ਨਵੀਂ ਦਿੱਲੀ, 16 ਜੂਨ (ਏਜੰਸੀ)-ਘਾਟੇ ਦਾ ਸਾਹਮਣਾ ਕਰ ਰਹੀ ਏਅਰ ਇੰਡੀਆ ਨੇ ਘਰੇਲੂ ਉਡਾਣਾਂ ਲਈ ਇੱਕ ਨਵੀਂ 'ਬੇਸਿਕ ਫੇਅਰ' ਸ਼੍ਰੇਣੀ ਸ਼ੁਰੂ ਕੀਤੀ ਹੈ, ਜਿਸ ਵਿਚ ਯਾਤਰੀਆਂ ਨੂੰ ਮੁਫ਼ਤ ਖਾਣੇ ਦੀ ਸਹੂਲਤ ਨਹੀਂ ਮਿਲੇਗੀ¢ ਹਵਾਈ ਕੰਪਨੀ ਨੇ ਇਹ ਕਦਮ ਵਧ ਰਹੀਆਂ ਲਾਗਤਾਂ ਦੇ ਮੱਦੇਨਜ਼ਰ ਚੁੱਕਿਆ ਹੈ¢ ਏਅਰ ਇੰਡੀਆ ਨੇ ਸਪਸ਼ਟ ਕੀਤਾ ਹੈ ਕਿ ਬੇਸਿਕ ਫੇਅਰ ਪੂਰੀ ਤਰ੍ਹਾਂ ਵਿਕਲਪਿਕ ਹੈ¢ ਇਸ ਤੋਂ ਇਲਾਵਾ ਯਾਤਰੀਆਂ ਲਈ ਪਹਿਲਾਂ ਵਾਂਗ ਵੈਲਿਊ, ਕਲਾਸਿਕ ਅਤੇ ਫਲੈਕਸ ਫੇਅਰ ਸ਼੍ਰੇਣੀਆਂ ਵੀ ਉਪਲਬਧ ਰਹਿਣਗੀਆਂ¢ ਏਅਰ ਇੰਡੀਆ ਨੇ ਕਿਹਾ ਕਿ ਬੇਸਿਕ ਫੇਅਰ ਦੀ ਸ਼ੁਰੂਆਤ ਨਾਲ ਯਾਤਰੀਆਂ ਨੂੰ ਇੱਕ ਹੋਰ ਚੋਣ ਮਿਲੇਗੀ, ਖ਼ਾਸ ਕਰਕੇ ਉਨ੍ਹਾਂ ਯਾਤਰੀਆਂ ਨੂੰ ਜੋ ਘੱਟ ਕੀਮਤ 'ਤੇ ਯਾਤਰਾ ਕਰਨਾ ਚਾਹੁੰਦੇ ਹਨ ਅਤੇ ਵਾਧੂ ਸਹੂਲਤਾਂ ਦੀ ਲੋੜ ਮਹਿਸੂਸ ਨਹੀਂ ਕਰਦੇ¢ ਹਵਾਈ ਕੰਪਨੀ ਮੁਤਾਬਿਕ ਬੇਸਿਕ ਫੇਅਰ ਇਸ ਵੇਲੇ ਚੋਣਵੇਂ ਘਰੇਲੂ ਰੂਟਾਂ ''ਤੇ ਪਾਇਲਟ ਪ੍ਰਾਜੈਕਟ ਤਹਿਤ ਉਪਲਬਧ ਕਰਵਾਇਆ ਗਿਆ ਹੈ¢ ਏਅਰ ਇੰਡੀਆ ਨੇ ਦੱਸਿਆ ਕਿ ਇਹ ਫੇਅਰ ਇਕੋਨੋਮੀ ਕਲਾਸ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਹੈ¢ ਇਸ ਵਿਚ 15 ਕਿਲੋਗ੍ਰਾਮ ਚੈਕ-ਇਨ ਸਾਮਾਨ ਅਤੇ 7 ਕਿਲੋਗ੍ਰਾਮ ਕੈਬਿਨ ਸਾਮਾਨ ਲਿਜਾਣ ਦੀ ਇਜਾਜ਼ਤ ਹੋਵੇਗੀ¢ ਇਸ ਦੇ ਨਾਲ ਚਾਹ ਜਾਂ ਕੌਫ਼ੀ ਵਰਗੀ ਮੁਫ਼ਤ ਪੀਣ ਵਾਲੀ ਸੇਵਾ ਮਿਲੇਗੀ, ਪਰ ਮੁਫ਼ਤ ਖਾਣਾ ਸ਼ਾਮਿਲ ਨਹੀਂ ਹੋਵੇਗਾ¢