26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਚੰਡੀਗੜ੍ਹ ਨੂੰ ਪੰਜਾਬ ਦਾ ਹਿੱਸਾ ਬਣਾਉਣ ਦਾ ਮੁੱਦਾ ਹੋਇਆ ਬਹੁਤ ਪੁਰਾਣਾ ਰਾਜਪਾਲ ਕਟਾਰੀਆ

ਅਜੀਤ ਡੈਸਕ 20-06-2026
ਸੰਗਰੂਰ, 19 ਜੂਨ (ਦਮਨਜੀਤ ਸਿੰਘ) � ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਨੂੰ ਪੰਜਾਬ ਦਾ ਹਿੱਸਾ ਬਣਾਉਣ ਦੀ ਮੰਗ ਨੂੰ ਪੁਰਾਣਾ ਮੁੱਦਾ ਦੱਸਿਆ ਹੈ। ਕਟਾਰੀਆ ਅੱਜ ਸੰਗਰੂਰ ਦੇ ਬਨਾਸਰ ਬਾਗ ਵਿੱਚ ਸਥਿਤ ਅਜਾਇਬ ਘਰ ਅਤੇ ਬਾਰਾਦਰੀ ਦਾ ਦੌਰਾ ਕਰਨ ਪਹੁੰਚੇ ਹੋਏ ਸਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜਪਾਲ ਨੇ ਆਪਣੇ ਅੱਜ ਦੇ ਦੌਰੇ ਬਾਰੇ ਦੱਸਿਆ ਕਿ ਸੰਗਰੂਰ ਦੇ ਇਤਿਹਾਸਕ ਅਜਾਇਬ ਘਰ ਨੂੰ ਆਮ ਲੋਕਾਂ ਲਈ ਖੁਲਵਾਉਣ ਸਬੰਧੀ ਭਾਜਪਾ ਆਗੂ ਕਰਮ ਲਹਿਲ ਵੱਲੋਂ ਉਨ੍ਹਾਂ ਤੱਕ ਪਹੁੰਚ ਕੀਤੀ ਗਈ ਸੀ ਜਿਸ ਉਪਰੰਤ ਉਨ੍ਹਾਂ ਪ੍ਰਸ਼ਾਸਨ ਨੂੰ ਇਸ ਅਜਾਇਬ ਘਰ ਨੂੰ ਤੁਰੰਤ ਖੋਲਣ ਲਈ ਕਿਹਾ ਗਿਆ ਅਤੇ ਇਹ ਇਤਿਹਾਸਕ ਅਜਾਇਬ ਘਰ ਲੋਕਾਂ ਲਈ ਖੁੱਲ ਸਕਿਆ ਤਾਂ ਅੱਜ ਇਸ ਦਾ ਦੌਰਾ ਕਰਨ ਪਹੁੰਚੇ ਹਨ। ਰਾਜਪਾਲ ਨੂੰ ਜਦ ਪੰਜਾਬ ਅਤੇ ਹਰਿਆਣਾ ਦੋਹਾਂ ਸੂਬਿਆ ਵੱਲੋਂ ਹੀ ਚੰਡੀਗੜ੍ਹ ਉੱਤੇ ਆਪਣੇ ਹੱਕ ਜਤਾਏ ਜਾਣ ਦੇ ਚੱਲਦਿਆਂ ਚੰਡੀਗੜ੍ਹ ਨੂੰ ਪੰਜਾਬ ਵਿੱਚ ਰਲਾਉਣ ਬਾਰੇ ਕੋਈ ਕਦਮ ਚੁੱਕੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਹੱਸ ਕੇ ਗੱਲ ਟਾਲਦਿਆਂ ਕਿਹਾ ਕਿ ਉਹ ਸੋਚਦੇ ਹਨ ਕਿ ਤੁਸੀ ਬਹੁਤ ਪੁਰਾਣਾ ਮੁੱਦਾ ਚੱਕ ਲਿਆ ਹੈ। ਇਸ ਮੌਕੇ ਭਾਜਪਾ ਆਗੂ ਕਰਮ ਲਹਿਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਤੇ ਹੋਰ ਵੀ ਮੌਜੂਦ ਸਨ।

ਪਿਛਲੀ ਖ਼ਬਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ 434 ਸ਼ਰਧਾਲੂਆਂ ਨੂੰ ਮਿਲੇ ਵੀਜ਼ੇ ਅਗਲੀ ਖ਼ਬਰ ਗੁਰਦੁਆਰਾ ਸੰਤਸਰ ਹਵਾਈ ਅੱਡਾ ਰਾਜਾਸਾਂਸੀ ਦੇ ਸਮਾਂ ਸਾਰਣੀ ‘ਚ ਤਬਦੀਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।