25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਲਸ਼ਕਰ-ਏ-ਤੋਇਬਾ ਕਮਾਂਡਰ ਮੈਂਗਲ ਦੇ ਘਰ ’ਤੇ ਬੀ. ਐੱਲ. ਏ. ਦਾ ਹਮਲਾ

ਅਜੀਤ ਡੈਸਕ 09-07-2026
ਅੰਮ੍ਰਿਤਸਰ, 8 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਆਧਾਰਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਮੀਰ ਸ਼ਫੀਕ ਉਰ ਰਹਿਮਾਨ ਮੈਂਗਲ ਦੇ ਬਲੋਚਿਸਤਾਨ ਦੇ ਖੁਜ਼ਦਾਰ ਸਥਿਤ ਘਰ ‘ਤੇ ਹਥਿਆਰਬੰਦ ਵਿਦਰੋਹੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਹਮਲਾ ਕੀਤਾ, ਜਿਸ ‘ਚ ਤਿੰਨ ਵਿਅਕਤੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪਾਕਿਸਤਾਨੀ ਖ਼ੁਫ਼ੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਨੇ ਉਸ ਨੂੰ ਆਈ. ਐੱਸ. ਆਈ. ਐੱਸ. (ਇਸਲਾਮਿਕ ਸਟੇਟ ਇਨ ਇਰਾਕ ਐਂਡ ਸੀਰੀਆ) ਅਤੇ ਆਈ. ਐੱਸ. ਕੇ. ਪੀ. (ਇਸਲਾਮਿਕ ਸਟੇਟ ਖੁਰਾਸਾਨ ਪ੍ਰੋਵਿੰਸ) ਲਈ ਹਥਿਆਰਾਂ ਅਤੇ ਲੌਜਿਸਟਿਕਸ ਸਪਲਾਈ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਲੰਬੇ ਸਮੇਂ ਤੋਂ ਆਈ. ਐੱਸ. ਆਈ. ਨਾਲ ਜੁੜੇ ਮੈਂਗਲ ਨੂੰ ਬਲੋਚਿਸਤਾਨ ’ਚ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਆਈ. ਐੱਸ. ਆਈ. ਐੱਸ., ਦਾਏਸ਼ ਅਤੇ ਅਲ-ਦੌਲਾ ਅਲ-ਇਸਲਾਮੀਆ ਫਿਲ-ਇਰਾਕ ਵਲ-ਸ਼ਾਮ ਵਰਗੇ ਸੰਗਠਨਾਂ ਨੂੰ ਇਕੱਠੇ ਕਰਨ ਦੀ ਗੁਪਤ ਜ਼ਿੰਮੇਵਾਰੀ ਸੌਂਪੀ ਗਈ ਹੈ। ਰਿਪੋਰਟਾਂ ਦੇ ਅਨੁਸਾਰ ਮੈਂਗਲ ਨੂੰ ਅੱਤਵਾਦੀ ਨੈੱਟਵਰਕਾਂ ਨੂੰ ਮਜ਼ਬੂਤ ੈਕਰਨ, ਭਰਤੀ ਮੁਹਿੰਮਾਂ ਚਲਾਉਣ, ਸੁਰੱਖਿਅਤ ਪਨਾਹਗਾਹਾਂ ਦਾ ਪ੍ਰਬੰਧ ਕਰਨ ਅਤੇ ਲੌਜਿਸਟਿਕਲ ਸਪਲਾਈ ਚੇਨਾਂ ਦਾ ਪ੍ਰਬੰਧਨ ਕਰਨ ਦਾ ਕੰਮ ਸੌਂਪਿਆ ਗਿਆ ਹੈ।
ਪਿਛਲੀ ਖ਼ਬਰ ਲੈਂਡ ਪੁਲਿੰਗ ਨੀਤੀ ਦਾ ਡੱਟ ਕੇ ਵਿਰੋਧ ਕਰੇਗੀ ਭਾਕਿਯੂ ਕਾਦੀਆਂ-ਪ੍ਰਧਾਨ ਕਾਦੀਆਂ ਅਗਲੀ ਖ਼ਬਰ ਨੰਬਰਦਾਰਾਂ ਦੇ ਸਿਹਤ ਕਾਰਡ ਬਣਾਉਣ ਲਈ ਇਕ ਵਿਸ਼ੇਸ਼ ਦਿਨ ਹੋਵੇਗਾ ਨਿਰਧਾਰਤ-ਮੁੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।