30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਮੁੱਖ ਮੰਤਰੀ ਦੇ 'ਬਾਈਕਾਟ' ਸੰਬੰਧੀ ਗੁਰਦੁਆਰਾ ਸਾਹਿਬਾਨ ਤੇ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਬਾਹਰ 'ਫ਼ਲੈਕਸ ਬੋਰਡ' ਲਗਾਉਣ ਦੀ ਮੁਹਿੰਮ ਸ਼ੁਰੂ

ਅਜੀਤ ਡੈਸਕ 25-06-2026
ਅੰਮ੍ਰਿਤਸਰ, 24 ਜੂਨ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਵਲੋਂ ਪਿਛਲੇ ਦਿਨੀਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਜਾਰੀ ਆਦੇਸ਼ ਅਨੁਸਾਰ 'ਗੁਰੂ ਦੋਖੀ ਤੇ ਪੰਥ ਵਿਰੋਧੀ' ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਾਈਕਾਟ ਕਰਨ ਸੰਬੰਧੀ ਫਲੈਕਸ ਬੋਰਡ ਤਿਆਰ ਕਰਵਾ ਕੇ ਵੱਖ-ਵੱਖ ਥਾਵਾਂ ’ਤੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਵਲੋਂ ਸੈਕਸ਼ਨ- 85 ਦੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਪੱਤਰ ਲਿਖ ਕੇ ਅਤੇ ਸੰਬੰਧਿਤ ਮੈਟਰ ਭੇਜ ਕੇ ਵੱਡ ਅਕਾਰੀ ਫਲੈਕਸ ਬੋਰਡ ਤਿਆਰ ਕਰਵਾ ਦੇ ਵੱਖ-ਵੱਖ ਯੋਗ ਥਾਵਾਂ ’ਤੇ ਲਗਾਉਣ ਦੀ ਹਦਾਇਤ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਤਿਆਰ ਕਰਵਾਏ ਜਾ ਰਹੇ ਫ਼ਲੈਕਸ ਬੋਰਡਾਂ ’ਤੇ ਸੱਜੇ ਪਾਸੇ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਸਵੀਰ ਤੇ ਖੱਬੇ ਪਾਸੇ ਪੰਜ ਸਿੰਘ ਸਾਹਿਬਾਨ ਵਲੋਂ 15 ਜੂਨ ਨੂੰ ਮੁੱਖ ਮੰਤਰੀ ਸੰਬੰਧੀ ਜਾਰੀ ਕੀਤੇ ਆਦੇਸ਼ ਦੀ ਕਾਪੀ ਪ੍ਰਕਾਸ਼ਿਤ ਕਰਨ ਦੇ ਨਾਲ ਨਾਲ ਇਸ 'ਤੇ 'ਗੁਰੂ ਦੋਖੀ ਅਤੇ ਪੰਥ ਵਿਰੋਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੰਗਤ ਕਰੇ ਬਾਈਕਾਟ' ਲਿਖਿਆ ਹੋਇਆ ਹੈ। ਇਸੇ ਦੌਰਾਨ ਅੱਜ ਦੇਰ ਸ਼ਾਮ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਸ੍ਰੀ ਗੁਰੂ ਰਾਮਦਾਸ ਜੀ ਸਰਾਂ ਤੇ ਲੰਗਰ ਹਾਲ ਦੇ ਪ੍ਰਵੇਸ਼ ਦੁਆਰ, ਸ਼੍ਰੋਮਣੀ ਕਮੇਟੀ ਦਫ਼ਤਰ ਦੇ ਸਾਹਮਣੇ ਤੇ ਗੁਰਦੁਆਰਾ ਬਾਬਾ ਅਟੱਲ ਰਾਇ ਜੀ ਸਮੇਤ ਵੱਖ-ਵੱਖ ਥਾਵਾਂ ’ਤੇ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਵਲੋਂ ਉਕਤ ਫ਼ਲੈਕਸ ਬੋਰਡ ਲੱਗਾ ਦਿੱਤੇ ਗਏ।
ਪਿਛਲੀ ਖ਼ਬਰ ਬੜੂ ਸਾਹਿਬ ਵਿਖੇ ਸੰਤ ਤੇਜਾ ਸਿੰਘ ਜੀ ਦੀ 61ਵੀ ਬਰਸੀ ਨੂੰ ਸਮਰਪਿਤ ਸਮਾਗਮ 1 ਜੁਲਾਈ ਤੋਂ ਅਗਲੀ ਖ਼ਬਰ ਐਲਨ ਸਿੱਖਿਆ ਸੰਬਲ ਰਾਹੀਂ ਸੱਚ ਹੋਣਗੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਡਾਕਟਰ ਬਣਨ ਦੇ ਸੁਪਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।