ਸ੍ਰੀ ਅਨੰਦਪੁਰ ਸਾਹਿਬ, 15 ਜੂਨ (ਕਰਨੈਲ ਸਿੰਘ)-ਇਥੋਂ ਦੇ ਮੁਹੱਲਾ ਨਵੀਂ ਆਬਾਦੀ ਵਿਖੇ ਬਾਬਾ ਹਰਨਾਮ ਸਿੰਘ ਜਿਆਣ ਵਾਲੇ ਅਤੇ ਸੰਤ ਬਾਬਾ ਹਰੀ ਸਿੰਘ ਸੁਖੇਈ ਦੀ ਤਪ ਅਥਾਨ ਭੂਮੀ ਗੁਰਦੁਆਰਾ ਸ਼ਹੀਦੀ ਬਾਗ ਦੇ ਨਵੀਨੀਂਕਰਨ ਦੀ ਕਾਰ ਸੇਵਾ ਦੀ ਅਰੰਭਤਾ ਧਾਰਮਿਕ ਸਮਾਗਮ ਉਪਰੰਤ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ, ਬਾਬਾ ਖੜਕ ਸਿੰਘ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਲੋਂ ਨਿਹੰਗ ਬਾਬਾ ਬੱਬੂ ਸਿੰਘ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਥੇਦਾਰ ਰਾਮ ਸਿੰਘ ਵਲੋਂ ਟੱਕ ਲਗਾ ਸ਼ੁਰੂ ਕੀਤੀ ਗਈ¢ਸਮਾਗਮ ਦੌਰਾਨ ਬੋਲਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਚਾਵਲਾ ਨੇ ਕਿਹਾ ਕਿ ਇਹ ਸਥਾਨ ਬਹੁਤ ਹੀ ਪਵਿੱਤਰ ਸਥਾਨ ਹੈ, ਜਿਸ ਸਥਾਨ 'ਤੇ ਦਸ਼ਮੇਸ਼ ਪਾਤਸਾਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ ਦੌਰਾਨ ਲੜਦੇ ਹੋਏ ਸ਼ਹੀਦ ਹੋਏ ਸਿੰਘਾਂ ਦੇ ਇਸ ਬਾਗ 'ਚ ਸਸਕਾਰ ਕੀਤੇ ਜਾਂਦੇ ਸਨ, ਜਿਸ ਕਾਰਨ ਇਸਨੂੰ ਸ਼ਹੀਦੀ ਬਾਗ ਕਿਹਾ ਜਾਂਦਾ ਹੈ¢ ਉਨ੍ਹਾਂ ਕਿਹਾ ਕਿ ਇਸ ਸਥਾਨ 'ਤੇ ਬਾਬਾ ਹਰਨਾਮ ਸਿੰਘ, ਬਾਬਾ ਹਰੀ ਸਿੰਘ ਤੇ ਬਾਬਾ ਕਰਮ ਸਿੰਘ ਵਰਗੇ ਸੰਤਾਂ ਮਹਾ ਪੁਰਸ਼ਾ ਨੇ ਤਪ ਵੀ ਕੀਤਾ ਹੈ¢ ਇਸ ਸਥਾਨ ਦੀ ਨਵੀਨੀਕਰਨ ਦੀ ਕਾਰਸੇਵਾ ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਕਿਲ੍ਹਾ ਅਨੰਦਗੜ੍ਹ ਸਾਹਿਬ 'ਚ ਸੱਖਖੰਡ ਵਾਸੀ ਸੰਤ ਬਾਬਾ ਸੇਵਾ ਸਿੰਘ, ਸੰਤ ਬਾਬਾ ਭਾਗ ਸਿੰਘ ਅਤੇ ਸੰਤ ਬਾਬਾ ਲਾਭ ਸਿੰਘ ਨਾਲ ਸੇਵਾਵਾਂ ਦਿੰਦੇ ਰਹੇ ਬਾਬਾ ਜਰਨੈਲ ਸਿੰਘ ਕਾਰਸੇਵਾ ਵਾਲਿਆਂ ਨੂੰ ਦਿੱਤੀ ਗਈ ਹੈ¢ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਧੀਕ ਮੈਨੇਜਰ, ਐਡਵੋਕੇਟ ਹਰਦੇਵ ਸਿੰਘ, ਗ੍ਰੰਥੀ ਭਾਈ ਗੁਰਪ੍ਰੀਤ ਸਿੰਘ, ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਜਗਜੀਤ ਸਿੰਘ, ਸੇਵਾ ਮੁਕਤ ਬੈਂਕ ਅਧਿਕਾਰੀ ਆਤਮਾ ਸਿੰਘ ਘੱਟੀਵਾਲ, ਬੀਬੀ ਅਵਤਾਰ ਕੌਰ, ਕਰਨੈਲ ਸਿੰਘ ਨੰਗਲ, ਕਲਿਆਣ ਸਿੰਘ, ਜਗਦੀਪ ਸਿੰਘ ਕੰਧੋਲਾ, ਨੰਦ ਸਿੰਘ ਕੋਚ, ਅਮਰਜੀਤ ਸਿੰਘ ਬਿੱਲਾ, ਕੌਂਸਲਰ ਕਮਲਜੀਤ ਸਿੰਘ ਛੱਬਲੀ, ਜਗੀਰ ਸਿੰਘ, ਲਾਲ ਸਿੰਘ, ਡਾ. ਗੁਰਪਾਲ ਸਿੰਘ, ਰਵਿੰਦਰ ਸਿੰਘ ਸੋਨਾ, ਦਰਸ਼ਨ ਸਿੰਘ ਮਟÏਰ, ਕਾਕਾ ਸੈਣੀ, ਸੰਤੋਖ ਸਿੰਘ ਮਟÏਰ, ਸੁਰਿੰਦਰ ਸਿੰਘ ਘੱਟੀਵਾਲ, ਜਗਵੰਤ ਸਿੰਘ, ਗੁਰਵਿੰਦਰ ਸਿੰਘ ਕਾਕਾ, ਸੋਢੀ ਘੱਟੀਵਾਲ, ਪ੍ਰਦੀਪ ਸ਼ਰਮਾ, ਬਲਜਿੰਦਰ ਸਿੰਘ, ਸੰਜੂ ਪੰਡਤ ਸਮੇਤ ਵੱਡੀ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ¢
ਗੁਰਦੁਆਰਾ ਸ਼ਹੀਦੀ ਬਾਗ ਬਾਬਾ ਹਰੀ ਸਿੰਘ ਸੁਖੇਈ ਦੇ ਨਵੀਨੀਕਰਨ ਦੀ ਕਾਰ ਸੇਵਾ ਦੀ ਆਰੰਭਤਾ <br/>
ਅਜੀਤ ਡੈਸਕ
17-06-2026