26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਡੀਪੂ ਹੋਲਡਰ ਯੂਨੀਅਨ ਦੀ ਕੌਮੀ ਨੈਸ਼ਨਲ ਮੀਟਿੰਗ ਕਲਕੱਤਾ ’ਚ 13 ਨੂੰ-ਸਿੱਧੂ, ਅੜੈਚਾਂ

ਅਜੀਤ ਡੈਸਕ 02-07-2026
ਲੁਧਿਆਣਾ, 1 ਜੁਲਾਈ (ਜਤਿੰਦਰ ਭੰਬੀ)-ਜਨਤਕ ਵੰਡ ਪ੍ਰਣਾਲੀ ਅਧੀਨ ਦੇਸ਼ ਦੇ 82 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਵੰਡਣ ਵਾਲੇ 6 ਲੱਖ ਡੀਪੂ ਹੋਲਡਰਾਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਰੂਪ ਰੇਖਾ ਉਲੀਕਣ ਵਾਸਤੇ ਕੌਮੀ ਮੀਟਿੰਗ 13 ਜੁਲਾਈ ਨੂੰ ਕਲਕੱਤਾ ‘ਚ ਹੋਵੇਗੀ। ਕੌਮੀ ਮੀਟਿੰਗ ਸਬੰਧੀ ‘ਅਜੀਤ’ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਕੌਮੀ ਮੀਤ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਤੇ ਕੌਮੀ ਸਹਾਇਕ ਸਕੱਤਰ ਕਰਮਜੀਤ ਸਿੰਘ ਅੜੈਚਾ ਨੇ ਦੱਸਿਆ ਕਿ ਮੀਟਿੰਗ 36 ਸੂਬਿਆਂ ਅਤੇ ਸ਼ਾਸ਼ਿਤ ਪ੍ਰਦੇਸ਼ਾਂ ਦੇ ਡੀਪੂ ਹੋਲਡਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਜਿਵੇਂ ਕਿ ਇਕ ਦੇਸ਼ ਇਕ ਰਾਸ਼ਨ ਕਾਰਡ ਤੇ ਡੀਪੂ ਹੋਲਡਰਾਂ ਦਾ ਕਮਿਸ਼ਨ ਇਕ ਨਾ ਕਰਨਾ, 5 ਕਿੱਲੋਂ ਅਨਾਜ ਨੂੰ ਵਧਾ ਕੇ 10 ਕਿੱਲੋਂ ਨਾ ਕਰਨਾ, ਡੀ.ਬੀ.ਟੀ. ਸਕੀਮ ਨੂੰ ਧੱਕੇ ਨਾਲ ਲਾਗੂ ਕਰਨਾ, ਬਾਇਓਮੀਟ੍ਰਿਕ ਮਸ਼ੀਨ ਚਲਾਉਣ ਦਾ 21 ਰੁਪਏ ਵਾਲਾ ਕਮਿਸ਼ਨ ਡੀਪੂ ਹੋਲਡਰਾਂ ਨੂੰ ਨਾ ਦੇਣਾ, ਡੀਪੂ ਹੋਲਡਰ ਨੂੰ 10 ਲੱਖ ਬੀਮਾ ਯੋਜਨਾ ‘ਚ ਸ਼ਾਮਿਲ ਨਾ ਕਰਨਾ, ਪੰਜਾਬ ‘ਚ ਸਭ ਤੋਂ ਘੱਟ ਸਿਰਫ਼ 90 ਰੁਪਏ ਪ੍ਰਤੀ ਕੁਇੰਟਲ ਦੇ ਕਮਿਸ਼ਨ ਤੇ ਕੰਮ ਕਰਵਾਉਣਾ, ਸਾਰੇ ਮੁੱਦੇ ਮੀਟਿੰਗ ‘ਚ ਚੁੱਕੇ ਜਾਣਗੇ। ਮੀਟਿੰਗ ਦੀ ਪ੍ਰਧਾਨਗੀ ਕੌਮੀ ਜਨਰਲ ਸਕੱਤਰ ਬਿਸ਼ੰਬਰ ਬਾਸੂ ਦਾਦਾ ਅਤੇ ਯੂਨੀਅਨ ਦੇ ਉਪ ਪ੍ਰਧਾਨ ਪ੍ਰਲਾਦ ਮੋਦੀ ਭਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ।
ਪਿਛਲੀ ਖ਼ਬਰ ਬੇਅਦਬੀ ਕਾਨੂੰਨ ਦਾ ਕੇਂਦਰ ਕੇਵਲ ਅਪਰਾਧੀ ਨਹੀਂ, ਸਗੋਂ ਅਪਰਾਧ ਦੀ ਜੜ੍ਹ ਹੋਣੀ ਚਾਹੀਦੀ-ਜਥੇਦਾਰ ਗੜਗੱਜ ਅਗਲੀ ਖ਼ਬਰ ਫ਼ਾਰੂਕਾਬਾਦ ’ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਢਾਹੇ ਜਾਣ ਦਾ ਮਾਮਲਾ ਮੁੱਖ ਮੰਤਰੀ ਕੋਲ ਪਹੁੰਚਿਆ ਮੰਤਰੀ ਰਮੇਸ਼ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।