31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਨੰਬਰਦਾਰ ਯੂਨੀਅਨ (ਗਾਲਿਬ) ਵਲੋਂ ਮੁੱਖ ਮੰਤਰੀ ਨੂੰ ਮਾਣ ਭੱਤਾ ਵਧਾਉਣ ਦੀ ਅਪੀਲ

ਅਜੀਤ ਡੈਸਕ 26-06-2026

ਮੁੱਲਾਂਪੁਰ-ਦਾਖਾ (ਲੁਧਿਆਣਾ), 25 ਜੂਨ (ਨਿਰਮਲ ਸਿੰਘ ਧਾਲੀਵਾਲ)-ਸਾਲ 2015 ਪਿਛਲੇ ਕਰੀਬ 11 ਵਰ੍ਹਿਆਂ ਤੋਂ ਮਿਲ ਰਹੇ 1500 ਰੁਪਏ ਮਾਣ ਭੱਤੇ ਵਿਚ ਵਾਧਾ, ਟੋਲ-ਬੱਸ ਸਫ਼ਰ ਮੁਫਤ, ਨੰਬਰਦਾਰੀ ਜ਼ੱਦੀ-ਪੁਸ਼ਤੀ ਨੂੰ ਲੈ ਕੇ ਸੰਘਰਸ਼ ਕਰ ਰਹੇ ਨੰਬਰਦਾਰ ਯੂਨੀਅਨ (ਗਾਲਿਬ) ਦੇ ਪੰਜਾਬ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ, ਮੁੱਲਾਂਪੁਰ ਸਬ-ਤਹਿਸੀਲ ਨੰਬਰਦਾਰਾ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਬੜੈਚ, ਰਾਏਕੋਟ ਤਹਿਸੀਲ ਨੰਬਰਦਾਰਾ ਯੂਨੀਅਨ ਦੇ ਪ੍ਰਧਾਨ ਸੁਖਪਾਲ ਸਿੰਘ ਗੋਂਦਵਾਲ, ਯੂਨੀਅਨ ਲਈ ਇਸਤਰੀ ਵਿੰਗ ਪ੍ਰਧਾਨ ਕੁਲਵੰਤ ਕੌਰ ਰੱਤੋਵਾਲ, ਜਗਰਾਉਂ ਤਹਿਸੀਲ ਪ੍ਰਧਾਨ ਹਰਨੇਕ ਸਿੰਘ ਹਠੂਰ ਵਲੋਂ ਅੱਜ ਮੀਟਿੰਗ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਰਾਜ ਭਰ ਦੇ ਸਰਪੰਚਾਂ ਦੀ ਤਰਜ਼ ’ਤੇ ਨੰਬਰਦਾਰਾਂ ਲਈ ਵੀ 10 ਹਜ਼ਾਰ ਰੁਪਏ ਮਾਸਿਕ ਮਾਣ ਭੱਤਾ 15 ਅਗਸਤ ਆਜ਼ਾਦੀ ਦਿਵਸ ਤੋਂ ਪਹਿਲਾਂ ਐਲਾਨਿਆ ਜਾਵੇ। ਮੀਟਿੰਗ ਉਪਰੰਤ ਪੱਤਰਕਾਰ ਨਾਲ ਗੱਲਬਾਤ ਸਮੇਂ ਪਰਮਿੰਦਰ ਸਿੰਘ ਗਾਲਿਬ ਨੇ ਕਿਹਾ ਕਿ ਸਰਕਾਰ ਵਲੋਂ ਚੋਣਵਾਂ ਅਹੁਦਾ ਨੰਬਰਦਾਰ ਦੀ ਜ਼ਿੰਮੇਵਾਰੀ ਤੇ ਡਿਊਟੀ ਵੀ ਬੜੀ ਸਖਤ ਹੈ। ਗਾਲਿਬ ਨੇ ਕਿਹਾ ਕਿ ਨੰਬਰਦਾਰ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ, ਮਾਲ ਵਿਭਾਗ ਦੇ ਕੰਮਾਂ, ਕਿਸੇ ਵੀ ਵਿਅਕਤੀ ਦੀ ਪਹਿਚਾਣ ਲਈ ਤਸਦੀਕ ਸਮੇਂ ਦਿਨ ਰਾਤ ਕੰਮ ਕਰਦੇ ਹਨ, ਅਜਿਹੇ ਦੌਰਾਨ ‘ਆਪ’ ਸਰਕਾਰ ਕੋਲੋਂ ਅਸੀਂ ਵੀ ਬਣਦੇ ਮਾਣ ਭੱਤੇ ਦੇ ਹੱਕਦਾਰ ਹਾਂ। ਉਪਰੋਕਤ ਆਗੂਆਂ ਨੇ ਮੁੱਖ ਮੰਤਰੀ ਦੁਆਰਾ ਸਰਪੰਚਾਂ ਲਈ 10 ਹਜ਼ਾਰ ਰੁਪਏ ਮਾਸਿਕ ਭੱਤੇ ਦੇ ਐਲਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਹੁਣ ਨੰਬਰਦਾਰਾਂ ’ਤੇ ਵੀ ਕਿਰਪਾ ਕੀਤੀ ਜਾਵੇ, ਕਿਉਂਕਿ ਲੋਕਤੰਤਰ ਵਿਚ ਚੁਣਿਆ ਨੰਬਰਦਾਰ ਪੂਰੇ ਪਿੰਡ ਦਾ ਹੁੰਦਾ ਹੈ।

ਪਿਛਲੀ ਖ਼ਬਰ ਨਾਂਦੇੜ ਸਿੱਖ ਗੁਰਦੁਆਰਾ ਐਕਟ ਰੱਦ ਕਰਨਾ ਮੰਦਭਾਗਾ-ਜਥੇ: ਬਾਬਾ ਟੇਕ ਸਿੰਘ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਅਸ਼ੀਰਵਾਦ ਸਕੀਮ ਤਹਿਤ 16.74 ਕਰੋੜ ਜਾਰੀ- ਡਾ. ਬਲਜੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।