦਿੱਤਾ ਗਿਆ | ਪਿਛਲੇ ਤਿੰਨ ਸਾਲਾਂ 'ਚ ਪਾਕਿ ਦੇ ਰੱਖਿਆ ਬਜਟ ਵਿਚ ਕੁੱਲ 3.16 ਅਰਬ ਡਾਲਰ ਦਾ ਵਾਧਾ ਹੋਇਆ ਹੈ | ਪਾਕਿ ਦੇ 2026-27 ਲਈ ਕੁੱਲ 64.71 ਅਰਬ ਡਾਲਰ ਦੇ ਬਜਟ 'ਚ ਰੱਖਿਆ ਬਜਟ ਦਾ ਲਗਭਗ 16.67 ਫ਼ੀਸਦੀ ਹੈ | ਬਜਟ ਦਸਤਾਵੇਜ਼ਾਂ ਅਨੁਸਾਰ ਅਗਲੇ ਵਿੱਤੀ ਸਾਲ ਲਈ ਕੇਂਦਰ ਸਰਕਾਰ ਦੀਆਂ ਪੈਨਸ਼ਨਾਂ ਲਈ 4.20 ਅਰਬ ਡਾਲਰ ਅਲਾਟ ਕੀਤੇ ਗਏ ਹਨ, ਜਿਨ੍ਹਾਂ 'ਚੋਂ 2.95 ਅਰਬ ਡਾਲਰ ਸੇਵਾਮੁਕਤ ਫ਼ੌਜੀਆਂ ਦੀਆਂ ਪੈਨਸ਼ਨਾਂ ਲਈ ਹਨ | ਬਜਟ ਦਸਤਾਵੇਜ਼ਾਂ ਅਨੁਸਾਰ 2.67 ਅਰਬ ਡਾਲਰ ਤੋਂ ਵੱਧ ਨਿਯਮਤ ਖ਼ਰਚਿਆਂ ਲਈ ਅਲਾਟ ਕੀਤੇ ਗਏ ਹਨ | ਇਨ੍ਹਾਂ 'ਚ ਆਵਾਜਾਈ, ਡਾਕਟਰੀ ਇਲਾਜ, ਰਾਸ਼ਨ, ਸਿਖਲਾਈ, ਬਾਲਣ ਅਤੇ ਰੋਜ਼ਾਨਾ ਖਰਚੇ ਸ਼ਾਮਿਲ ਹਨ |

ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਵਲੋਂ ਅਕਾਲ ਤਖ਼ਤ ਸਾਹਿਬ ਵਲੋਂ ਮੁਆਫ਼ੀ ਮਿਲਣ ਤੱਕ ਮਾਨ ਨਾਲ ਕੋਈ ਰਾਬਤਾ ਨਾ ਰੱਖਣ ਦੀ ਅਪੀਲ <br/... ਅਗਲੀ ਖ਼ਬਰ ਅਦਾਲਤ ਵਲੋਂ ਜ਼ਮਾਨਤ ਮਿਲਣ ਤੋਂ ਬਾਅਦ ਮਜੀਠੀਆ ਨੇ ਕੀਤਾ ਗੁਰੂ ਸਾਹਿਬ ਦਾ ਸ਼ੁਕਰਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।