31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸੰਤ ਬਾਬਾ ਗੁਰਦਿਆਲ ਸਿੰਘ ਵਲੋਂ ਬਾਬਾ ਬਲਵੰਤ ਸਿੰਘ ਮੈਮੋਰੀਅਲ ਹਸਪਤਾਲ ਨੂੰ ਹਾਈਟੈੱਕ ਐਂਬੂਲੈਂਸ ਭੇਟ

ਅਜੀਤ ਡੈਸਕ 26-06-2026

ਟਾਂਡਾ ਉੜਮੁੜ, 25 ਜੂਨ (ਦੀਪਕ ਬਹਿਲ)-ਮਨੁੱਖਤਾ ਦੇ ਭਲੇ ਲਈ ਟਾਂਡਾ ’ਚ ਚੱਲ ਰਹੇ ਬਾਬਾ ਬਲਵੰਤ ਸਿੰਘ ਮੈਮੋਰੀਅਲ ਹਸਪਤਾਲ ਨੂੰ ਸੰਤ ਬਾਬਾ ਗੁਰਦਿਆਲ ਸਿੰਘ ਨੇ ਮਰੀਜ਼ਾਂ ਦੀ ਸੇਵਾ ਲਈ ਇਕ ਅਤਿ ਆਧੁਨਿਕ ਨਵੀਂ ਐਂਬੂਲੈਂਸ ਭੇਟ ਕੀਤੀ। ਇਸ ਮੌਕੇ ਹਸਪਤਾਲ ਪ੍ਰਬੰਧਨ ਵਲੋਂ ਕਰਵਾਏ ਸਮਾਗਮ ਦੌਰਾਨ ਇਹ ਤੀਸਰੀ ਐਂਬੂਲੈਂਸ ਭੇਟ ਕਰਦੇ ਸੰਤ ਬਾਬਾ ਗੁਰਦਿਆਲ ਸਿੰਘ ਹੂਰਾਂ ਨੇ ਕਿਹਾ ਕਿ ਐਮਰਜੈਂਸੀ ਮਰੀਜ਼ਾਂ ਦੀ ਬਹੁਤਾਤ ਨੂੰ ਵੇਖਦਿਆਂ ਸਮੇਂ-ਸਿਰ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਇਹ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਕਤ ਹਸਪਤਾਲ ਪੂਰਨ ਤੌਰ ’ਤੇ ਮਨੁੱਖਤਾ ਤੇ ਮਰੀਜ਼ਾਂ ਨੂੰ ਸਮਰਪਿਤ ਹੈ ਤੇ ਹਸਪਤਾਲ ਦੇ ਡਾਕਟਰਾਂ ਤੇ ਸਟਾਫ਼ ਦੀ ਹਾਜ਼ਰੀ ’ਚ ਬੋਲਦਿਆਂ ਕਿਹਾ ਕਿ ਜਲਦ ਹੀ ਹਸਪਤਾਲ ਅੰਦਰ ਇਕ ਪ੍ਰਾਈਵੇਟ ਵਾਰਡ ਵੀ ਮਰੀਜ਼ਾਂ ਦੀ ਸਹੂਲਤ ਲਈ ਸਮਰਪਿਤ ਕੀਤਾ ਜਾਵੇਗਾ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਹਸਪਤਾਲ ਵਲੋਂ ਚਲਾਏ ਜਾਂਦੇ ਵੱਖ-ਵੱਖ ਵਾਰਡਾਂ ਦਾ ਵੀ ਨਿਰੀਖਣ ਕੀਤਾ। ਇਸ ਮੌਕੇ ਹਸਪਤਾਲ ਪ੍ਰਬੰਧਨ ਵਲੋਂ ਸੰਤ ਬਾਬਾ ਗੁਰਦਿਆਲ ਸਿੰਘ ਦਾ ਸਵਾਗਤ ਵੀ ਕੀਤਾ। ਜਿਸ ਮੌਕੇ ਦੀਪਕ ਬਹਿਲ ਪ੍ਰਧਾਨ ਰੋਟਰੀ ਕਲੱਬ ਤੋਂ ਇਲਾਵਾ ਮਨਪ੍ਰੀਤ ਕੌਰ, ਹਰਮੇਲ ਪ੍ਰਕਾਸ਼ ਸਿੰਘ, ਬਿਕਰਮਜੀਤ ਸਿੰਘ ਲਾਲੀ, ਡਾ. ਦਵਿੰਦਰ ਸਿੰਘ, ਡਾ. ਵਿਨੋਦ ਸਰੀਨ, ਡਾ. ਨਛੱਤਰ ਸਿੰਘ, ਡਾ. ਸਤਪਾਲ ਸਿੰਘ, ਸਤਵੀਰ ਸਿੰਘ, ਅਸ਼ਵਨੀ ਕੁਮਾਰ, ਬਲਜੀਤ ਸਿੰਘ, ਜ਼ੋਰਾਵਰ ਸਿੰਘ, ਡਾ. ਸੋਢੀ ਤੋਂ ਇਲਾਵਾ ਵੱਡੀ ਗਿਣਤੀ ’ਚ ਹਸਪਤਾਲ ਦਾ ਸਟਾਫ਼ ਤੇ ਸੇਵਾਦਾਰ ਹਾਜ਼ਰ ਹੋਏ।

ਪਿਛਲੀ ਖ਼ਬਰ ਸਮੇਂ ਦੀ ਨਜ਼ਾਕਤ ਨੂੰ ਪਛਾਣਨ ’ਚ ਮਾਹਿਰ ਹੈ ਮਾਹਲ ਪਰਿਵਾਰ ਅਗਲੀ ਖ਼ਬਰ ਤਖ਼ਤ ਸਾਹਿਬਾਨ ਦੀ ਸੇਵਾ-ਸੰਭਾਲ ਦਾ ਪੰਥਕ ਜੁਗਤ ਅਨੁਸਾਰੀ ਨਿਜ਼ਾਮ ਸਮੇਂ ਦੀ ਵੱਡੀ ਲੋੜ- ਪੰਚ ਪ੍ਰਧਾਨੀ ਜਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।